ਅੰਮ੍ਰਿਤਸਰ, 7 ਮਾਰਚ (ਗੁਰਪ੍ਰੀਤ ਸਿੰਘ)- ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਇਕ ਬਜ਼ੁਰਗ ਮਾਤਾ ਜੀ ਜਿਨ੍ਹਾਂ ਦੀ ਉਮਰ ਲਗਭਗ 65 ਤੋਂ 70 ਸਾਲ ਤੱਕ ਹੋ ਸਕਦੀ ਹੈ, ਦਰਸ਼ਨ ਕਰਨ ਉਪਰੰਤ ਅਚਾਨਕ ਅਕਾਲ ਚਲਾਣਾ ਕਰ ਗਏ ਹਨ।ਇਨ੍ਹਾਂ ਦਾ ਰੰਗ ਕਣਕ ਵਿੰਨਾ ਹੈ ਤੇ ਇਨ੍ਹਾਂ ਨੇ ਗਰੇ ਕਲਰ ਦੀ ਸਲਵਾਰ ਕਮੀਜ ਤੇ ਚੁੰਨੀ ਲਈ ਹੈ ਜਿਸ ਤੇ ਫੁੱਲਾਂ ਦੀ ਕਢਾਈ ਕੱਢੀ ਹੈ।ਪੁਲੀਸ ਤਫਤੀਸ਼ ਵਿੱਚ ਖਬਰ ਲਿਖੇ ਜਾਣ ਤੱਕ ਇਨ੍ਹਾਂ ਦੇ ਥਾਂ-ਟਿਕਾਣੇ ਦਾ ਪਤਾ ਨਹੀਂ ਲੱਗ ਸਕਿਆ।ਇਨ੍ਹਾਂ ਦੀ ਮ੍ਰਿਤਕ ਦੇਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵੱਲੋਂ ਗਲਿਆਰਾ ਪੁਲੀਸ ਨੂੰ ਸੌਂਪ ਦਿੱਤੀ ਗਈ ਹੈ।
ਥਾਣਾ ਗਲਿਆਰਾ ਦੀ ਪੁਲੀਸ ਵੱਲੋਂ ਇਨ੍ਹਾਂ ਦੀ ਦੇਹ ਸਿਵਲ ਹਸਪਤਾਲ ਵਿਖੇ ਤਫਤੀਸ਼ ਲਈ ਰਖਾ ਦਿੱਤੀ ਗਈ ਹੈ।ਗਲਿਆਰਾ ਪੁਲੀਸ ਦੇ ਏ ਐਸ ਆਈ ਸ. ਸੱਤਪਾਲ ਸਿੰਘ ਨੇ ਦੱਸਿਆ ਕਿ 72 ਘੰਟੇ ਤੱਕ ਅਗਰ ਕੋਈ ਵਾਲੀ ਵਾਰਸ ਨਾਂ ਆਇਆ ਤਾਂ ਲਵਾਰਿਸ ਸਮਝ ਕੇ ਇਨ੍ਹਾਂ ਦੀ ਦੇਹ ਦਾ ਅੰਤਿਮ ਸੰਸਕਾਰ ਕਰ ਦਿੱਤਾ ਜਾਵੇਗਾ।ਅਗਰ ਇਨ੍ਹਾਂ ਦੇ ਘਰ ਵਾਲੇ, ਆਸ-ਪੜੋਸ, ਜਾਣਕਾਰ ਸੱਜਣ ਮਿੱਤਰ ਜਾਂ ਰਿਸ਼ਤੇਦਾਰ ਅਖ਼ਬਾਰ ਵਿੱਚ ਜਾਂ ਟੀ.ਵੀ. ਵਿੱਚ ਖਬਰ ਦੇਖਣ ਤਾਂ ਹੇਠ ਲਿਖੇ ਪਤੇ ਤੇ ਸੰਪਰਕ ਕਰ ਸਕਦੇ ਹਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਥਾਣਾ ਗਲਿਆਰਾ ਪੁਲੀਸ ਚੌਂਕੀ ਸ. ਭਗਵਾਨ ਸਿੰਘ ਇੰਚਾਰਜ ਮੋਬਾਇਲ ਨੰਬਰ 97811-30219, ਸ. ਸੱਤਪਾਲ ਸਿੰਘ ਏ ਐਸ ਆਈ ਮੋਬਾਇਲ ਨੰਬਰ 98782-74111 ਜਾਂ ਸ. ਕਸ਼ਮੀਰ ਸਿੰਘ ਸੁਪਰਵਾਈਜ਼ਰ ਪ੍ਰੀਕਰਮਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਮੋਬਾਇਲ ਨੰਬਰ 97811-18328 ਜਾਂ ਸਬੰਧਿਤ ਵਿਅਕਤੀਆਂ ਨਾਲ ਸੰਪਰਕ ਨਾ ਹੋਣ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਟੈਲੀਫੋਨ ਨੰਬਰ 0183- 2553957, 2553958 ਤੇ 2553959 ਤੇ ਫੋਨ ਕਰਕੇ ਇਨ੍ਹਾਂ ਨਾਲ ਰਾਫ਼ਤਾ ਕਾਇਮ ਕਰ ਸਕਦੇ ਹਨ।
Check Also
ਮੇਰੀ ਰਸੋਈ’ ਸਕੀਮ ਤਹਿਤ ਵੰਡੀਆਂ ਰਾਸ਼ਨ ਕਿੱਟਾਂ ਨੇ 27 ਲੱਖ ਦਾ ਅੰਕੜਾ ਕੀਤਾ ਪਾਰ – ਡਾ. ਜਸਬੀਰ ਸਿੰਘ
‘ਅੰਮ੍ਰਿਤਸਰ, 15 ਜੁਲਾਈ (ਸੁਖਬੀਰ ਸਿੰਘ) – ਹਲਕਾ ਅੰਮ੍ਰਿਤਸਰ ਪੱਛਮੀ ਦੇ ਵਿਧਾਇਕ ਡਾ. ਜਸਬੀਰ ਸਿੰਘ ਨੇ …
Punjab Post Daily Online Newspaper & Print Media