Thursday, October 1, 2026

ਨੈਸ਼ਨਲ ਸਟਾਕ ਐਕਸਚੇਂਜ ਵੱਲੋਂ ਵਿਦਿਆਰਥੀਆਂ ਲਈ ਭਵਿੱਖਤ ਬੱਚਤ ਯੋਜਨਾਵਾਂ ‘ਤੇ ਸੈਮੀਨਾਰ

PPN0902201608

ਅੰਮ੍ਰਿਤਸਰ, 9 ਫਰਵਰੀ (ਜਗਦੀਪ ਸਿੰਘ ਸੱਗੂ)- ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਗੋਲਡਨ ਐਵੀਨਿਊ ਵਿਖੇ ਨੈਸ਼ਨਲ ਸਟਾਕ ਐਕਸਚੇਂਜ ਵੱਲੋਂ ਵਿਦਿਆਰਥੀਆਂ ਲਈ ਭਵਿੱਖ ਲਈ ਬੱਚਤ ਯੋਜਨਾਵਾਂ ਦੇ ਵਿਸ਼ੇ ਤੇ ਇਕ ਸੈਮੀਨਾਰ ਲਗਾਇਆ ਗਿਆ ਸੀ। ਉਹਨਾਂ ਨੇ ਵਿਦਿਆਰਥੀਆਂ ਨੂੰ ਇਸ ਵਿਸ਼ੇ ਤੇ ‘ਪ੍ਰੋਜੈਕਟ’ ਤਿਆਰ ਕਰਨ ਲਈ ਕਿਹਾ। ਇਹ ਬੜੇ ਮਾਣ ਵਾਲੀ ਗੱਲ ਹੈ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਗੋਲਡਨ ਐਵੀਨਿਊ ਦੀ ਨੌਵੀਂ ਜਮਾਤ ਦੀ ਵਿਦਿਆਰਥਣ ਪ੍ਰਭਪੁਨੀਤ ਕੌਰ ਦਾ ਪ੍ਰੋਜੈਕਟ ਸਰਵਸ੍ਰੇਸ਼ਟ ਚੁਣਿਆ ਗਿਆ। ਇਸ ਲਈ ਐਨ.ਐਸ.ਈ /ਐਨ.ਐਸ.ਸੀ ਵੱਲੋਂ ਇਸ ਵਿਦਿਆਰਥਣ ਨੂੰ ਮੁੰਬਈ ਵਿਖੇ ਇੰਟਰਵਿਊ ਲਈ ਬੁਲਾਇਆ ਗਿਆ।
ਪ੍ਰਭਪੁਨੀਤ ਦੀ ਇਸ ਕਾਰਗੁਜ਼ਾਰੀ ਦੀ ਸਫਲਤਾ ਦੇ ਪੱਥ ਪ੍ਰਦਰਸ਼ਕ ਸਤਿੰਦਰ ਕੌਰ ਮਰਵਾਹਾ ਵੀ ਉਸ ਦੇ ਨਾਲ ਮੁੰਬਈ ਵਿਖੇ ਗਏ। ਪ੍ਰਭਪੁਨੀਤ ਨੇ ਇੰਟਰਵਿਊ ਵਿੱਚ ਵੀ ਆਪਣੇ ਵਿਚਾਰਾਂ ਤੇ ਆਪਣੀ ਕਾਬਲੀਅਤ ਨਾਲ ਉੱਥੇ ਵੀ ਪਹਿਲਾਂ ਸਥਾਨ ਹਾਸਲ ਕੀਤਾ।ਇਸ ਇੰਟਰਵਿਊ ਵਿੱਚ ਵੱਖ-ਵੱਖ ਪ੍ਰਦੇਸ਼ਾਂ ਦੇ ਸਕੂਲਾਂ ਦੇ ਵਿਦਿਆਰਥੀ ਸ਼ਾਮਲ ਹੋਣ ਕਰਕੇ ਇਹ ਪ੍ਰੋਗਰਾਮ ਬੜੇ ਉੱਚੇ ਪਧੱਰ ਤੇ ਸੀ.ਐਨ.ਬੀ.ਸੀ ਚੈਨਲ ੇ ਦਿਖਾਇਆ ਗਿਆ ਸੀ।ਉਸ ਦੀ ਸਫਲਤਾ ਲਈ ਉਸ ਨੂੰ ਐਨ.ਐਸ.ਈ ਵੱਲੋਂ ਕਈ ਇਨਾਮ ਦਿੱਤੇ ਗਏ।ਜਿਵੇਂ ਟੈਬਲੇਟ, ਟ੍ਰਾਫੀ, ਸਕੂਲ ਬੈਗ, ਡਾਇਰੀ ਤੇ ਹੋਰ ਕਈ ਇਨਾਮ। ਸਕੂਲ ਦੇ ਪ੍ਰਿੰਸੀਪਲ ਸਤਿੰਦਰ ਕੌਰ ਮਰਵਾਹਾ ਨੇ ਉਸਦੀ ਇਸ ਸਫਲਤਾ ਤੇ ਸਕੂਲ ਵੱਲੋਂ ਪ੍ਰਭਪੁਨੀਤ ਨੂੰ ਸਨਮਾਨਿਤ ਕੀਤਾ ਤੇ ਬਾਕੀ ਵਿਦਿਆਰਥੀਆਂ ਨੂੰ ਅਜਿਹੇ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਪ੍ਰੇਰਿਤ ਕੀਤਾ।

Check Also

ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …

Leave a Reply