Wednesday, July 15, 2026

ਸੋਨਾ ਕਾਰੋਬਾਰੀਆਂ ਪਾਸੋਂ ਹਥਿਆਰਾਂ ਦੀ ਨੋਕ ਤੇ ਕੀਤੀ ਗਈ ਲੁੱਟਮਾਰ ਸੁਰੱਖਿਆ ਪ੍ਰਬੰਧਾਂ ‘ਤੇ ਪ੍ਰਸ਼ਨ ਚਿੰਨ੍ਹ- ਔਜਲਾ

Aujlaਅੰਮ੍ਰਿਤਸਰ, 1 ਮਾਰਚ (ਜਗਦੀਪ ਸਿੰਘ ਸੱਗੂ)- ਸਥਾਨਕ ਅਬਾਦੀ ਸ਼ਹੀਦ ਊਧਮ ਸਿੰਘ ਨਗਰ ਦੇ ਸੋਨਾ ਕਾਰੋਬਾਰੀਆਂ ਪਾਸੋਂ ਹਥਿਆਰਾਂ ਦੀ ਨੋਕ ਤੇ ਕੀਤੀ ਗਈ ਲੁੱਟਮਾਰ ਨੂੰ ਜਿਲ੍ਹਾ ਕਾਂਗਰਸ ਦਿਹਾਤੀ ਪ੍ਰਧਾਨ ਗੁਰਜੀਤ ਸਿੰਘ ਔਜਲਾ ਨੇ ਸਿਆਸੀ ਦਹਿਸ਼ਤਗਰਦੀ ਦਾ ਖੁੱਲ੍ਹਾ ਪ੍ਰਗਟਾਵਾ ਕਰਾਰ ਦਿੱਤਾ ਹੈ।ਜਾਰੀ ਇੱਕ ਪ੍ਰੈਸ ਰਲੀਜ਼ ਵਿੱਚ ਸ੍ਰ: ਔਜਲਾ ਨੇ ਦੱਸਿਆ ਹੈ ਕਿ ਲੁਟੇਰਿਆਂ ਵਲੋਂ ਅੰਜ਼ਾਮ ਦਿੱਤਾ ਗਿਆ ਇਹ ਕਾਰਾ ਉਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਉਨ੍ਹਾਂ ਦਾਅਵਿਆਂ ਤੇ ਵਾਅਦਿਆਂ ਦੇ ਮੂੰਹ ‘ਤੇ ਕਰਾਰੀ ਚਪੇੜ ਹੈ, ਜਿਸ ਵਿੱਚ ਉਹ ਅੰਮ੍ਰਿਤਸਰ ਨੂੰ ਸੰਪੂਰਨ ਸੁਰੱਖਿਅਤ ਕਰਾਰ ਦਿੰਦੇ ਹਨ ।ਔਜਲਾ ਨੇ ਦੱਸਿਆ ਪਹਿਲਾਂ ਇਸੇ ਅਕਾਲੀ ਦਲ ਨੇ ਕਈ ਦਹਾਕੇ ਪੰਜਾਬ ਤੇ ਵਿਸ਼ੇਸ਼ ਕਰਕੇ ਸਰਹੱਦੀ ਜਿਲ੍ਹੇ ਅੰਮ੍ਰਿਤਸਰ ਨੂੰ ਅਣਚਾਹੀ ਦਹਿਸ਼ਤ ਦੇ ਸਾਏ ਹੇਠ ਰੱਖਿਆ, ਅੰਮ੍ਰਿਤਸਰ ਦੀ ਪੱਖਾ ਸਨਅਤ, ਕਪੜਾ ਸਨਅਤ, ਪ੍ਰਿਟਿੰਗ ਪ੍ਰੈਸ ਸਨਅਤ ਨੂੰ ਸੂਬੇ ਵਿੱਚੋਂ ਹੀ ਬਾਹਰ ਭੇਜਣ ਵਿੱਚ ਕਿਰਦਾਰ ਨਿਭਾਇਆ ਤੇ ਹੁਣ ਵਾਰੋ ਵਾਰੋ ਬਾਕੀ ਕਾਰੋਬਾਰੀਆਂ ਨੂੰ ਭਜਾਉਣ ਦੀ ਤਿਆਰੀ ਕਰ ਰਿਹਾ ਹੈ ਜਿਸ ਨੂੰ ਸਫਲ ਨਹੀ ਹੋਣ ਦਿੱਤਾ ਜਾਵੇਗਾ ।ਉਨਾਂ ਕਿਹਾ ਹੈ ਕਿ ਜਿਲ੍ਹੇ ਵਿੱਚ ਮੁੱਠਾਂ ਭਰ ਭਰ ਵੰਡੇ ਜਾ ਰਹੇ ਹਥਿਆਰਾਂ ਦੇ ਲਾਇਸੈਂਸ ਗੰਭੀਰ ਜਾਂਚ ਦੀ ਮੰਗ ਕਰਦੇ ਹਨ, ਕਿ ਆਖਿਰ ਉਹ ਕੌਣ ਲੋਕ ਹਨ ਜੋ ਪੰਜਾਬ ਦੁੇ ਮਾਹੌਲ ਨੂੰ ਇੱਕ ਵਾਰ ਫਿਰ ਲਾਬੂ ਲਾਉਣਾ ਚਾਹੁੰਦੇ ਹਨ।ਉਨ੍ਹਾਂ ਕਿਹਾ ਕਿ ਸੁਰੱਖਿਆ ਤਾਂ ਉਨ੍ਹਾਂ ਕਾਰੋਬਾਰੀਆਂ ਤੇ ਵਪਾਰੀਆਂ ਨੂੰ ਚਾਹੀਦੀ ਹੈ, ਜਿਹੜੇ ਪੰਜਾਬ ਦੇ ਵਪਾਰ ਦੇ ਵਾਧੇ ਲਈ ਦਿਨ ਰਾਤ ਇੱਕ ਕਰ ਰਹੇ ਹਨ, ਲੇਕਿਨ ਅਕਾਲੀ ਜਥੇਦਾਰਾਂ ਦੀਆਂ ਸ਼ਿਫਾਰਸ਼ਾਂ ‘ਤੇ ਪੁਲਿਸ ਤੇ ਸਿਵਲ ਪ੍ਰਸ਼ਾਸ਼ਨ ਗੈਰ ਸਮਾਜੀ ਅਨਸਰਾਂ ਨੂੰ ਅਸਲਾ ਤੇ ਲਾਇਸੈਂਸ ਦੇਣ ਵਿੱਚ ਮਦਦ ਕਰ ਰਿਹਾ ਹੈ।ਔਜਲਾ ਨੇ ਦੁਹਰਾਇਆ ਹੈ ਕਿ ਉਹ ਜਿਲ੍ਹਾ ਵਾਸੀਆਂ ਦੀ ਸੁਰਖਿਆ ਯਕੀਨੀ ਬਨਾਉਣ ਲਈ ਦ੍ਰਿੜ ਸੰਕਲਪ ਹਨ ਤੇ ਲੁੱਟ ਖੋਹ ਦਾ ਸ਼ਿਕਾਰ ਹੋਏ ਕਾਰੋਬਾਰੀਆਂ ਨੂੰ ਇਨਸਾਫ ਦਿਵਾ ਕੇ ਰਹਿਣਗੇ।ਉਨਾਂ ਨੇ ਸ਼ਹੀਦ ਊਧਮ ਸਿੰਘ ਨਗਰ ਵਾਸੀ ਸ੍ਰ ਸੰਤੋਖ ਸਿੰਘ ਤੇ ਉਸਦੇ ਸਾਥੀ ਪ੍ਰੀਵਾਰਕ ਜੀਆਂ ਨਾਲ ਮੁਲਾਕਾਤ ਕਰਕੇ ਇਨਸਾਫ ਦਿਵਾਏ ਜਾਣ ਦਾ ਭਰੋਸਾ ਵੀ ਦਿਵਾਇਆ।

Check Also

ਪੁਲ ਮੋਰਾਂ (ਪੁਲ ਕੰਜ਼ਰੀ) ਦੀ ਲੜਾਈ ਦੇ ਸ਼ਹੀਦ ਸੂਰਮਿਆਂ ਨੂੰ ਸਮਰਪਿਤ ਬਾਈਕ ਰੈਲੀ

ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – 1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਦੇਸ਼ ਦੀ ਰੱਖਿਆ ਕਰਦਿਆਂ …

Leave a Reply