Tuesday, September 29, 2026

ਗਿਆਨੀ ਬਾਬੂ ਸਿੰਘ ਸੰਦੌੜ ਨੂੰ ਗਹਿਰਾ ਸਦਮਾ, ਭਤੀਜੇ ਦਾ ਦਿਹਾਂਤ

ਸੰਦੌੜ, 24 ਫਰਵਰੀ (ਹਰਮਿੰਦਰ ਸਿੰਘ ਭੱਟ)- ਇਲਾਕੇ ਦੀ ਨਾਮਵਰ ਸਖਸੀਅਤ ਅਤੇ ਸੰਤ ਬਾਬਾ ਅਤਰ ਸਿੰਘ ਖਾਲਸਾ ਕਾਲਜ ਸੰਦੌੜ ਦੀ ਪ੍ਰਬੰਧਕੀ ਕਮੇਟੀ ਦੇ ਜਨਰਲ ਸਕੱਤਰ ਤੇ ਰਿਟਾਇਡ ਪ੍ਰਿੰਸੀਪਲ ਗਿਆਨੀ ਬਾਬੂ ਸਿੰਘ ਸੰਦੌੜ ਦੇ ਭਰਾ ਕਵੀਸਰ ਜੰਗੀਰ ਸਿੰਘ ਦੇ ਸਪੁੱਤਰ ਗੁਰਚਰਨ ਸਿੰਘ ਚੰਨਾ ਦਾ ਅਚਾਨਕ ਦੇਹਾਂਤ ਹੋ ਗਿਆ ਹੈ।ਉਨ੍ਹਾਂ ਦੀ ਮੌਤ ਤੇ ਮੁੱਖ ਸੰਸਦੀ ਸਕੱਤਰ ਬੀਬੀ ਫਰਜਾਨਾ ਆਲਮ, ਮੁਹੰਮਦ ਇਜਹਾਰ ਆਲਮ, ਸ੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜੈਪਾਲ ਸਿੰਘ ਮੰਡੀਆਂ, ਮਾਰਕੀਟ ਕਮੇਟੀ ਸੰਦੌੜ ਦੇ ਚੇਅਰਮੈਨ ਡਾ. ਜਗਤਾਰ ਸਿੰਘ ਜੱਗੀ ਝਨੇਰ, ਵਪਾਰ ਮੰਡਲ ਸੰਦੌੜ ਦੇ ਪ੍ਰਧਾਨ ਮੁਕੰਦ ਸਿੰਘ ਚੀਮਾ, ਕਾਲਜ ਦੀ ਪ੍ਰਿੰਸੀਪਲ ਡਾ. ਪਰਮਜੀਤ ਕੌਰ, ਸੰਤ ਜਸਦੇਵ ਸਿੰਘ ਲੋਹਟਬੱਦੀ,ਸੰਤ ਕੇਸਰ ਦਾਸ ਕੰਗਣਵਾਲ, ਪ੍ਰੋ. ਰਾਜਿੰਦਰ ਕੁਮਾਰ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਗਿਆਨੀ ਬਾਬੂ ਸਿੰਘ ਸੰਦੌੜ ਨੇ ਕਿਹਾ ਕਿ ਗੁਰਚਰਨ ਸਿੰਘ ਚੰਨਾ ਨਮਿਤ ਪਾਠ ਦਾ ਭੋਗ ਮਿਤੀ 26 ਫਰਵਰੀ ਦਿਨ ਸੁੱਕਰਵਾਰ ਨੂੰ ਸੰਦੌੜ ਵਿਖੇ ਪਵੇਗਾ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply