
ਬਠਿੰਡਾ, 22 ਫਰਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸੇਵਾ ਸ਼ਰਤਾਂ ਤਹਿਤ 15 ਜਨਵਰੀ 2016 ਨੂੰ ਤਿੰਨ ਸਾਲ ਪੂਰੇ ਹੋਣ ਦੇ ਬਾਵਜੂਦ ਸਿੱਖਿਆ ਵਿਭਾਗ ਵਿੱਚ ਠੇਕਾ ਅਧਾਰਿਤ 3442 ਅਧਿਆਪਕਾਂ ਨੂੰ ਰੈਗੂਲਰ ਕਰਨ ਦੀ ਚਲਦੀ ਪ੍ਰਕਿਰਿਆ ਨੂੰ ਲਟਕਾਉਣ ਅਤੇ ਬਾਹਰਲੇ ਸੂਬਿਆਂ ਤੋਂ ਡਿਗਰੀਆਂ ਪ੍ਰਾਪਤ ਅਧਿਆਪਕਾਂ ਨੂੰ ਰੈਗੂਲਰ ਕਰਨ ਦੇ ਮੁੱਦੇ ਤੇ ਹਾ ਪੱਖੀ ਫੈਸਲਾ ਨਾ ਲੈਣ ਦੇ ਰੋਸ ਵਜੋਂ ਸਥਾਨਕ ਚਿਲਡਰਨ ਪਾਰਕ ਵਿਖੇ ਵੱਡੀ ਗਿਣਤੀ ਵਿੱਚ ਇਕੱਤਰ ਅਧਿਆਪਕਾਂ ਨੇ ਜੰਮ ਕੇ ਪਿੱਟ ਸਿਆਪਾ ਕਰਦਿਆਂ ਪੰਜਾਬ ਸਰਕਾਰ ਵਿਰੁੱਧ ਅਰਥੀ ਫੂਕ ਪ੍ਰਦਰਸ਼ਨ ਕੀਤਾ। ਇਸ ਮੋਕੇ ਇਕੱਠੇ ਹੋਏ ਅਧਿਆਪਕਾਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਗਵੰਤ ਸਿੰਘ ਸਰਾਂ ਅਤੇ ਪ੍ਰੈੱਸ ਸਕੱਤਰ ਅਮਨਪ੍ਰੀਤ ਸਿੰਘ ਬਰਾੜ ਨੇ ਦੱਸਿਆ ਕਿ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਬੀਤੀ 17 ਨਵੰਬਰ ਨੂੰ ਜਾਰੀ ਕੀਤੇ ਪੱਤਰ ਰਾਹੀ 3442 ਅਧਿਆਪਕਾਂ ਨੂੰ ਰੈਗੂਲਰ ਕਰਨ ਦੀ ਸ਼ੁਰੂ ਕੀਤੀ ਪ੍ਰਕਿਰਿਆ ਨੂੰ ਨੇਪਰੇ ਨਾ ਚਾੜਨ ਕਾਰਨ ਅਧਿਆਪਕ ਹਾਲੇ ਵੀ ਨਿਗੁਣੀਆਂ ਤਨਖਾਹਾਂ ਤੇ ਆਰਥਿਕ ਸ਼ੋਸ਼ਨ ਦਾ ਸਿਕਾਰ ਹੋ ਰਹੇ ਹਨ। ਰੈਗੂਲਰ ਕਰਨ ਦੇ ਨਿਯੁਕਤੀ ਪੱਤਰ ਜਲਦ ਜਾਰੀ ਕਰਨ ਦੇ ਸਰਕਾਰੀ ਦਾਅਵੇ ਹਮੇਸ਼ਾ ਝੂਠੇ ਸਾਬਿਤ ਹੋਏ ਹਨ। ਆਗੂਆਂ ਨੇ ਦੱਸਿਆ ਕਿ ਇਸ ਸਬੰਧੀ ਯੂਨੀਅਨ ਨੁਮਾਇਦਿਆਂ ਵੱਲੋਂ ਸਿੱਖਿਆ ਮੰਤਰੀ, ਸਿੱਖਿਆ ਸਕੱਤਰ ਅਤੇ ਡਾਇਰੈਕਟਰ ਸਿੱਖਿਆ ਵਿਭਾਗ (ਸੈ ਸਿ) ਨੂੰ ਕਈ ਵਾਰ ਮੀਟਿੰਗਾਂ ਅਤੇ ਰਸਮੀ ਤੋਰ ਤੇ ਮਿਲਿਆ ਜਾ ਚੁੱਕਾ ਹੈ, ਪzzੰਤੂ ਹਾਲੇ ਤੱਕ ਮੰਗਾਂ ਦੀ ਪੂਰਤੀ ਨਹੀਂ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਬਾਹਰਲੇ ਰਾਜਾਂ ਦੀਆਂ ਯੂਨੀਵਰਸਿਟੀਆਂ ਤੋਂ ਡਿਗਰੀ ਪ੍ਰਾਪਤ ਅਧਿਆਪਕਾਂ ਨੂੰ ਯੂ.ਜੀ.ਸੀ ਵੱਲੋਂ ਜੂਨ 2013 ਵਿੱਚ ਜਾਰੀ ਹਦਾਇਤਾਂ ਦਾ ਹਵਾਲਾ ਦੇ ਕੇ ਰੈਗੂਲਰ ਕਰਨ ਤੋਂ ਰੋਕਿਆਂ ਜਾ ਰਿਹਾ ਹੈ, ਜਦਕਿ ਹਕੀਕਤ ਇਹ ਕਿ ਸਰਕਾਰ ਵੱਲੋਂ ਹਾਲੇ ਤੱਕ ਇਸ ਸਬੰਧੀ ਕਦੇ ਵੀ ਪਬਲਿਕ ਨੋਟਿਸ ਰਾਹੀ ਲੋਕਾਂ ਨੂੰ ਸੂਚੇਤ ਨਹੀਂ ਕੀਤਾ ਗਿਆ। ਸਰਕਾਰ ਦੇ ਸਵੇਦਨਹੀਣਤਾ ਭਰੇ ਫੈਸਲੇ ਕਾਰਨ ਆਪਣੀ ਮਿਹਨਤ, ਸਮਾਂ ਅਤੇ ਪੈਸਾ ਲਗਾ ਕਿ ਪ੍ਰਾਪਤ ਸਿੱਖਿਆ ਪ੍ਰਾਪਤ ਅਧਿਆਪਕਾਂ ਦੇ ਭਵਿੱਖ ਤੇ ਤਲਵਾਰ ਲਟਕ ਗਈ।ਇਸ ਲਈ ਹਮਦਰਦੀ ਨਾਲ ਵਿਚਾਰਦਿਆਂ ਇਨ੍ਹਾਂ ਅਧਿਆਪਕਾਂ ਨੂੰ ਬਾਕੀ ਅਧਿਆਪਕਾਂ ਨਾਲ ਹੀ ਰੈਗੂਲਰ ਕੀਤਾ ਜਾਵੇ।ਇਸ ਮੌਕੇ ਜਨਰਲ ਸਕੱਤਰ ਵਿਸ਼ਨ ਕੁਮਾਰ,ਮੀਤ ਪ੍ਰਧਾਨ ਅੰਕਿਤ ਮਿੱਤਲ, ਬ੍ਰਿਜ ਲਾਲ ਪਰਵਿੰਦਰ ਕੌਰ, ਸੁਮਨ, ਮਨੀਸ਼ਾ ਬਾਂਸਲ, ਗਰਿਮਾ ਗੋਇਲ, ਰਾਜਵੀਰ ਕੌਰ, ਬਹਾਦਰ ਸਿੰੰਘ ਮੋਜੂਦ ਰਹੇ।
Punjab Post Daily Online Newspaper & Print Media