Tuesday, September 29, 2026

ਸਵ. ਗੁਰਪ੍ਰਤਾਪ ਸਿੰਘ ਰੂਬੀ ਭਾਟੀਆ ਦੀ ਯਾਦ ਵਿਚ ਲ਼ੰਗਰ ਲਗਾਇਆ

PPN2602201602
ਪੱਟੀ, 26 ਫਰਵਰੀ (ਅਵਤਾਰ ਸਿੰਘ ਢਿੱਲੋਂ, ਰਣਜੀਤ ਮਾਹਲਾ) – ਪੱਟੀ ਵਾਸੀਆਂ ਦੇ ਦਿਲਾਂ ਵਿਚ ਵਸਦੇ ਕੌਂਸਲਰ ਸਵ.ਗੁਰਪ੍ਰਤਾਪ ਸਿੰਘ ਰੂਬੀ ਭਾਟੀਆ  ਦੀ ਬਰਸੀ ਮਨਾਉਦਿਆਂ ਭਾਟੀਆ ਪਰਿਵਾਰ ਵੱਲੋਂ ਗੁਰਬਾਣੀ ਦਾ ਸਹਾਰਾ ਲੈਦਿਆਂ ਗ੍ਰਹਿ ਵਿਖੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ ਤੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਗਈ।ਉਪਰੰਤ ਸੰਗਤਾਂ ਲਈ ਬਾਜਾਰ ਵਿਚ ਲ਼ੰਗਰ ਦਾ ਪ੍ਰਬੰਧ ਕੀਤਾ।ਇਸ ਮੌਕੇ ਰੂਬੀ ਭਾਟੀਆ ਦੇ ਛੋਟੇ ਭਰਾ ਜਗਦੀਪ ਸਿੰਘ ਪ੍ਰਿੰਸ ਭਾਟੀਆ ਨੇ ਕਿਹਾ ਕਿ ਵੱਡਾ ਵੀਰ ਰੂਬੀ ਭਾਟੀਆ ਅੱਜ ਵੀ ਹਜਾਰਾਂ ਲੋਕਾਂ ਦੇ ਦਿਲਾਂ ਵਿਚ ਵਸਦਾ ਹੈ।ਲੋਕ ਉਹਨਾਂ ਦੇਕੀਤੇ ਹੋਏ ਕੰੰਮਾਂ ਨੂੰ ਯਾਦ ਕਰਦੇ ਹਨ।ਇਥੇ ਜਿਕਰਯੋਗ ਹੈ ਕਿ ਡਾ. ਰੂਬੀ ਭਾਟੀਆ ਦੇ ਸਨੇਹੀਆਂ ਵੱਲੋਂ ਅੱਜ ਸਾਰਾ ਦਿਨ ਸ਼ੌਸਲ ਮੀਡੀਆ ਤੇ ਹਮਦਰਦੀ ਭਰੇ ਸੁਨੇਹੇ ਆਉਦੇ ਰਹੇ ਜੋ ਕਿ ਸ਼ਹਿਰ ਵਿਚ ਚਰਚਾ ਦਾ ਵਿਸ਼ਾ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply