Sunday, March 29, 2026

ਗੁਰੂ ਗ੍ਰੰਥ ਭਾਰਤ ਹੀ ਨਹੀਂ ਸਗੋਂ ਵਿਸ਼ਵ-ਸਭਿਅਤਾ ਦੀ ਪ੍ਰਤਿਨਿਧਤਾ ਕਰਦਾ ਹੈ – ਡਾ. ਜਗਬੀਰ ਸਿੰਘ

PPN0903201617

ਅੰਮ੍ਰਿਤਸਰ, 9 ਮਾਰਚ (ਸੁਖਬੀਰ ਖੁਰਮਣੀਆ) – “ਵੈਦਿਕ ਕਾਲ ਤੋਂ ਆਰੰਭ ਹੋਈ ਸਪਤ ਸਿੰਧੁ ਦੀ ਸਭਿਅਤਾ ਦਾ ਸਿਖਰ ਗੁਰੂ ਗ੍ਰੰਥ ਸਾਹਿਬ ਰਾਹੀਂ ਪ੍ਰਗਟ ਹੁੰਦਾ ਹੈ। ਇਹ ਸਤਿਕਾਰਯੋਗ ਗ੍ਰੰਥ ਸਿਫਰ ਭਾਰਤ ਦੀ ਹੀ ਨਹੀਂ ਸਗੋਂ ਵਿਸ਼ਵ-ਸਭਿਅਤਾ ਦੀ ਪ੍ਰਤਿਨਿਧਤਾ ਕਰਦਾ ਹੈ।ਸਾਡੀ ਆਧੁਨਿਕ ਅਕਾਦਮੀ ਨੂੰ ਰਿਗਵੇਦ ਅਤੇ ਗੁਰੂ ਗ੍ਰੰਥ ਸਾਹਿਬ ਦੀ ਪਰੰਪਰਾ ਵਿੱਚੋਂ ਆਪਣੀਆਂ ਚਿੰਤਨ ਸੰਰਚਨਾਵਾਂ ਦੀ ਸਿਰਜਣਾ ਕਰਨੀ ਚਾਹੀਦੀ ਹੈ।” ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਡਾ. ਜਗਬੀਰ ਸਿੰਘ ਸਾਬਕਾ ਪ੍ਰੋਫੇਸਰ ਦਿੱਲੀ ਯੂਨੀਵਰਸਿਟੀ, ਦਿੱਲੀ ਨੇ ਅੱਜ ਇੱਥੇ ਅਕਾਦਮਿਕ ਖੋਜ ਅਤੇ ਚਿੰਤਨ ਦੇ ਖੇਤਰ ਵਿਚ ਕਾਰਜਸ਼ੀਲ ਸੰਸਥਾ ਨਾਦ ਪ੍ਰਗਾਸੁ ਵੱਲੋਂ ਪੰਜਾਬ ਦੇ ਖੋਜਾਰਥੀ ਅਤੇ ਨੌਜਵਾਨ ਵਰਗ ਨੂੰ ਸਾਹਿਤ, ਚਿੰਤਨ, ਸੰਗੀਤ ਅਤੇ ਕਲਾ ਨਾਲ ਜੋੜਨ ਲਈ ਆਰੰਭ ਹੋਏ ਸਾਹਿਤ ਉਤਸਵ-2016 ਦੇ ਦੂਜੇ ਦਿਨ ਕੀਤੇ ਗਏ ਸਲਾਨਾ ਕਵੀ ਦਰਬਾਰ ‘ਚੜਿਆ ਬਸੰਤ’ ਦੇ ਪ੍ਰਧਾਨਗੀ ਭਾਸ਼ਣ ਦੌਰਾਨ ਕਹੇ।
ਜ਼ਿਕਰਯੋਗ ਹੈ ਕਿ ਅੱਜ ਦੇ ਇਸ ਕਵੀ ਦਰਬਾਰ ਦਾ ਆਰੰਭ ਦਿਲ ਰੂਬਾ ਵਾਦਕ ਗੁਰਸ਼ਰਨ ਸਿੰਘ ਅਤੇ ਸ਼ਾਸਤਰੀ ਰਾਗੀ ਭਾਈ ਗੁਰਮੀਤ ਸਿੰਘ ਸ਼ਾਤ ਦੇ ਬਸੰਤ ਰਾਗ ਗਾਇਨ ਨਾਲ ਸ਼ੁਰੂ ਹੋਇਆ ਜਿਸ ਦੌਰਾਨ ਉਨਾਂ ਨੇ ਬਸੰਤ ਰਾਗ ਵਿਚ ਗੁਲਦਸਤਾ ਅਤੇ ਤਰਾਨੇ ਦੀ ਪੇਸ਼ਕਾਰੀ ਰਾਹੀਂ ਸਰੋਤਿਆਂ ਨੂੰ ਝੂਮਣ ਲਾ ਦਿੱਤਾ। ਉਪਰੰਤ ਪ੍ਰਿਸੀਪਲ ਸੁਖਬੀਰ ਕੌਰ ਮਾਹਲ ਨੇ ਸ਼ਿਰਕਤ ਕਰ ਰਹੇ ਕਵੀਆਂ, ਸਾਹਿਤਕਾਰਾਂ, ਚਿੰਤਕਾਂ, ਅਤੇ ਖੋਜਰਾਥੀਆਂਫ਼ਵਿਦਿਆਰਥੀਆਂ ਨੂੰ ਜੀਅ ਆਇਆ ਕਿਹਾ। ਸ਼ਮਾ ਰੌਸ਼ਨ ਕਰਨ ਤੋਂ ਬਾਅਦ ਇਸ ਕਵੀ ਦਰਬਾਰ ਵਿਚ ਮੋਹਨਜੀਤ, ਡਾ. ਮਨਮੋਹਨ, ਵਿਜੇ ਵਿਵੇਕ, ਗੁਰਚਰਨ, ਮਨਜੀਤ ਇੰਦਰਾ, ਪਰਵੇਜ਼ ਮਲਿਕ, ਡਾ. ਹਰਕੰਵਲ ਕੌਰਪਾਲ ਡਾ. ਆਲਮਦਾਰ ਅਦਮ, ਮੁਕੇਸ਼ ਆਲਮ, ਸੁਰਿੰਦਰ ਸਿੰਘ, ਡਾ. ਹਰਪ੍ਰੀਤ ਸਿੰਘ, ਡਾ. ਜਸਵਿੰਦਰ ਸਿੰਘ ਅਦਿ ਪੰਜਾਬੀ ਦੇ ਪ੍ਰਮੁੱਖ ਕਵੀਆਂ ਨੇ ਜੀਵਨ ਦੇ ਵੱਖ-ਵੱਖ ਰੰਗਾਂ ਨੂੰ ਦਰਸਾਉਦੀਆਂ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਪੇਸ਼ ਕਤਿੀਆਂ ਗਈਆਂ ਕਵਿਤਾਵਾਂ ਨੂੰ ਹਾਜ਼ਰ ਵਿਦਿਆਰਥੀਆਂ ਅਤੇ ਸਰੋਤਿਆਂ ਨੇ ਖੂਬ ਪਸੰਦ ਕੀਤਾ। ਇਸ ਕਵੀ ਦਰਬਾਰ ਦਾ ਵਿਸ਼ੇਸ਼ ਪੱਖ ਪੰਜਾਬੀ ਦੀਆਂ ਉਪ-ਬੋਲੀਆਂ (ਡੋਗਰੀਫ਼ਪਹਾੜੀਫ਼ਗੋਜਰੀ ਆਦਿ) ਦੇ ਪ੍ਰਮੁੱਖ ਕਵੀਆਂ ਦੁਆਰਾ ਆਪਣੀਆਂ ਰਚਨਾਵਾਂ ਪੇਸ਼ ਕਰਨਾ ਸੀ। ਨਾਦ ਪ੍ਰਗਾਸੁ ਸੰਸਥਾਂ ਵਲੋਂ ਪੰਜਾਬੀ ਸਾਹਿਤ ਅਤੇ ਚਿੰਤਨ ਵਿਚ ਯੋਗਦਾਨ ਪਾਉਣ ਲਈ ਦਿੱਤਾ ਜਾਂਦਾ ਸਲਾਨਾਂ ਨਾਦ ਪ੍ਰਗਾਸੁ ਸ਼ਬਦ-ਸਨਮਾਨ ਇਸ ਵਾਰ ਪੰਜਾਬੀ ਦੇ ਸਾਹਿਤ ਚਿੰਤਕ ਅਤੇ ਆਲੋਚਕ ਡਾ. ਗੁਰਚਰਨ ਸਿੰਘ ਅਰਸ਼ੀ ਨੂੰ ਪ੍ਰਦਾਨ ਕੀਤਾ ਗਿਆ। ਇਸ ਸਨਮਾਨ ਵਿਚ ਉਨ੍ਹਾਂ ਨੂੰ ਸਨਮਾਨ ਪੱਤਰ ਦੇ ਨਾਲ ਗਿਆਰਾਂ ਹਜ਼ਾਰ ਰੁਪਏ ਦੀ ਨਗਦ ਰਾਸ਼ੀ, ਇਕ ਸ਼ਾਲ ਅਤੇ ਕਿਤਾਬਾਂ ਦਾ ਸੈੱਟ ਭੇਟ ਕੀਤਾ ਗਿਆ। ਇਸ ਮੌਕੇ ਉਨ੍ਹਾਂ ਭਾਵੁਕ ਹੂੰਦਿਆਂ ਕਿਹਾ ਕਿ ਪੰਜਾਬ ਦੇ ਖੋਜਾਰਥੀਆਂ ਅਤੇ ਵਿਦਿਆਰਥੀਆਂ ਵਲੋਂ ਦਿੱਤਾ ਗਿਆ ਇਹ ਸਨਮਾਨ ਮੇਰੇ ਲਈ ਸ਼੍ਰੋਮਣੀ ਮਹੱਤਵ ਰੱਖਦਾ ਹੈ। ਇਸ ਨਾਲ ਮੈਨੂੰ ਉਤਸ਼ਾਹ ਮਿਲਿਆਂ ਹੈ। ਉਨ੍ਹਾਂ ਅੱਗੇ ਬੋਲਦਿਆਂ ਕਿਹਾ ਕਿ ਚਿੰਤਨ ਨੂੰ ਪੜਣ-ਪੜਾਉਣ ਦੀ ਪ੍ਰੇਰਨਾ ਮੈਂਨੂੰ ਆਪਣੇ ਬਜ਼ੁਰਗਾ ਤੋਂ ਮਿਲੀ, ਜਿਸ ਨੁੰ ਅੱਗੇ ਮੈਂ ਵਿਦਿਆਰਥੀਆਂ ਨਾਲ ਸਾਝਾਂ ਕੀਤਾ।
ਇਸ ਤੋਂ ਇਲਾਵਾ ਸਾਹਿਤ ਉਤਸਵ ਦੌਰਾਨ ਪੁਸਤਕਾਂ, ਸੰਗੀਤਕ ਸਾਜ਼ਾਂ, ਚਿੱਤਰਾਂ, ਕੈਲੀਗ੍ਰਾਫੀ ਆਦਿ ਨਾਲ ਸਬੰਧਤ ਵੱਖ-ਵੱਖ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ। ਇਸ ਉਸਤਵ ਦੇ ਦੂਜੇ ਦਿਨ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ, ਪਟਿਆਲਾ, ਦਿੱਲੀ ਯੂਨੀਵਰਸਿਟੀ, ਦਿੱਲੀ, ਪੰਜਾਬ ਟੈਕਨੀਕਲ ਯੂਨੀਵਰਸਿਟੀ, ਜਲੰਧਰ, ਖਾਲਸਾ ਕਾਲਜ ਫਾਰ ਵੂਮੈਨ ਅੰਮ੍ਰਿਤਸਰ, ਖਾਲਸਾ ਕਾਲਜ ਸਰਹਾਲੀ ਆਦਿ ਦੇ ਖੋਜਾਰਥੀਆਂਫ਼ਵਿਦਿਆਰਥੀਆਂ ਤੋਂ ਇਲਾਵਾ ਰਾਜ ਦੇ ਵੱਖ-ਵੱਖ ਭਾਗਾਂ ਦੇ ਵਿਦਵਾਨਾਂ ਤੇ ਚਿੰਤਨ ਨਾਲ ਜੁੜੇ ਪਾਠਕਾਂ ਨੇ ਸਾਹਿਤ ਉਤਸਵ ਦਾ ਆਨੰਦ ਮਾਣਿਆ। ਇਸ ਤੋਂ ਇਲਾਵਾ ਸਾਹਿਤ ਉਤਸਵ ਦੌਰਾਨ ਡਾ. ਸੁਖਦੇਵ ਸਿੰਘ, ਡਾ. ਸੰਤੋਖ ਸਿੰਘ ਸ਼ਹਿਰਯਾਰ, ਡਾ. ਸੁਰਜੀਤ ਸਿੰਘ ਨਾਰੰਗ, ਡਾ. ਗੁਰਬਚਨ ਸਿੰਘ ਬਚਨ, ਡਾ. ਹਰਮੋਹਿੰਦਰ ਸਿੰਘ ਬੇਦੀ, ਡਾ. ਗੁਰਨਾਮ ਕੌਰ ਬੇਦੀ, ਸ੍ਰੀ ਜਗਦੀਸ਼ ਸਚਦੇਵਾ, ਭੁਪਿੰਦਰ ਪ੍ਰੀਤ, ਇੰਦਰਜੀਤ ਸਿੰਘ ਦਿੱਲੀ, ਪ੍ਰੋ. ਬਿਕਰਮਜੀਤ ਸਿੰਘ, ਡਾ. ਦਵਿੰਦਰ ਸਿੰਘ ਆਦਿ ਸ਼ਖਸੀਅਤਾਂ ਹਾਜ਼ਰ ਸਨ। ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਡਾ. ਅਮਰਜੀਤ ਸਿੰਘ ਵਲੋਂ ਬਾਖੂਬੀ ਨਿਭਾਈ ਗਈ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply