
ਚਵਿੰਡਾ ਦੇਵੀ, 1੦ ਫਰਵਰੀ (ਪ.ਪ ) – ਪੰਜਾਬ ਰਾਜ ਵਿਮੁੱਕਤ ਜਾਤੀ ਭਲਾਈ ਬੋਰਡ ਦੇ ਚੇਅਰਮੈਨ ਨਿਯੁਕਤ ਹੋਏ ਹਲਕਾ ਮਜੀਠਾ ਦੇ ਸੀਨੀਅਰ ਅਕਾਲੀ ਆਗੂ ਤੇ ਆਲ ਇੰਡੀਆ ਵਿਮੁੱਕਤ ਜਾਤੀ ਫੈਡਰੇਸ਼ਨ ਦੇ ਪ੍ਰਧਾਨ ਮੇਜਰ ਸਿੰਘ ਕਲੇਰ ਨੂੰ ਮਾਲ ਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਮੂੰਹ ਮਿੱਠਾ ਕਰਾ ਕੇ ਵਧਾਈ ਦਿੱਤੀ। ਸ: ਮਜੀਠੀਆ ਨੇ ਕਿਹਾ ਕਿ ਅਕਾਲੀ ਦਲ ਵਿੱਚ ਵਫ਼ਾਦਾਰ ਅਤੇ ਮਿਹਨਤੀ ਵਰਕਰਾਂ ਨੂੰ ਬਣਦਾ ਮਾਨ ਸਨਮਾਨ ਮਿਲਦਾ ਹੈ। ਪੰਜਾਬ ਸਰਕਾਰ ਵੱਲੋਂ ਵਿਮੁਕਤ ਜਾਤੀ ਨਾਲ ਸਬੰਧਿਤ ਮੇਜਰ ਸਿੰਘ ਕਲੇਰ ਨੂੰ ਪੰਜਾਬ ਵਿਮੁਕਤ ਜਾਤੀ ਬੋਰਡ ਦਾ ਚੇਅਰਮੈਨ ਨਿਯੁਕਤ ਕਰਨਾ ਇਸ ਗੱਲ ਦਾ ਸਬੂਤ ਹੈ।ਉਹਨਾਂ ਕਿਹਾ ਕਿ ਸ. ਕਲੇਰ ਦੇ ਚੇਅਰਮੈਨ ਬਣਨ ਨਾਲ ਖਾਸ ਕਰਕੇ ਹੇਠਲੇ ਸਮਾਜ ਦੀ ਰਹਿੰਦੀਆਂ ਮੁਸ਼ਕਲਾਂ ਦਾ ਹੱਲ ਹੋਵੇਗਾ।ਉਹਨਾਂ ਕਿਹਾ ਕਿ ਸ: ਕਲੇਰ ਦੀ ਸੇਵਾ ਅਤੇ ਕਾਬਲੀਅਤ ਨੂੰ ਦੇਖਦਿਆਂ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਇਹ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ। ਉਹਨਾਂ ਆਸ ਪ੍ਰਗਟਾਈ ਕਿ ਸ: ਕਲੇਰ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਉਣਗੇ ਅਤੇ ਅਕਾਲੀ ਦਲ ਤੇ ਦਲਿਤ ਭਾਈਚਾਰੇ ਦੀ ਚੜ੍ਹਦੀ ਕਲਾ ਲਈ ਕੰਮ ਕਰਨਗੇ।
ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਰ ਵਰਗ ਨੂੰ ਨਾਲ ਲੈ ਕੇ ਚੱਲਣ ਦੀ ਨੀਤੀ ਨੂੰ ਲਾਗੂ ਕੀਤੀ ਹੈ। ਜਦਕਿ ਦੂਸਰੀਆਂ ਪਾਰਟੀਆਂ ਸਿਰਫ਼ ਵਰਕਰਾਂ ਦਾ ਸ਼ੋਸ਼ਣ ਹੀ ਕੀਤਾ ਤੇ ਖਾਸ ਕਰਕੇ ਗਰੀਬ ਵਰਗ ਨੂੰ ਬਿਲਕੁਲ ਨਜ਼ਰ ਅੰਦਾਜ਼ ਹੀ ਰੱਖਿਆ ਹੈ । ਦੋਸ਼ ਲਾਇਆ ਕਿ ਕਾਂਗਰਸ ਜਾਤ-ਪਾਤ ਦਾ ਮੁੱਦਾ ਬਣਾ ਕੇ ਵੋਟਾਂ ਬਟੋਰੀਆਂ ਹਨ। ਜਦ ਕਿ ਪੰਜਾਬ ਦੀ ਅਕਾਲੀ ਸਰਕਾਰ ਨੇ ਪਹਿਲਾਂ ਵੀ ਗਰੀਬ ਵਰਗ ਨੂੰ ਬਹੁਤ ਸਹੂਲਤਾਂ ਦਿੱਤੀਆਂ ਹਨ। ਇਸ ਮੌਕੇ ਸ: ਕਲੇਰ ਨੇ ਨਵੀਂ ਨਿਯੁਕਤੀ ਲਈ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ, ਸ: ਸੁਖਬੀਰ ਸਿੰਘ ਬਾਦਲ ਅਤੇ ਸ: ਮਜੀਠੀਆ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਉਹ ਆਗੂਆਂ ਦੀ ਸੋਚ ‘ਤੇ ਖਰਾ ਉੱਤਰੇਗਾ । ਉਹਨਾਂ ਕਿਹਾ ਕਿ ਪਾਰਟੀ ਵੱਲੋਂ ਸੌਂਪੀ ਗਈ ਹਰ ਜ਼ਿੰਮੇਵਾਰੀ ਨੂੰ ਉਹ ਤਨਦੇਹੀ ਨਾਲ ਨਿਭਾਉਂਦਿਆਂ ਵਿਮੁੱਕਤ ਜਾਤੀ ਤੇ ਦਲਿਤ ਭਾਈਚਾਰੇ ਦੀ ਭਲੇ ਲਈ ਅਤੇ ਪਾਰਟੀ ਦੀ ਮਜ਼ਬੂਤੀ ਲਈ ਯਤਨਸ਼ੀਲ ਰਹਿਣਗੇ। ਇਸ ਮੌਕੇ ਸ: ਕਲੇਰ ਦੀ ਨਿਯੁੱਕਤੀ ਦਾ ਸਵਾਗਤ ਕਰਨ ਵਾਲਿਆਂ ਵਿੱਚ ਤਲਬੀਰ ਸਿੰਘ ਗਿੱਲ, ਮੇਜਰ ਸ਼ਿਵੀ, ਪ੍ਰੋ: ਸਰਚਾਂਦ ਸਿੰਘ, ਰਾਕੇਸ਼ ਪ੍ਰਾਸ਼ਰ,ਗਗਨਦੀਪ ਸਿੰਘ ਭਕਨਾ, ਕੁਲਵਿੰਦਰ ਸਿੰਘ ਧਾਰੀਵਾਲ, ਸੇਵਾ ਰਾਮ ਮਾਹਾਲਾ ਜ਼ਿਲ੍ਹਾ ਜਨਰਲ ਸਕੱਤਰ ਵਿਮੁਕਤ ਜਾਤੀ ਕਮੇਟੀ ਤੇ ਮੈਂਬਰ ਸਲਾਹਕਾਰ ਜ਼ਿਲ੍ਹਾ ਭਲਾਈ ਵਿਭਾਗ, ਜਾਨੀ ਰਾਮ, ਮੇਜਰ ਸਿੰਘ, ਰਾਜ ਕੁਮਾਰ, ਤਰਸੇਮ ਸਿੰਘ, ਸੋਨੀ, ਬੂਟਾ ਰਾਮ ਨੰਬਰਦਾਰ, ਡਾ. ਰਾਮ ਪਾਲ ਮਾਹਲਾ, ਸੁਖਦੇਵ ਸਿੰਘ ਮਾਛੀਕੇ, ਅਜੀਤ ਸਿੰਘ, ਪ੍ਰਤਾਪ ਸਿੰਘ, ਗੁਰਦਿਆਲ ਸਿੰਘ ਨੰਬਰਦਾਰ, ਗੋਪਾਲ ਕੌਰ, ਸੁਖਦੇਵ ਸਿੰਘ, ਮਨਜੀਤ ਸਿੰਘ ਭੂਰੇ, ਸੇਵਾ ਸਿੰਘ ਸਰਪੰਚ ਬਹਾਦਰ ਨਗਰ, ਬੂਟਾ ਸਿੰਘ, ਸਾਹਿਬ ਸਿੰਘ, ਜਥੇ. ਹਰਬੰਸ ਸਿੰਘ, ਗੁੱਜਰ ਸਿੰਘ ਜੰਡ, ਟਹਿਲ ਸਿੰਘ, ਨੰਬਰਦਾਰ ਧਰਮਿੰਦਰ ਸਿੰਘ ਆਦਿ ਸ਼ਾਮਿਲ ਹਨ।
Punjab Post Daily Online Newspaper & Print Media