Friday, July 17, 2026

ਗੁਰੁੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ‘ਤੇ ਲੰਗਰ ਲਗਾਇਆ

PPN2102201629

ਅੰਮ੍ਰਿਤਸਰ, 21 ਫਰਵਰੀ (ਪ.ਪ)- ਹਰ ਸਾਲ ਦੀ ਤਰਾਂ ਇਸ ਸਾਲ ਵੀ ਸ਼੍ਰੀ ਗੁਰੁੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਦੇ ਸ਼ੁਭ ਮੌਕੇ ਤੇ ਦਰਬਾਰ ਬਾਬਾ ਸੋਹਨੇ ਸ਼ਾਹ ਜੀ ਵਲੋਂ ਤਾਹਿਰ ਸ਼ਾਹ ਜਨਰਲ ਸੈਕਟਰੀ ਜਿਲ੍ਹਾ ਕਾਂਗਰਸ ਕਮੇਟੀ ਦੀ ਅਗਵਾਈ ਵਿੱਚ ਲੰਗਰ ਲਗਾਇਆ ਗਿਆ।ਜਿਸ ਵਿੱਚ ਦਰਬਾਰ ਬਾਬਾ ਸੋਹਨੇ ਸ਼ਾਹ ਦੇ ਗੱਦੀਨਸ਼ੀਨ ਬਾਬਾ ਸਲੀਮ ਸ਼ਾਹ ਪਹੁੰਚੇ।ਇਸ ਮੌਕੇ ਤਾਹਿਰ ਸ਼ਾਹ ਨੇ ਗੁਰੁੂ ਰਵਿਦਾਸ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਅੱਜ ਦੀ ਨੌਜਵਾਨ ਪੀੜੀ ਜੋ ਕਿ ਨਸ਼ਿਆ ਵਿੱਚ ਫਸੀ ਹੋਈ ਹੈ, ਨੌਜਵਾਨ ਪੀੜੀ ਨੂੰ ਰਵਿਦਾਸ ਜੀ ਦੇ ਦੱਸੇ ਹੋਏ ਮਾਰਗ ‘ਤੇ ਚੱਲਣ ਦੀ ਲੋੜ ਹੈ।ਇਸ ਮੌਕੇ ਗੁਰਪ੍ਰੀਤ ਗੋਪੀ, ਅਕਾਸ਼ ਨਾਹਰ, ਰਾਹੁਲ ਗਿੱਲ, ਰਾਜਾ ਮੱਟੂ, ਨਰੇਸ਼, ਰਾਕੇਸ਼ ਕੁਮਾਰ ਗੋਲੂ, ਸਤਪਾਲ, ਸਾਬੀ, ਬਿੱਟੂ ਰੰਗਾਈ ਵਾਲੇ ਆਦਿ ਹਾਜ਼ਰ ਸਨ।

Check Also

ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ …

Leave a Reply