ਅੰਮ੍ਰਿਤਸਰ, 8 ਫਰਵਰੀ (ਗੁਰਚਰਨ ਸਿੰਘ)- ਸਥਨਕ ਨਹਿਰੂ ਯੂਵਾ ਕੇਂਦਰ ਯੂਵਾ ਮਾਮਲੇ ਅਤੇ ਖੇਡ ਮੰਤਰਾਲਾ ਅਤੇ ਗ੍ਰਹਿ ਮੰਤਰਾਲੇ ਭਾਰਤ ਸਰਕਾਰ ਵੱਲੋ ਸ਼੍ਰੀ ਸੈਮਸਨ ਮਸੀਹ ਜ਼ਿਲ੍ਹਾ ਯੂਥ ਕੋਆਰਡੀਨੇਟਰ ਦੀ ਅਗਵਾਈ ਹੇਠ ਆਯੋਜਿਤ ਅੱਠਵੇ ਆਦਿ ਵਾਸੀ ਯੁਵਾ ਅਦਾਨ ਪ੍ਰਦਾਨ ਪ੍ਰੋਗਰਾਮ ਦਾ 05-02-2016 ਤੋ 12-02-2016 ਤੱਕ ਚੱਲ ਰਿਹਾ ਹੈ।ਇਸ ਕੈਪ ਵਿੱਚ ਛੱਤੀਸਗੜ੍ਹ ਅਤੇ ਝਾਰਖੰਡ ਦੇ 221 ਨੋਜਵਾਨ ਅਤੇ ਪੰਜਾਬ ਦੇ 39 ਨੋਜਵਾਨ ਭਾਗ ਲੈ ਰਹੇ ਹਨ।
ਅੱਜ ਇਸ ਪੋ੍ਰਗਰਾਮ ਵਿੱਚ ਪਹੁੰਚੇ ਮੁੱਖ ਮਹਿਮਾਨ ਨੇ ਭੈਣ ਜੀ ਲਕਸ਼ਮੀ ਕਾਂਤਾ ਚਾਵਲਾ, ਸਾਬਕਾ ਕੈਬਨਿਟ ਮੰਤਰੀ ਨੇ ਕਿਹਾ ਕਿ ਆਦਿ ਵਾਸੀ ਯੁਵਾ ਸ਼ਕਤੀ ਬਹੁਤ ਹੀ ਸੰਵੇਦਨਸ਼ੀਲ ਯੁਵਾ ਸ਼ਕਤੀ ਜਿਨ੍ਹਾ ਰਾਹੀ ਅਸੀ ਆਪਣੀ ਸੰਸਕ੍ਰਿਤੀ ਅਤੇ ਅਮੀਰ ਵਿਰਸੇ ਨੂੰ ਹੋਰ ਵੀ ਮਜ਼ਬੂਤ ਕਰ ਸਕਦੇ ਹਾਂ। ਸਾਡੇ ਦੇਸ਼ ਵਿੱਚੋ 8.4% ਜਨਸੰਖਿਆ ਆਦਿ ਵਾਸੀ ਹੈ ਜੋ ਕਿ ਟੋਟਲ ਜਨਸੰਖਿਆ ਦਾ ਲਗਭਗ 11.5 ਕਰੋੜ ਹੈ। ਅਜਿਹੇ ਅਦਾਨ ਪ੍ਰਦਾਨ ਪੋ੍ਰਗਰਾਮ ਦੇਸ਼ ਦੀ ਅਖੰਡਤਾ ਅਤੇ ਏਕਤਾ ਨੂੰ ਮਜ਼ਬੂਤ ਕਰ ਸਕਦੇ ਹਨ ਅਤੇ ਇਹ ਯੂਵਾ ਸ਼ਕਤੀ ਦੇਸ਼ ਨੂੰ ਇੱਕ ਰਚਨਾਤਿਮਕ ਦਿਸ਼ਾ ਪ੍ਰਦਾਨ ਕਰ ਸਕਦੀ ਹੈ। ਇਹਨਾ ਦਾ ਸਰਬਪੱਖੀ ਵਿਕਾਸ ਸਰਕਾਰ ਅਤੇ ਸਾਡੇ ਸਾਰਿਆ ਦੀ ਜ਼ਿਮੇਵਾਰੀ ਹੈ, ਇਸ ਕਰਕੇ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਮਾਣਯੋਗ ਮੋਦੀ ਸਾਹਿਬ ਇਸ ਅਣਗੋਲੇ ਵਰਗ ਦੇ ਵਿਕਾਸ ਨੂੰ ਪ੍ਰਾਥਮਿਕਤਾ ਦੇ ਰਹੇ ਹਨ ਅਤੇ ਇਹ ਜ਼ਿਮੇਵਾਰੀ ਗ੍ਰਹਿ ਮੰਤਰਾਲਾ, ਨਹਿਰੂ ਯੂਵਾ ਕੇਦਰ ਸੰਗਠਨ ਯੂਵਾ ਮਾਮਲੇ ਅਤੇ ਖੇਡ ਮੰਤਰਾਲਾ, ਬੀ.ਐਸ.ਐਫ., ਸੀ.ਆਰ.ਪੀ.ਐਫ, ਆਈ.ਟੀ.ਬੀ.ਪੀ ਅਤੇ ਐਸ.ਐਸ.ਬੀ ਨੂੰ ਸਾਂਝੇ ਤੋਰ ‘ਤੇ ਦਿੱਤੀ ਗਈ ਹੈ ਤਾਂ ਕਿ ਦੇਸ਼ ਦੀ ਯੁਵਾ ਸ਼ਕਤੀ ਨੂੰ ਸੁਚੇਤ ਅਤੇ ਸਿੱਖਿਅਤ ਕਰਕੇ ਰਾਸ਼ਟਰ ਦੀ ਮੁੱਖ ਧਾਰਾ ਵਿੱਚ ਜੋੜਨਾ ਹੈ ਤਾਂ ਕਿ ਭਾਰਤ ਨੂੰ ਕਮਜ਼ੋਰ ਕਰਨ ਵਾਲੀਆਂ ਤਾਕਤਾਂ ਦਾ ਖਾਤਮਾ ਕੀਤਾ ਜਾ ਸਕੇ ਅਤੇ ਅਖੰਡ ਭਾਰਤ ਦੀ ਸਿਰਜਣਾ ਵਾਲੇ ਅੱਗੇ ਵਧ ਸਕੀਏ।ਸ਼੍ਰੀ ਮਸੀਹ ਨੇ ਦੱਸਿਆ ਇਸ ਪ੍ਰੋਗਰਾਮ ਰਾਹੀ ਪੇਂਡੂ ਸੱਭਿਆਚਾਰਕ ਸਾਝਾਂ, ਹੈਰੀਟੇਜ਼ ਸਥਾਨਾਂ ਦੀ ਯਾਤਰਾ ਰਾਹੀ ਇਨ੍ਹਾਂ ਨੋਜਵਾਨਾਂ ਨੂੰ ਆਨ ਪ੍ਰਦਾਨ ਦਾ ਪੂਰਾ ਮੋਕਾ ਮਿਲੇਗਾ। ਇਸ ਮੋਕੇ ਤੇ ਪ੍ਰੋਫੈਸਰ ਵਰਿੰਦਰ ਸਿੰਘ ਖਾਲਸਾ ਕਾਲਜ ਅਮ੍ਰਿਤਸਰ ਨੇ ਰਾਸ਼ਟਰ ਨਿਰਮਾਣ ਵਿੱਚ ਨੋਜਵਾਨਾਂ ਦੀ ਭੂਮਿਕਾ ਬਾਰੇ ਸੰਬੋਧਨ ਕੀਤਾ।
ਇਸ ਮੋਕੇ ਤੇ ਡਾ. ਦਿਨੇਸ਼ ਸ਼ਰਮਾ ਗੁਰੁ ਨਾਨਕ ਦੇਵ ਯੁਨੀਵਰਸਿਟੀ ਨੇ ਵੀ ਨੋਜਵਾਨਾਂ ਨੂੰ ਸੰਬੋਧਨ ਕੀਤਾ।ਇਸ ਮੋਕੇ ਤੇ ਸੁਰਿੰਦਰ ਸਿੰਘ ਅਕਾਊਟੈਟ, ਜ਼ਿਲ੍ਹਾ ਪ੍ਰੋਜੈਕਟ ਅਫਸਰ ਵਿਕਾਸ ਦੇਵ (ਜਲੰਧਰ), ਜ਼ਿਲ੍ਹਾ ਪ੍ਰੋਜੈਕਟ ਅਫਸਰ ਸੰਦੀਪ ਕੋਰ (ਅਮ੍ਰਿਤਸਰ), ਰੋਬਿਨਜੀਤ ਸਿੰਘ, ਅਨਿਲ, ਸੁਨੀਲ ਕੁਮਾਰ, ਸਤਨਾਮ ਸਿੰਘ, ਪ੍ਰਿੰਸਪਾਲ ਸਿੰਘ, ਪੀਟਰ ਮਸੀਹ, ਜਗਤਾਰ ਸਿੰਘ, ਰਮਨਦੀਪ ਕੋਰ, ਹਰਵਿੰਦਰ ਕੋਰ, ਮਨਪ੍ਰੀਤ ਕੋਰ, ਗੁਰਮਨਪ੍ਰੀਤ ਕੋਰ ਆਦਿ ਰਾਸ਼ਟਰੀ ਯੁਵਾ ਕੋਰ ਵਲੰਟੀਅਰ ਸ਼ਾਮਲ ਹੋਏ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media