
ਪੱਟੀ, 23 ਫਰਵਰੀ (ਅਵਤਾਰ ਸਿੰਘ ਢਿੱਲੋ, ਰਣਜੀਤ ਸਿੰਘ ਮਾਹਲਾ)- ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਸੰਦੇਸ਼ ਹਰ ਘਰ ਘਰ ਦੀ ਦਲਹੀਜ ਤੱਕ ਪੁੱਜਦਾ ਕਰਨ ਲਈ ਪਾਰਟੀ ਵੱਲੋ ਸੁਰੂ ਕੀਤੀ ਗਈ ਪ੍ਰੀਵਾਰ ਜੋੜੋ ਮਹਿੰਮ ਨੂੰ ਉਸ ਵੇਲੇ ਭਾਰੀ ਬੱਲ ਮਿਲਿਆ ਜਦੋ ਸਥਾਨਿਕ ਸ਼ਹਿਰ ਦੀ ਵਾਰਡ ਨੂੰ 1 ਅਧੀਨ ਪੈਂਦੇ ਦਸਮੇਸ਼ ਨਗਰ ਵਿੱਖੇ ਨਿਸ਼ਾਨ ਸਿੰਘ ਪੇਂਟਰ, ਸਵਿੰਦਰ ਸਿੰਘ ਨਵੀਪੁਰ, ਹਰਜਿੰਦਰ ਸਿੰਘ ਅਤੇ ਬੀਬੀ ਪ੍ਰਮਜੀਤ ਕੌਰ ਨੇ ਵਿਸ਼ਾਲ ਮੀਟਿੰਗ ਦਾ ਅਯੋਜਿਤ ਕੀਤੀ।ਇਸ ਮੀਟਿੰਗ ਨੂੰ ਆਪ ਦੇ ਸੈਕਟਰ ਇੰਚਾਰਜ ਐਡਵੋਕੇਟ ਦਵਿੰਦਰਜੀਤ ਸਿੰਘ ਢਿੱਲੋ, ਸਹਿਰੀ ਸਰਕਲ ਇੰਨਚਾਰਜ ਗੋਲਾਬ ਸਿੰਘ ਲਲਿਆਨੀ ਵਾਲੇ ਮਾਸਟਰ ਗੁਰਦਿਆਲ ਸਿੰਘ ਪੱਟੀ, ਮਹਿੰਦਰ ਸਿੰਘ ਸੰਧੂ ਹਰਭਜਨ ਸਿੰਘ ਪੱਟੀ ਆਦਿ ਆਗੂਆ ਨੇ ਸੰਬੋਧਨ ਕੀਤਾ । ਐਡਵੋਕੇਟ ਢਿੱਲੋ ਨੇ ਆਪਣੇ ਸੰਬੋਧਨ ‘ਚ ਦੱਸਿਆ ਕਿ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਦਿੱਲੀ ਵੱਲੋ ਆਪਣੀ ਸਰਕਾਰ ਦਾ ਇੱਕ ਸਾਲ ਪੂਰਾ ਹੋਣ ਉਪੰਰਤ ਸਰਕਾਰ ਦੀਆ ਪ੍ਰਪਤੀਆ ਸਬੰਧੀ ਅਖਬਾਰਾ ‘ਚ ਦਿੱਤੀਆ ਜਾਣਕਾਰੀਆ ਲੋਕ ਪੱਖੀ ਨੀਤੀਆ ਦੀਆਂ ਮੂਹੋ ਬੋਲਦੀਆਂ ਤਸਵੀਰਾ ਹਨ। ਉਨਾਂ ਕਿਹਾ ਕਿ ਦਿੱਲੀ ਅੰਦਰ ਰਾਜ ਕਰਦੀਆਂ ਹਾਕਮ ਜਮਾਤਾਂ 70 ਸਾਲ ਅੰਦਰ ਉਹ ਨਹੀ ਕਰ ਸਕੀਆਂ, ਜੋ ਕੇਜਰੀਵਾਲ ਨੇ ਇੱਕ ਸਾਲ ਦੇ ਸਮੇਂ ਅੰਦਰ ਕਰ ਵਿਖਾਇਆ ।ਉਹਨਾ ਕਿਹਾ ਕਿ ਇਸ ਸਮੇਂ ਸਾਰੀ ਦੁਨੀਆ ਦੀਆ ਨਜਰਾਂ ਪੰਜਾਬ ਉੱਪਰ ਟਿਕੀਆ ਹੋਈਆ ਹਨ।ਜਿਸ ਤਰਾਂ ਪੰਜਾਬੀਆ ਨੇ ਆਪਣੀ ਅਣਖ ਵਿਖਾਈ ਉਸੇ ਤਰ੍ਹਾਂ 2017 ਦੇ ਅਸੈਬਲੀ ਚੋਣਾਂ ‘ਚ ਕੇਜਰੀਵਾਲ ਨੂੰ ਜਿਤਾ ਕੇ ਪੰਜਾਬ ਅੰਦਰੋ ਭਰਿਸਟਾਚਾਰ- ਬੇਰੁਜਗਾਰੀ ਖਤਮ ਕਰਕੇ ਕਨੂੰਨ ਦਾ ਰਾਜ ਕਾਇਮ ਕਰਨਗੇ। ਇਸ ਮੋਕੇ ਹੋਰਨਾ ਤੋ ਇਲਾਵਾ ਸੁੱਚਾ ਸਿੰਘ ਕੁੱਲਾ ਹਰਭਜਨ ਸਿੰਘ, ਕੁਲਵੰਤ ਸਿੰਘ, ਕੇਵਲ ਕ੍ਰਿਸਨ, ਜਗਤਾਰ ਸਿੰਘ, ਕੁਲਦੀਪ ਸਿੰਘ, ਸਤਨਾਮ ਸਿੰਘ, ਅਵਤਾਰ ਸਿੰਘ ਰਾਜੂ, ਸੋਨਾ ਸਿੰਘ, ਗੁਰਨਾਮ ਸਿੰਘ, ਧਰਮਿੰਦਰ ਸਿੰਘ, ਬਚਿੱਤਰ ਸਿੰਘ, ਜਸਕਰਨ ਸਿੰਘ, ਪਰਮਿੰਦਰ ਸਿੰਘ, ਬੀਬੀ ਜਸਬੀਰ ਕੋਰ, ਬੀਬੀ ਮਨਜੀਤ ਕੋਰ, ਬੀਬੀ ਰਜਵੰਤ ਕੋਰ, ਬੀਬੀ ਬਲਵਿੰਦਰ ਕੌਰ ਅਤੇ ਬੀਬੀ ਗੁਰਮਿੰਦਰ ਕੋਰ ਅਧਿਆਨ ਦੋ ਬੂਥ ਕਮੇਟੀਆ ਦਾ ਗਠਨ ਕੀਤਾ ਗਿਆ।
Punjab Post Daily Online Newspaper & Print Media