Friday, March 20, 2026

ਕਾਂਗਰਸ ਅਤੇ ਕੇਜਰੀਵਾਲ ਦੀ ਸੱਤਾ ਦੀ ਲਾਲਸਾ ਨਹੀਂ ਹੋਵੇਗੀ ਪੂਰੀ – ਮਜੀਠੀਆ

ਪਿੰਡ ਹਮਜ਼ਾ ਤੇ ਕੋਟਲਾ ਮਝਾ ਸਿੰਘ ਦੇ ਵਿਕਾਸ ਕਾਰਜਾਂ ਲਈਂ 45 ਲੱਖ ਦੀ ਦਿੱਤੀ ਗ੍ਰਾਂਟ

PPN2102201625

ਅੰਮ੍ਰਿਤਸਰ, 21 ਫਰਵਰੀ (ਜਗਦੀਪ ਸਿੰਘ ਸੱਗੂ)- ਮਾਲ ਤੇ ਲੋਕ ਸੰਪਰਕ ਮੰਤਰੀ ਸz ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦੀਆਂ ਵਿਕਾਸ ਅਤੇ ਲੋਕ ਭਲਾਈ ਨੀਤੀਆਂ ਤੋਂ ਹਰ ਵਰਗ ਦੇ ਲੋਕ ਸੰਤੁਸ਼ਟ ਹਨ ਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਸੱਤਾ ਦੀ ਲਾਲਸਾ ਪੂਰੀ ਨਹੀਂ ਹੋਵੇਗੀ। ਸ: ਮਜੀਠੀਆ ਅੱਜ ਹਲਕਾ ਮਜੀਠਾ ਦੇ ਪਿੰਡ ਹਮਜ਼ਾ ਅਤੇ ਕੋਟਲਾ ਮਝਾ ਸਿੰਘ ਵਿਖੇ ਵਿਕਾਸ ਕਾਰਜਾਂ ਲਈਂ ਕ੍ਰਮਵਾਰ 24 ਲੱਖ ਅਤੇ 21 ਲਖ ਰੁਪੈ ਗ੍ਰਾਂਟ ਦੇਣ ਆਏ ਸਨ, ਨੇ ਕਿਹਾ ਕਿ ਉਹਨਾਂ ਕਾਂਗਰਸ ਅਤੇ ਆਮ ਆਦਮੀ ਪਾਰਟੀ ਦਾ ਇੱਕ ਨੁਕਾਤੀ ਪ੍ਰੋਗਰਾਮ ਬਾਦਲ ਸਰਕਾਰ ਖ਼ਿਲਾਫ਼ ਗੁਮਰਾਹਕੁਨ ਪ੍ਰਚਾਰ ਕਰਨਾ ਅਤੇ ਹਰ ਹੀਲੇ ਸੱਤਾ ‘ਤੇ ਕਾਬਜ਼ ਹੋਣਾ ਹੈ। ਉਹਨਾਂ ਕਿਹਾ ਕਿ ਵਿਰੋਧੀਆਂ ਵੱਲੋਂ ਰਾਜ ਦਾ ਮਾਹੌਲ ਖਰਾਬ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਕਾਂਗਰਸ ਨੂੰ 60 ਸਾਲ ਮੌਕਾ ਦਿੱਤਾ ਜਿਸ ਦੌਰਾਨ ਰਾਜ ਵਿਕਾਸ ਦੀ ਥਾਂ ਪਛੜੇ ਪਨ ਦਾ ਸ਼ਕਾਰ ਹੁੰਦਾ ਰਿਹਾ, ਲੋਕਾਂ ਨੂੰ ਸਹੂਲਤਾਂ ਦੇਣ ਦੀ ਥਾਂ ਕਾਂਗਰਸ ਨੇ ਪਛੜੇ ਅਤੇ ਗਰਬ ਵਰਗ ਨੂੰ ਵੋਟ ਬੈਕ ਵੱਜੋ ਇਸਤੇਮਾਲ ਕੀਤਾ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦਿਲੀ ਦੇ ਲੋਕਾਂ ਨੂੰ ਜੂਠੇ ਸਬਜ਼ਬਾਗ ਦਿਖਾ ਕੇ ਸੱਤਾ ਵਿੱਚ ਤਾਂ ਆ ਗਈ ਪਰ ਦਿਲੀ ਦੇ ਲੋਕ ਕੇਜਰੀਵਾਲ ਸਰਕਾਰ ਦੀਆਂ ਮਨ ਆਈਆਂ ਤੋ ਹੁਣ ਦੁਖੀ ਹੋ ਚੁੱਕੇ ਹਨ ਤੇ ਲੋਕਾਂ ਨੂੰ ਸਹੂਲਤਾਂ ਦੇਣ ਦੀ ਥਾਂ ਕੇਜਰੀਵਾਲ ਨੇ ਹਰ ਵਰਗ ਨੂੰ ਨਿਰਾਸ਼ ਕੀਤਾ ਹੋਇਆ ਹੈ। ਉਹਨਾਂ ਕਿਹਾ ਕਿ ਪੰਜਾਬ ਦੀ ਵਿੱਤੀ ਸਥਿਤੀ ਬਹੁਤ ਮਜ਼ਬੂਤ ਹੈ ਤੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਕਮੀ ਨਹੀਂ ਹੈ। ਉਹਨਾਂ ਕਿਹਾ ਕਿ ਰਾਜ ਵਿੱਚ ਨਵੀਆਂ ਸੜਕਾਂ ਦਾ ਜਾਲ ਵਿਛਣਾ, ਪਿੰਡਾਂ ਅਤੇ ਸ਼ਹਿਰਾਂ ਦੇ ਵਿਕਾਸ ਲਈ ਲੋੜੀਂਦਾ ਫੰਡ ਮੁਹਇਆ ਹੋਣਾ, ਸਵਾ ਲਖ ਸਰਕਾਰੀ ਨੌਕਰੀਆਂ ‘ਤੇ ਭਰਤੀ ਸ਼ੁਰੂ ਕਰਨੀ, ਕਿਸਾਨੀ ਨੂੰ ਮੋਟਰਾਂ ਚਲਾਉਣ ਲਈ ਮੁਫ਼ਤ ਬਿਜਲੀ ਨਿਰੰਤਰ ਮਿਲਣੀ , ਆਟਾ ਦਾਲ, ਪੈਨਸ਼ਨਾਂ ਤੇ ਸ਼ਗਨ ਸਕੀਮਾਂ ਤੋ ਇਲਾਵਾ ਹੋਰ ਲੋਕ ਭਲਾਈ ਸਕੀਮਾਂ ਚਲਾਈਆਂ ਜਾਣੀਆਂ ਵਿਰੋਧੀਆਂ ਵੱਲੋਂ ਖ਼ਜ਼ਾਨਾ ਖਾਲੀ ਹੋਣ ਦੀਆਂ ਅਫ਼ਵਾਹਾਂ ਨੂੰ ਝੂਠਾ ਸਾਬਿਤ ਕਰਨ ਲਈ ਕਾਫ਼ੀ ਹੈ। ਇਸੇ ਦੌਰਾਨ ਉਹਨਾਂ ਪਿੰਡ ਕੋਟਲਾ ਵਿਖੇ ਕਈ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਵੀ ਰੱਖੇ। ਇਸ ਮੌਕੇ ਜਥੇਦਾਰ ਸੰਤੋਖ ਸਿੰਘ ਸਮਰਾ, ਮੇਜਰ ਸ਼ਿਵੀ, ਜੋਧ ਸਿੰਘ ਸਮਰਾ, ਪ੍ਰੋ: ਸਰਚਾਂਦ ਸਿੰਘ, ਗਗਨਦੀਪ ਸਿੰਘ ਭਕਨਾ, ਐਸ ਈ ਪ੍ਰਦੀਪ ਕੁਮਾਰ ਸੈਣੀ, ਇੰਜੀਨੀਅਰ ਮਨਿੰਦਰਪਾਲ ਸਿੰਘ, ਬੱਬੀ ਭੰਗਵਾਂ, ਪ੍ਰਭਦਿਆਲ ਸਿੰਘ ਨੰਗਲ ਪੰਨਵਾਂ, ਸਰਪੰਚ ਰਸ਼ਪਾਲ ਸਿੰਘ ਪੱਪਾ, ਸਰਪੰਚ ਜਤਿੰਦਰਪਾਲ ਸਿੰਘ ਸਾਬਾ ਹਮਜ਼ਾ, ਸਰਪੰਚ ਨਿਰਮਲ ਸਿੰਘ, ਜਥੇ: ਮਨਜੀਤ ਸਿੰਘ, ਗੌਰਵ ਬੱਬਾ, ਡਾ: ਕਸ਼ਮੀਰ ਸਿੰਘ, ਤਰਸੇਮ ਸਿੰਘ, ਰਣਧੀਰ ਸਿੰਘ ਜੇ ਈ, ਮਾਸਟਰ ਹਰਦੀਪ ਸਿੰਘ ਸਮਰਾ, ਡਾ: ਦਿਲਬਾਗ ਸਿੰਘ ਧੰਜੂ, ਦਾਰਾ ਸਿੰਘ ਜਿਜੇਆਣੀ, ਜੋਗਿੰਦਰ ਸਿੰਘ ਕੈਰੋਂ, ਬਾਬੂ ਦਲੀਪ ਸਿੰਘ ਅਠਵਾਲ, ਅਤੇ ਲਾਲ ਮਸੀਹ ਆਦਿ ਆਗੂ ਹਾਜ਼ਰ ਸਨ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply