Monday, July 1, 2024

251 ਸਮਾਰਟਫੋਨ ਨੂੰ ਵੱਡਾ ਘਪਲਾ ਦੱਸਦੇ ਹੋਏ ਲੋਕਾਂ ਨੂੰ ਸਾਵਧਾਨ ਰਹਿਣ ਦੇ ਚਰਚੇ

PPN2002201603ਸੰਦੌੜ, 20 ਫਰਵਰੀ (ਹਰਮਿੰਦਰ ਸਿੰਘ ਭੱਟ)- ਬੀਤੇ ਦਿਨੀ ਰਿੰਗਿੰਗ ਬੈਲ ਪਾਈਵੇਟ ਕੰਪਨੀ ਵੱਲੋਂ ਮੋਬਾਇਲ ਫੋਨ ਦੀ ਦੁਨੀਆ ਵਿੱਚ ਵੱਡਾ ਧਮਾਕਾ ਕਰਦੇ ਹੋਏ ਦੇਸ਼ ਦਾ ਸਭ ਤੋਂ ਸਸਤਾ ਸਮਾਰਟਫੋਨ ਫਰੀਡਮ 251 ਬਾਜਾਰ ਵਿੱਚ ਲਾਂਚ ਕਰਦੇ ਹੋਏ ਕੇਂਦਰੀ ਮੰਤਰੀ ਸਾਂਸਦ ਅਤੇ ਮੱਧ ਪ੍ਰਦੇਸ ਦੇ ਵਿਧਾਇਕ ਕੋਲੋਂ ਇਸਦਾ ਉਦਘਾਟਨ 17 ਫਰਵਰੀ ਨੂੰ ਦਿੱਲੀ ਵਿੱਚ ਕੀਤਾ ਅਤੇ 18 ਫਰਵਰੀ ਤੋ ਬੁਕਿੰਗ ਸ਼ੁਰੂ ਹੋਣ ਦੇ ਵੱਖ ਵੱਖ ਅਖਬਾਰਾਂ ਵਿੱਚ ਵਡੇ ਪੱਧਰ ਤੇ ਇਸ਼ਤਿਹਾਰ ਰਾਹੀ ਪਝਚਾਰ ਕੀਤਾ। ਅਖਬਾਰਾਂ ਵਿੱਚ ਇਸ਼ਤਿਹਾਰ ਦੇਖਣ ਤੋਂ ਬਾਅਦ ਹਰ ਇਕ ਅਮੀਰ ਗਰੀਬ ਵਿਅਕਤੀ ਇਸਦੀ ਵੈਬਸਾਈਡ ਤੇ ਬੁਕਿੰਗ ਕਰਵਾਉਣ ਲਈ ਤਰਲੋ ਮੱਛੀ ਹੋ ਗਿਆ ਅਤੇ ਇੰਟਰਨੈਟ ਰਾਹੀ ਬੁਕੰਗ ਕਰਵਾਉਣ ਲਈ ਅਪਨੇ ਅਪਨੇ ਮੋਬਾਇਲ ਤੁਰੰਤ ਰੀਚਾਰਜ ਕਰਵਾਉਣੇ ਸ਼ੁਰੂ ਕਰ ਦਿੱਤੇ ਪਰ ਵੈਬਸਾਈਟ ਤੇ ਬੁਕਿੰਗ ਵਿੱਚ ਅਸਫਲ ਰਹਿਣ ਤੋਂ ਬਾਅਦ ਜਨਤਾ ਨੇ ਇਸ਼ਤਿਹਾਰਾਂ ਵਿੱਚ ਦਿੱਤੇ ਵੱਖ ਵੱਖ ਸ਼ਹਿਰਾ ਦੇ ਦਰਜਨਾਂ ਨੰਬਰਾਂ ਉੱਪਰ ਕਰਨਾ ਸ਼ੁਰੂ ਕਰ ਦਿੱਤਾ ਪਰ ਕਿਸੇ ਵੀ ਨੰਬਰ ਉੱਪਰ ਸੰਪਰਕ ਨਾ ਹੋ ਸਕਿਆ ਜਿਸ ਤੋਂ ਬਾਅਦ ਲੋਕਾਂ ਵਿੱਚ ਨਿਰਾਸ਼ਤਾ ਫੈਲ ਗਈ ਅਤੇ ਸ਼ੋਸਲ ਮੀਡੀਆਂ ਤੇ ਇਹ ਚਰਚਾ ਹੋਣੀ ਸ਼ੁਰੂ ਹੋ ਗਈ। ਕਿ ਇਹ ਕੰਪਨੀ ਵੀ ਕੋਈ ਵੱਡਾ ਘੋਟਾਲਾ ਕਰਨ ਦੇ ਚੱਕਰ ਵਿੱਚ ਹੈ।ਸ਼ੋਸਲ ਮੀਡੀਆ ਤੇ ਦੱਸਿਆ ਜਾ ਰਿਹਾ ਹੈ ਕਿ ਅਗਰ ਭਾਰਤ ਦੇ 10 ਲੱਖ ਲੋਕ 251 ਰੁਪਏ ਦੇ ਕੇ ਬੁਕਿੰਗ ਕਰਦੇ ਹਨ ਤਾ ਕੰਪਨੀ ਨੂੰ 25 ਕਰੋੜ 10 ਲੱਖ ਰੁਪਏ ਕੱਢ ਲਵੇਗੀ ਅਤੇ ਉਸਤੋਂ ਬਾਅਦ ਅਪਨੀ ਵੈਬ ਸਾਈਟ ਵੀ ਬੰਦ ਕਰ ਲਵੇਗੀ।ਅਮੀਰ ਭਾਰਤ ਦੇ ਲੋਕ ਮਾਮੂਲੀ 251 ਰੁਪਏ ਜਲਦੀ ਹੀ ਭੁੱਲ ਜਾਣਗੇ ਅਤੇ ਕੰਪਨੀ ਵੱਡਾ ਘੋਟਾਲਾ ਕਰਕੇ ਕਰੋੜਾਂ ਰੁਪਏ ਢਕਾਰ ਜਾਵੇਗੀ। ਅਖਬਾਰਾਂ ਵਿੱਚ ਦਿੱਤੇ ਕੰਪਨੀ ਦੇ ਸੰਪਰਕ ਨੰਬਰ, ਕਸਟੂਮਰ ਕਰਕੇ ਨੰਬਰ ਤੋ ਇਲਾਵਾ ਵੱਖ ਵੱਖ ਪਝਦੇਸ਼ਾ ਸ਼ਹਿਰਾਂ ਦੇ ਕਿਸੇ ਵੀ ਮੋਬਾਇਲ ਨੰਬਰ ਤੇ ਸੰਪਰਕ ਨਾ ਹੋਣ ਤੋ ਬਾਅਦ ਸ਼ੋਸਲ ਮੀਡੀਆ ਤੇ ਹੋ ਰਹੇ ਇਸ ਘੋਟਾਲੇ ਸਬੰਧੀ ਪਝਚਾਰ ਨੂੰ ਸੱਚ ਵੀ ਮੰਨਿਆ ਜਾ ਸਕਦਾ ਹੈ ਕਿਉਕਿ ਕਿਸੇ ਨੂੰ ਵੀ ਵਿਸ਼ਵਾਸ ਨਹੀ ਹੋ ਰਿਹਾ ਕਿ ਇਹ ਨੇ ਮਾਮੂਲੀ ਪੈਸਿਆ ਵੀ ਸਮਾਰਟਫੋਨ ਮਿਲ ਸਕਦਾ ਹੈ ਜਿਸ ਕਰਕੇ ਇਸ ਪਝਚਾਰ ਵਿੱਚ ਲੋਕਾਂ ਨੂੰ ਸਾਵਧਾਨ ਰਹਿਣ ਲਈ ਸੁਚੇਤ ਕੀਤਾ ਗਿਆ ਹੈ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply