Monday, April 20, 2026

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਸਕੂਲ ਵਿਖੇ “ਪੁਰਾਤਨ ਕੀਰਤਨ ਪਰੰਪਰਾ” ਬਾਰੇ ਸੈਮੀਨਾਰ

PPN0903201620

ਅੰਮ੍ਰਿਤਸਰ, 9 ਮਾਰਚ (ਜਗਦੀਪ ਸਿੰਘ ਸੱਗੂ) – ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਡਾਇਰੈਕਟੋਰੇਟ ਆਫ ਐਜੂਕੇਸ਼ਨ ਵਲੋਂ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ. ਟੀ. ਰੋਡ ਦੇ ਕਲਗੀਧਰ ਆਡੀਟੋਰੀਅਮ ਵਿਖੇ ‘ਪੁਰਾਤਨ ਕੀਰਤਨ ਪਰੰਪਰਾ’ ਵਿਸ਼ੇ ਸੰਬੰਧੀ ਇਕ ਸੈਮੀਨਾਰ ਦਾ ਆਯੋਜਨ ਕੀਤਾ ਗਿਆ । ਸੈਮੀਨਾਰ ਦੀ ਪ੍ਰਧਾਨਗੀ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਦੇ ਪ੍ਰਧਾਨ ਸz. ਚਰਨਜੀਤ ਸਿੰਘ ਚੱਢਾ ਨੇ ਕੀਤੀ ।ਸੈਮੀਨਾਰ ਵਿੱਚ ਬਾਬਾ ਗੁਰਚਰਨ ਸਿੰਘ, ਬਾਬਾ ਸੇਵਾ ਸਿੰਘ (ਨਾਨਕਸਰ ਸੰਪਰਦਾਇ), ਬਾਬਾ ਦਰਸ਼ਨ ਸਿੰਘ ਗੁਮਟਾਲੇ ਵਾਲੇ ਅਤੇ ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲਿਆਂ ਨੇ ਪੁਰਾਤਨ ਰਾਗ ਅਧਾਰਿਤ ਕੀਰਤਨ ਪਰੰਪਰਾ ਸੰਬੰਧੀ ਜਾਣਕਾਰੀ ਪ੍ਰਦਾਨ ਕੀਤੀ।ਉਹਨਾਂ ਗੁਰਬਾਣੀ ਦੇ ਰਾਗਬੱਧ ਗਾਇਨ ਦੇ ਮਹੱਤਵ ਅਤੇ ਢੰਗਾਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ । ਸੈਮੀਨਾਰ ਦੌਰਾਨ ਗੁਰਮਤਿ ਸੰਗੀਤ ਦੇ ਉਸਤਾਦ ਸਵਰਗਵਾਸੀ ਪ੍ਰੋ. ਅਵਤਾਰ ਸਿੰਘ ਨਾਜ਼ ਦੀ ਗੁਰਬਾਣੀ ਗਾਇਨ ਵਿਸ਼ੇ ਨਾਲ ਸੰਬੰਧਿਤ ਪੁਸਤਨ ‘ਨਾਜ਼ ਰਾਗ ਰਚਨਾਵਲੀ’ ਵੀ ਰਲੀਜ਼ ਕੀਤੀ ਗਈ । ਦੀਵਾਨ ਵੱਲੋਂ ਸੈਮੀਨਾਰ ਵਿੱਚ ਪੁੱਜੀਆਂ ਪ੍ਰਮੁੱਖ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ । ਉਹਨਾਂ ਨੇ ਚੀਫ਼ ਖ਼ਾਲਸਾ ਦੀਵਾਨ ਚੈਰੀਟੇਬਲ ਸੁਸਾਇਟੀ ਵੱਲੋਂ ਪੁਰਾਤਨ ਕੀਰਤਨ ਪਰੰਪਰਾ ਸੰਬੰਧੀ ਨਵੀਂ ਪਨੀਰੀ ਨੂੰ ਜਾਣੂ ਕਰਵਾਉਣ ਲਈ ਕਰਵਾਏ ਗਏ ਸੈਮੀਨਾਰ ਰੂਪੀ ਉਪਰਾਲੇ ਦੀ ਸ਼ਲਾਘਾ ਕੀਤੀ ਅਤੇ ਅਧਿਆਪਕਾਂ ਨੂੰ ਆਪਣੇ ਵਿਦਿਆਰਥੀਆਂ ਨੂੰ ਗੁਰਬਾਣੀ ਦੀ ਪੁਰਾਤਨ ਕੀਰਤਨ ਪਰੰਪਰਾ ਅਨੁਸਾਰ ਰਾਗ ਕੀਰਤਨ ਦਾ ਵੱਧ ਤੋਂ ਵੱਧ ਅਭਿਆਸ ਕਰਾਉਣ ਲਈ ਪ੍ਰੇਰਿਤ ਕੀਤਾ ।ਸz. ਚੱਢਾ ਨੇ ਕਿਹਾ ਕਿ ਵਾਹਿਗੁਰੂ ਦੀ ਅਪਾਰ ਕ੍ਰਿਪਾ ਸਦਕਾ ਦੀਵਾਨ ਦੇ ਸਾਰੇ ਸਕੂਲ ਦਿਨ ਦਣੀ ਰਾਤ ਚੌਗੁਣੀ ਤਰੱਕੀ ਕਰ ਰਹੇ ਹਨ । ਚੀਫ਼ ਖਾਲਸਾ ਦੀਵਾਨ ਦੇ ਸਮੂਹ ਸਕੂਲਾਂ ਵਿਚ ਗੁਰਬਾਣੀ ਗਇਨ ਦੀ ਟ੍ਰੇਨਿੰਗ ਪੁਰਾਤਨ ਕੀਰਤਨ ਪਰੰਪਰਾ ਦੇ ਨਿਯਮਾਂ ਅਨੁਸਾਰ ਦਿੱਤੇ ਰਾਗਾਂ ਵਿੱਚ ਦਿੱਤੀ ਜਾਵੇਗੀ ।ਅੰਤ ‘ਚ ਡਾਇਰੈਕਟਰ ਐਜੂਕੇਸ਼ਨ ਡਾ: ਧਰਮਵੀਰ ਸਿੰਘ ਨੇ ਸੈਮੀਨਾਰ ਵਿੱਚ ਸ਼ਾਮਲ ਹੋਣ ਵਾਲੀਆਂ ਸ਼ਖਸੀਅਤਾਂ ਅਤੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।ਇਸ ਸਮੇਂ ਖ਼ਾਲਸਾ ਦੀਵਾਨ ਦੇ ਸਥਾਨਕ ਪ੍ਰਧਾਨ ਸz. ਨਿਰਮਲ ਸਿੰਘ, ਐਡੀ: ਸੱਕਤਰ ਅਤੇ ਮੈਂਬਰ ਇੰਚਾਰਜ ਸਕੂਲ ਹਰਮਿੰਦਰ ਸਿੰਘ, ਸਵਿੰਦਰ ਸਿੰਘ ਕੱਥੁਨੰਗਲ, ਸਰਬਜੀਤ ਸਿੰਘ, ਜਸਵਿੰਦਰ ਸਿੰਘ ਐਡਵੋਕੇਟ, ਕੁਲਜੀਤ ਸਿੰਘ ਸਾਹਣੀ, ਸੰਤੋਖ ਸਿੰਘ ਸੇਠੀ, ਸ਼੍ਰੀਮਤੀ ਡਾ: ਅਮਰਪਾਲੀ ਕੌਰ, ਨਵਪ੍ਰੀਤ ਸਿੰਘ ਸਾਹਣੀ, ਡਾ: ਐਚ. ਐਸ. ਸੰਧੂ, ਇੰਜੀ. ਜੈਦੀਪ ਸਿੰਘ, ਵੱਖ-ਵੱਖ ਸਕੂਲਾਂ ਦੇ ਪ੍ਰਿੰਸੀਪਲ, ਧਾਰਮਿਕ ਤੇ ਸੰਗੀਤ ਅਧਿਆਪਕ ਸ਼ਾਮਲ ਸਨ ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply