ਅੰਮ੍ਰਿਤਸਰ, 9 ਫਰਵਰੀ (ਸੁਖਬੀਰ ਖੁਰਮਣੀਆ) ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਦੇ ਸੀਨੀਅਰ ਰੀਸਰਚ ਫੈਲੋ, ਜਸਨੀਤ ਕੌਰ ਨੂੰ ਵਿਭਾਗ ਦੇ ਡਾ. ਸਵਪਨਦੀਪ ਸਿੰਘ ਚਿਮਨੀ ਦੀ ਸੁਪਰਵਿਜ਼ਨ ਹੇਠ ਆਰ.ਐਸ.ਸੀ. ਬੈਸਟ ਪੇਪਰ ਦੇ ਸਨਮਾਨ ਨਾਲ ਨਿਵਾਜਿਆ ਗਿਆ ਹੈ। ਇਹ ਸਨਮਾਨ ਉਨ੍ਹਾਂ ਨੂੰ ਬੀਤੇ ਦਿਨੀਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿਖੇ ਹੋਈ ਸੀ.ਆਰ.ਐਸ.ਆਈ. ਨੈਸ਼ਨਲ ਸਿੰਪੋਜ਼ੀਅਮ ਇਨ ਕੈਮਿਸਟਰੀ ਮੌਕੇ ਪ੍ਰਦਾਨ ਕੀਤਾ ਗਿਆ। ਉਨ੍ਹਾਂ ਨੂੰ ਇਹ ਸਨਮਾਨ ਤੀਜੀ ਵਾਰ ਮਿਲਿਆ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੂੰ ਬਿਰਲਾ ਇੰਸਟੀਚਿਊਟ ਆਪ ਪਿਲਾਨੀ ਵਿਖੇ ਹੋਈ ਇੰਟਰਨੈਸ਼ਨਲ ਕਾਨਫਰੰਸ ਵਿਚ ਕੈਮੀਕਲ ਸਾਇੰਸਜ਼ ਵਿਸ਼ੇ ‘ਤੇ ਹੋਈ ਕਾਨਫਰੰਸ ਮੌਕੇ ਵਿਲੇ ਬੈਸਟ ਪੋਸਟਰ ਅਵਾਰਡ ਪ੍ਰਦਾਨ ਕੀਤਾ ਗਿਆ। ਜਸਨੀਤ ਕੌਰ ਨੇ ਐਨ.ਆਈ.ਪੀ.ਈ.ਆਰ., ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਨੈਚੁਰਲ ਪ੍ਰੋਡਕਸ ਵਿਭਾਗ ਵੱਲੋਂ ਕੁਦਰਤੀ ਉਤਪਾਦਾਂ ਅਤੇ ਰਿਵਾਇਤੀ ਦਵਾਈਆਂ ਤੋਂ ਦਵਾਈਆਂ ਦੀ ਖੋਜ ਵਿਚ ਨਵਾਂ ਵਿਕਾਸ ਵਿਸ਼ੇ ‘ਤੇ ਕਰਵਾਈ ਇੰਟਰਨੈਸ਼ਨਲ ਕਾਨਫਰੰਸ ਵਿਚ ਡੀ.ਡੀ.ਐਨ.ਪੀ.ਟੀ.ਐਮ. ਬੈਸਟ ਪੋਸਟਰ ਐਵਾਰਡ ਪ੍ਰਾਪਤ ਕੀਤਾ।
Check Also
ਰੈਡ ਕਰਾਸ ਸੁਸਾਇਟੀ ਨੇ ਮਹਿਲਾਵਾਂ ਨੂੰ ਸੈਨੇਟਰੀ ਨੈਪਕਿਨ ਵੰਡੇ ਅਤੇ ਮਾਹਵਾਰੀ ਸਫ਼ਾਈ ਬਾਰੇ ਕੀਤਾ ਜਾਗਰੂਕ
ਅੰਮ੍ਰਿਤਸਰ, 10 ਅਗਸਤ (ਸੁਖਬੀਰ ਸਿੰਘ) – ਇਸਤਰੀਆਂ ਨੂੰ ਮਾਹਵਾਰੀ ਦੌਰਾਨ ਸਾਫ਼-ਸਫ਼ਾਈ ਪ੍ਰਤੀ ਜਾਗਰੂਕ ਕਰਨ ਅਤੇ …
Punjab Post Daily Online Newspaper & Print Media