ਬਠਿੰਡਾ, 7 ਮਾਰਚ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਹਰ ਸਾਲ ਦੀ ਤਰ੍ਹਾਂ ਸਵ. ਜਸਵੰਤ ਸਿੰਘ ਹੈਪੀ ਦੀ ਨਿੱਘੀ ਯਾਦ ਵਿੱਚ ਸੰਤ ਬਾਬਾ ਰਤਨ ਦਾਸ ਸਪੋਰਟਸ ਕਲੱਬ, ਐੱਨ.ਆਰ.ਆਈ ਵੀਰਾਂ, ਪਿੰਡ ਦੀ ਸਮੂਹ ਪੰਚਾਇਤ ਅਤੇ ਕੁਲਵੀਰ ਨਰੂਆਣੇ ਦੀ ਅਗਵਾਈ ਹੇਠ 7ਵੇਂ ਤਿੰਨ ਰੋਜ਼ਾ ਕਬੱਡੀ ਕੱਪ ਪਿੰਡ ਨਰੂਆਣਾ ਵਿਖੇ ਦੂਸਰੇ ਦਿਨ ਕਬੱਡੀ 55 ਕਿੱਲੋਂ ਭਾਰ ਵਰਗ ਵਿੱਚ ਬੁਰਜ ਢਿੱਲਵਾ ਦੇ ਗੱਭਰੂਆਂ ਵਲੋਂ ਮੇਜ਼ਬਾਨ ਨਰੂਆਣਾ ਦੇ ਚੌਬਰਾਂ ਨੂੰ ਚਿੱਤ ਕਰਕੇ ਬਾਜ਼ੀ ਮਾਰੀ। ਟੂਰਨਾਮੈਂਟ ਦੇ ਦੂਸਰੇ ਦਿਨ ਖਿਡਾਰੀਆਂ ਨੂੰ ਹੌਸਲਾ ਅਫ਼ਜਾਈ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਗਿੱਦੜਬਾਹਾ ਦੇ ਪ੍ਰਧਾਨ ਵੀਰਦਵਿੰਦਰ ਟਿੱਕਾ, ਕੁਲਵੀਰ ਨਰੂਆਣਾ, ਮੋਖਾ ਠੇਕੇਦਾਰ, ਸ਼ਨੀ ਢਿੱਲੋਂ, ਟਰੱਕ ਯੂਨੀਅਨ ਗਿੱਦੜਬਾਹਾ ਦੇ ਪ੍ਰਧਾਨ ਲੱਖੀ ਕਿੰਗਰਾ ਅਤੇ ਬਿਧੀ ਸਿੰਘ ਯੂਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ। ਟੂਰਨਾਮੈਂਟ ਨੂੰ ਦੇਖਣ ਲਈ ਬਾਹਰਲੇ ਪਿੰਡਾਂ ਤੋਂ ਵੀ ਵੱਡੀ ਗਿਣਤੀ ਵਿੱਚ ਲੋਕ ਪਹੁੰਚ ਰਹੇ ਹਨ। ਟੂਰਨਾਮੈਂਟ ਦੌਰਾਨ ਪਿੰਡ ਨਰੂਆਣਾ ਦੇ ਕਬੱਡੀ ਖਿਡਾਰੀ ਪ੍ਰਲੋਕ ਦਾ ਕਲੱਬ ਮੈਂਬਰਾਂ ਵਲੋਂ ਵਾਸਿੰਗ ਮਸ਼ੀਨ ਨਾਲ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਟੂਰਨਾਮੈਂਟ ਦੌਰਾਨ ਕੁਮੈਟਰੀ ਦੀਆਂ ਸੇਵਾਵਾਂ ਲੱਖਾ ਓਕੰਦ ਵਾਲਾ, ਦੀਪੂ ਅਮਰਗੜ੍ਹ ਅਤੇ ਮੱਖਣ ਬਰਾੜ ਵਲੋਂ ਨਿਭਾਈਆਂ ਜਾ ਰਹੀਆਂ ਹਨ। ਕਲੱਬ ਪ੍ਰਧਾਨ ਗੁਰਪ੍ਰੀਤ ਢਿੱਲੋਂ ਵਲੋਂ ਆਏ ਹੋਏ ਮਹਿਮਾਨਾ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਅਮਨਾ ਉਭਾ, ਮਾਰਕਿਟ ਕਮੇਟੀ ਬਠਿੰਡਾ ਦੇ ਮੈਂਬਰ ‘ਤੇ ਸੀਨੀਅਰ ਅਕਾਲੀ ਆਗੂ ਗੁਰਜੰਟ ਢਿੱਲੋਂ, ਗੁਰਪ੍ਰੀਤ ਢਿੱਲੋਂ, ਰਾਜ ਕੁਮਾਰ ਨਰੂਆਣਾ, ਜੱਗਾ ਸਿੰਘ ਨਰੂਆਣਾ, ਰਾਜਨ ਸਰਾਂ, ਗੁਰਚਰਨ ਢਿੱਲੋਂ, ਬੰਤ ਢਿੱਲੋਂ, ਪ੍ਰਿੰਸੀਪਲ ਚਰਨਜੀਤ ਸਿੰਘ, ਪੰਚ ਜਗਜੀਤ ਸਿੰਘ ਜੀਤਾ, ਪੰਚ ਕਰਮ ਸਿੰਘ ਢਿੱਲੋਂ, ਬੂਟਾ ਸਿੰਘ ਸਰਾਂ, ਜੈਲਦਾਰ ਗੁਰਵਿੰਦਰ ਸਿੰਘ ਸਰਾਂ, ਪਹਿਲਵਾਨ ਮੰਦਰ ਸਿੰਘ ਨਿਰਮਲ ਸਿੰਘ ਨਿੰਮੀ, ਚਮਕੌਰ ਸਿੰਘ, ਅਤੇ ਗੁਰਜੀਤ ਸਿੰਘ ਮੌਜੂਦ ਸਨ।
Check Also
ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …
Punjab Post Daily Online Newspaper & Print Media