Sunday, March 15, 2026

ਪਿੰਡ ਚੰਨਣਕੇ ਵਿਖੇ ਲਾਭਪਾਤਰੀਆਂ ਨੂੰ ਪੈਨਸ਼ਨਾਂ ਵੰਡੀਆਂ

PPN0303201609

ਚੌਂਕ ਮਹਿਤਾ, 3 ਮਾਰਚ (ਜੋਗਿੰਦਰ ਸਿੰਘ ਮਾਣਾ) – ਪੰਜਾਬ ਸਰਕਾਰ ਵੱਲੋਂ ਭੇਜੀਆਂ ਪੈਨਸ਼ਨਾਂ ਅੱਜ ਨਗਰ ਚੰਨਣਕੇ ਵਿਖੇ ਸਰਪੰਚ ਮੇਜਰ ਸਿੰਘ ਸਹੋਤਾ ਨੇ ਆਪਣੇ ਸਮੂਹ ਮੈਂਬਰਾਂ ਨਾਲ ਬੁਢਾਪਾ, ਅੰਗਹੀਣ ਤੇ ਆਸਰਿਤ ਬੱਚਿਆ ਨੂੰ 500 ਰੁ ਪ੍ਰਤੀ ਹਿਸਾਬ ਨਾਲ 352 ਲਾਭਪਾਤਰੀਆਂ ਨੂੰ ਪੈਨਸ਼ਨਾਂ ਵੰਡੀਆਂ।ਇਸ ਮੌਕੇ ਬਾਬਾ ਸੁਖਵੰਤ ਸਿੰਘ ਗੱਲਬਾਤ ਕਰਦਿਆ ਕਿਹਾ ਕਿ ਸ੍ਰ. ਬਾਦਲ ਜੀ ਦੀ ਸਰਕਾਰ ਦੇ ਤਹਿ ਦਿਲੋਂ ਧੰਨਵਾਦ ਹਨ ਜੋ ਗਰੀਬਾਂ ਦੀ ਲੋੜਾਂ ਨੂੰ ਵੇਖ ਕੇ ਹਰ ਤਰਾਂ ਦੀ ਸਹਾਇਤਾ ਕਰਦੀਆਂ ਹਨ।ਇਸ ਮੌਕੇ ਬੁਜਰਗਾਂ ਦੇ ਚਿਹਰੇਆਂ ਤੇ ਕਾਫੀ ਖੁਸ਼ੀ ਵੇਖੀ ਗਈ ਜਿਸ ਤੋਂ ਪ੍ਰਤੀਤ ਹੁੰਦਾ ਸੀ ਕਿ ਬਾਦਲ ਸਰਕਾਰ ਹੀ ਗਰੀਬਾਂ ਦੀ ਹਮਦਰਦ ਸਰਕਾਰ ਹੈ।ਇਸ ਮੌਕੇ ਕੁਲਵਿੰਦਰ ਸਿੰਘ ਮਿੱਠਾ ਸੀਨੀਅਰ ਅਕਾਲੀ ਆਗੂ, ਦਿਆਲ ਸਿੰਘ, ਕਸ਼ਮੀਰ ਸਿੰਘ, ਬਲਜੀਤ ਸਿੰਘ, ਸਵਰਨ ਸਿੰਘ, ਬਲਜੀਤ ਕੌਰ (ਸਾਰੇ ਪੰਚ ) ਮੈਡਮ ਗੁਰਮੀਤ ਕੌਰ, ਚੰਦਰ ਪ੍ਰਭਾ, ਗੁਰਪਿੰਦਰ ਕੌਰ ਆਦਿ ਹਾਜ਼ਰ ਸਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply