Tuesday, September 29, 2026

ਜਿਲ੍ਹਾਂ ਨਿਰੀਖਣ ਟੀਮ ਵੱਲੌ ਚੈੱਕ ਕੀਤੇ ਸਕੂਲਾਂ ਦਾ ਫਾਲੋ ਅਪ

ਸਕੂਲ ਮੁਖੀਆਂ ਨੂੰ ਨਿਰੀਖਣ ਦੌਰਾਨ ਪਾਈਆਂ ਤਰੁਟੀਆਂ ਨੂੰ ਦੂਰ ਕਰਨ ਵਾਸਤੇ ਦਿੱਤਾ ਗਿਆ ਸੀ ਸਮਾਂ

PPN1102201601ਬਟਾਲਾ, 11 ਫਰਵਰੀ (ਨਰਿੰਦਰ ਬਰਨਾਲ) – ਡਾਇਰੈਕਟਰ ਜਨਰਲ ਸਕੂਲਜ਼ ਤੇ ਜਿਲ੍ਹਾਂ ਸਿਖਿਆ ਅਫਸਰ ਸੰਕੈਡਰੀ ਸ੍ਰੀ ਅਮਰਦੀਪ ਸਿੰਘ ਸੈਣੀ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਨਿਯੁਕਤ ਨਿਰੀਖਣ ਟੀਮ ਗੁਰਦਾਸਪੁਰ -੧ ਦੇ ਇੰਚਾਰਜ ਤੇ ਟੀਮ ਮੈਬਰਾਂ ਵੱਲੋ ਚੈਕ ਕੀਤੇ ਗਏ ਸਕੂਲਾ ਫਾਲੋ ਅਪ ਕੀਤਾ ਗਿਆ। ਨਿਰੀਖਣ ਟੀਮ ਵੱਲੋ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਪਾਰੋਵਾਲ, ਸ.ਪ.ਸ ਕੋਟਲੀ ਢਾਡੀਆਂ ਦੇ ਸਕੂਲਾਂ ਦਾ ਨਿਰੀਖਣ ਕੀਤਾ। ਇਸ ਮੌਕੇ ਦੁਪਹਿਰ ਦਾ ਖਾਣਾ, ਡਾਇਰੀਆਂ, ਸੇਵਾ ਪੱਤਰੀਆਂ ਨੂੰ ਚੈਕ ਕੀਤਾ ਗਿਆ। ਜਦ ਸਰਕਾਰੀ ਪ੍ਰਾਇਮਰੀ ਸਕੂਲ ਕੋਟਲੀ ਢਾਡੀਆਂ ਦਾ ਨਿਰੀਖਣ ਵੀ ਕੀਤਾ ,ਇਸ ਸਕੂਲ ਵਿੱਚ ਇਕ ਹੀ ਅਧਿਆਪਕਾ ਸਾਡਾ ਸਕੂਲ ਦਾ ਪ੍ਰਬੰਧ ਆਦਿ ਚਲਾ ਰਹੀ ਸੀ। ਇਸ ਤੋ ਇਲਾਵਾ ਸਰਕਾਰੀ ਮਿਡਲ ਸਕੂਲ ਸੁਨੱਈਆ ਜਿਹੜਾ ਜਨਵਰੀ ਮਹੀਨੇ ਵਿਚ ਚੈਕ ਕੀਤਾ ਗਿਆ ਸੀ ਸਬੰਧਿਤ ਸਕੂਲ ਦੀ ਮੁਖ ਅਧਿਆਪਕਾ ਦੱਸੀਆ ਤਰੂਟੀਆ ਨੂੰ ਦੁਰ ਕਰਕੇ ਜਿਲ੍ਰਾ ਸਿਖਿਆ ਅਫਸਰ ਸੰਕੈਡਰੀ ਨੂੰ ਪੁਜਦੀਆ ਕਰ ਦਿਤੀਆ ਗਈਆ ਹਨ, ਤੇ ਉਣਤਾਈਆ ਰਿਕਾਰਡ ਵੀ ਸੰਭਾਲਿਆ ਹੋਇਆ ਹੈ। ਪਰ ਸਰਕਾਰੀ ਪ੍ਰਾਇਮਰੀ ਸਕੂਲ ਸੁਨੱਈਆ ਵਿਖੇ ਪਹਿਲਾਂ ਦੱਸੀਆ ਤਰੁਟੀਆ ਨੂੰ ਦੂਰ ਨਹੀ ਸੀ ਕੂਝ ਕੁੁੁ ਤਰੁਤੀਆਂ ਜਿੳ ਦੀਆਂ ਤਿਊ ਹੀ ਸਨ। ਪ੍ਰਾਇਮਰੀ ਸਕੂਲ ਦੀ ਮੁਖ ਅਧਿਆਪਕਾ ਜਲਦ ਤਰੁਟੀਆਂ ਠੀਕ ਕਰਕੇ ਰਿਪੋਰਟ ਜਿਲਾ ਸਿਖਿਆ ਅਫਸਰ (ਐਲੀ) ਗੁਰਦਾਸਪੁਰ ਨੂੰ ਪੁਜਦੀ ਕਰਨ ਵਾਸਤੇ ਪਾਬੰਦ ਕਰ ਦਿਤਾ ਗਿਆ ਹੈ। ਜਿਕਰਯੋਗ ਹੈ ਕਿ ਜਿੰਨਾ ਸਕੂਲਾਂ ਦਾ ਅਚਨਚੇਤ ਜਾਂ ਸਲਾਨਾ ਨਿਰੀਖਣ ਕੀਤਾ ਗਿਆ ਹੈ, ਉਹਨਾਂ ਦੀਆਂ ਤਰੁਟੀਆਂ ਲਿਖ ਕੇ ਨੋਟ ਕਰਵਾ ਦਿਤੀਆ ਸਨ ਤੇ ਨਿਪਟਾਰਾ ਕਰਨ ਵਾਸਤੇ ਸਮਾਂ ਦਿਤਾ ਗਿਆ ਸੀ। ਸਰਕਾਰੀ ਸੀਨੀਅਰ ਸੰਕੈਡਰੀ ਪਾਰੋਵਾਲ ਵਿਖੇ ਨਿਰੀਖਣ ਦੌਰਾਨ ਪ੍ਰਿੰਸੀਪਲ ਦਰਸ਼ਨ ਲਾਲ , ਗੁਰਮੀਤ ਸਿੰਘ, ਨਰਿੰਦਰ ਸਿੰਘ, ਸੁਖਵਿੰਦਰ ਸਿੰਘ, ਤਿਲਕ ਰਾਜ, ਸੁਰਿੰਦਰ ਸਿੰਘ, ਭਗਵੰਤ ਸਿੰਘ ਆਦਿ ਸਮੂਹ ਸਟਾਫ ਮੈਬਰ ਹਾਜ਼ਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply