Wednesday, September 30, 2026

ਗੁਰਦੁਆਰਾ ਬੁਰਜ ਅਕਾਲੀ ਫੂਲਾ ਸਿੰਘ ਦੇ ਲੰਗਰ ਹਾਲ ਦੀ ਦੂਸਰੀ ਮੰਜ਼ਿਲ ਦਾ ਲੈਂਟਰ ਪਾਇਆ

PPN2102201601

ਅੰਮ੍ਰਿਤਸਰ, 21 ਫਰਵਰੀ (ਜਗਦੀਪ ਸਿੰਘ ਸੱਗੂ)- ਗੁਰਦੁਆਰਾ ਬੁਰਜ ਅਕਾਲੀ ਫੂਲਾ ਸਿੰਘ ਵਿਖੇ ਨਵੇਂ ਬਣ ਰਹੇ ਲੰਗਰ ਹਾਲ ਦੀ ਦੂਸਰੀ ਮੰਜ਼ਿਲ ਦਾ ਲੈਂਟਰ ਪਾਇਆ ਗਿਆ। ਅਰਦਾਸ ਉਪਰੰਤ ਜਥੇਦਾਰ ਬਾਬਾ ਬਲਬੀਰ ਸਿੰਘ ਛਿਆਨਵੇਂ ਕਰੋੜੀ ਚਲਦਾ ਵਹੀਰ ਸ਼ੋ੍ਮਣੀ ਅਕਾਲੀ ਬੁੱਢਾ ਦਲ, ਸ: ਦਿਲਜੀਤ ਸਿੰਘ ਬੇਦੀ ਵਧੀਕ ਸਕੱਤਰ ਸ਼ੋ੍ਰਮਣੀ ਕਮੇਟੀ, ਬਾਬਾ ਗੁਰਪਿੰਦਰ ਸਿੰਘ ਵਡਾਲਾ ਸਤਲਾਣੀ ਸਾਹਿਬ, ਬਾਬਾ ਤਰਸੇਮ ਸਿੰਘ ਤਰਨਾ ਦਲ, ਬਾਬਾ ਜੱਸਾ ਸਿੰਘ ਤਲਵੰਡੀ ਸਾਬੋ ਤੇ ਬਾਬਾ ਇੰਦਰ ਸਿੰਘ ਬੁੱਢਾ ਦਲ ਨੇ ਸੀਮੈਂਟ ਦੇ ਬਾਟੇ ਚੁੱਕ ਕੇ ਸੇਵਾ ਦਾ ਆਰੰਭ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਥੇਦਾਰ ਬਾਬਾ ਬਲਬੀਰ ਸਿੰਘ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਨਵੇਂ ਬਣ ਰਹੇ ਲੰਗਰ ਹਾਲ ਦੀਆਂ 5 ਮੰਜ਼ਿਲਾਂ ਹੋਣਗੀਆਂ। ਉਨ੍ਹਾਂ ਕਿਹਾ ਕਿ ਇਸ ਵਿੱਚ ਦੋ ਮੰਜ਼ਿਲਾਂ ਵਿੱਚ ਗੁਰਦੁਆਰਾ ਸਾਹਿਬ ਦੇ ਦਰਸ਼ਨਾ ਲਈ ਆਈਆਂ ਸੰਗਤਾਂ ਲਈ ਗੁਰੂ ਕਾ ਲੰਗਰ ਤਿਆਰ ਕਰਕੇ ਛਕਾਇਆ ਜਾਵੇਗਾ ਤੇ ਉੱਪਰਲੀਆਂ ਤਿੰਨ ਮੰਜ਼ਿਲਾਂ ਵਿੱਚ ਸੰਗਤਾਂ ਦੀ ਰਿਹਾਇਸ਼ ਲਈ ਆਧੁਨਿਕ ਤਕਨੀਕ ਨਾਲ ਤਿਆਰ 45 ਕਮਰੇ ਬਣਾਏ ਜਾਣਗੇ। ਉਨ੍ਹਾਂ ਕਿਹਾ ਕਿ ਸ਼ੋ੍ਮਣੀ ਅਕਾਲੀ ਬੁੱਢਾ ਦਲ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨੁਦੀਦਾਰੇ ਕਰਨ ਆਉਂਦੀਆਂ ਸੰਗਤਾਂ ਦੀ ਆਮਦ ਨੂੰ ਮੁੱਖ ਰੱਖਦਿਆਂ ਬਜ਼ੁਰਗਾਂ ਤੇ ਵਿਕਲਾਂਗ ਵਿਅਕਤੀਆਂ ਲਈ ਪ੍ਰਦੂਸ਼ਣ ਰਹਿਤ ਦੋ ਐਕਸੀਲੇਟਰ ਕਾਰਾਂ ਚਲਾਈਆਂ ਜਾਣਗੀਆਂ ਜੋ ਬੱਸ ਸਟੈਂਡ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੱਕ ਫਰੀ ਚੱਲਣਗੀਆਂ। ਇਸ ਮੌਕੇ ਭਾਰੀ ਗਿਣਤੀ ਵਿੱਚ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਤੇ ਸੰਗਤਾਂ ਹਾਜ਼ਰ ਸਨ। ਅੰਤ ਵਿੱਚ ਜਥੇਦਾਰ ਬਾਬਾ ਬਲਬੀਰ ਸਿੰਘ ਨੇ ਸੇਵਾ ਕਰਨ ਆਈਆਂ ਸੰਗਤਾਂ ਦਾ ਸ਼ੋ੍ਰਮਣੀ ਅਕਾਲੀ ਬੁੱਢਾ ਦਲ ਵੱਲੋਂ ਜੀ ਆਇਆਂ ਕਹਿੰਦਿਆਂ ਧੰਨਵਾਦ ਕੀਤਾ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply