ਪੱਟੀ, 10 ਫਰਵਰੀ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ) – ਆਮ ਆਦਮੀ ਪਾਰਟੀ ਵੱਲੋ ਸ਼ੁਰੂ ਕੀਤੀ ਗਈ ਪ੍ਰਰਿਵਾਰ ਜੋੜੋ ਮੁਹਿੰਮ ਤਹਿਤ ਅਮਰਜੀਤ ਸਿੰਘ ਨਵੀਪੁਰ ਦੇ ਗ੍ਰਹਿ ਪਿੰਡ ਨਵੀਪੁਰ ਵਿਖੇ ਆਮ ਆਦਮੀ ਪਾਰਟੀ ਦੇ ਵਰਕਰਾ ਦੀ ਮੀਟਿੰਗ ਅਯੋਜਿਤ ਕੀਤੀ ਗਈ ਜਿਸ ਨੂੰ ਆਮ ਆਦਮੀ ਪਾਰਟੀ ਸੈਕਟਰ ਨੰਬਰ 1 (ਪੱਟੀ-ਖੇਮਕਰਨ-ਜੀਰਾ) ਦੇ ਇੰਚਾਰਜ ਐਡਵੋਕੇਟ ਦਵਿੰਦਰਜੀਤ ਸਿੰਘ ਢਿੱਲੋ,ਰੱਤਾ ਗੁੱਦਾ ਸਰਕਲ ਦੇ ਇੰਚਾਰਜ ਡਾਕਟਰ ਗੁਰਨਾਮ ਸਿੰਘ ਨਵੀਪੁਰ,ਮਾਸਟਰ ਗੁਰਦਿਆਲ ਸਿੰਘ ਅਤੇ ਹਰਭਜਨ ਸਿੰਘ ਪੱਟੀ ਆਦਿ ਆਗੂਆ ਨੇ ਸਬੋਧਨ ਕੀਤਾ।
ਐਡਵੋਕੇਟ ਢਿੱਲੋ ਨੇ ਦੱਸਿਆ ਕਿ ‘ਆਪ’ ਵੱਲੋ ਸ਼ੁਰੂ ਕੀਤੀ ਗਈ ਪ੍ਰਵਿਾਰ ਜੋੜੋ ਮੁਹਿੰਮ ਨੂੰ ਪਿੰਡਾ ਅੰਦਰ ਭਰਭੂਰ ਹੰਗਾਰਾ ਮਿਲ ਰਿਹਾ ਅਤੇ ਧੜਾ-ਧੜਾ ਆਮ ਲੋਕ ਕੇਜਰੀਵਾਲ ਦੀਆਂ ਲੋਕ ਪੱਖੀ ਨੀਤੀਆ ਤੋ ਪ੍ਰਭਾਵਤ ਹੋ ਕੇ ਆਮ ਆਦਮੀ ਪਾਰਟੀ ਨਾਲ ਜੁੜ ਰਹੇ ਹਨ। ਉਹਨਾ ਕਿਹਾ ਕਿ ਹਾਕਮ ਜਮਾਤ ਦੀਆ ਲੋਕ ਵਿਰੋਧੀ ਨੀਤੀਆ ਤੋ ਪੰਜਾਬ ਵਾਸੀ ਅੱਕ ਚੁੱਕੇ ਹਨ ਅਤੇ ਕੈਪਟਨ ਦਾ ਰਾਜ ਪਹਿਲਾ ਪੰਜਾਬੀਆ ਨੇ ਵੇਖਿਆ ਹੋਇਆ ਹੈ। ਪੰਜਾਬ ਵਾਸੀ ਤੀਸਰੇ ਬੱਦਲ ਵੱਜੋ ਉਭਰੀ ਆਮ ਆਦਮੀ ਪਾਰਟੀ ਦੀ ਸਰਕਾਰ ਵੇਖਣਾ ਚਹੁੰਦੇ ਹਨ ਅਤੇ ਬੜੀ ਬੇਸਬਰੀ ਨਾਲ 2017 ਦੇ ਅਸੈਬਲੀ ਇਲੈਕਸਨਾ ਦਾ ਇੰਤਜਾਰ ਕਰ ਰਹੇ ਹਨ। ਉਹਨਾ ਨੇ ਵਲੰਟੀਅਰਾ ਨੂੰ ਸੱਦਾ ਦਿੱਤਾ ਕਿ ‘ਆਪ’ ਨੂੰ ਮਜਬੂਤ ਕਰਨ ਵਾਸਤੇ ਕੇਜਰੀਵਾਲ ਦੀਆ ਨੀਤੀਆ ਹਰੇਕ ਘਰ ਤੱਕ ਪਹੁੰਚ ਕਰਕੇ ਜਾਣੂ ਕਰਵਾਇਆ ਜਾਵੇ। ਇਸ ਮੌਕੇ ਹੋਰਨਾ ਤੋ ਇਲਵਾ ਮਾਸਟਰ ਹਰਭਜਨ ਸਿੰਘ,ਜਸਵੰਤ ਸਿੰਘ,ਮਾਸਟਰ ਜਗਦੀਸ ਸਿੰਘ,ਲਖਬੀਰ ਸਿੰਘ,ਗੁਰਬਚਨ ਸਿੰਘ,ਗੁਰਸ਼ਰਨ ਸਿੰਘ,ਰਣਜੀਤ ਸਿੰਘ,ਗੁਰਪ੍ਰਤਾਪ ਸਿੰਘ ਤੋ ਇਲਾਵਾ ਲੇਬਰ ਵਿੰਗ ਦੇ ਆਗੂ ਜਥੇਦਾਰ ਮਹਿੰਦਰ ਸਿੰਘ ਵੀ ਮੋਜੂਦ ਸਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media