ਸੰਦੌੜ, 10 ਮਾਰਚ (ਹਰਮਿੰਦਰ ਭੱਟ ਸਿੰਘ)- ਭਾਵੇਂ ਸਾਨੂੰ ਕਹਿਣ ਨੂੰ ਆਜਾਦ ਹੋਇਆ ਪੌਣੀ ਸ਼ਦੀ ਦਾ ਸਮਾ ਹੋ ਚੱਲਿਆ ਹੈ ਪਰ ਝੁੱਗੀਆਂ ਵਿਚ ਰਹਿਣ ਵਾਲੇ ਗਰੀਬ ਲੋਕਾਂ ਨੂੰ ਹਾਲੇ ਤੱਕ ਆਪਣਾ ਪੱਕਾ ਘਰ ਨਸੀਬ ਨਹੀ ਹੋਇਆ।ਇਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਮਾਜ ਸੇਵੀ ਅਤੇ ਸਟੇਟ ਐਵਾਰਡੀ ਭਾਨ ਸਿੰਘ ਜੱਸੀ ਨੇ ਕਿਹਾ ਕਿ ਆਜਾਦੀ ਦੇ ਕਿੰਨੇ ਵਰੇ ਬੀਤਣ ਦੇ ਬਾਵਜੂਦ ਵੀ ਜੇਕਰ ਅਸੀ ਆਪਣੇ ਨਾਗਰਿਕਾਂ ਲਈ ਰਹਿਣ ਲਈ ਛੱਤ ਅਤੇ ਹੋਰ ਮੁਢਲੀਆਂ ਲੋੜਾਂ ਹੀ ਮੁਹੱਈਆ ਨਹੀ ਕਰਵਾ ਸਕੇ ਤਾਂ ਸਾਡੇ ਸਾਰਿਆਂ ਲਈ ਇਹ ਸੋਚਣ ਦਾ ਇੱਕ ਗੰਭੀਰ ਵਿਸਾ ਹੈ।ਉਹਨਾਂ ਦਾਨੀ ਅਤੇ ਦਿਆਵਾਨ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਗੂਰੁ ਸਹਿਬਾਨਾਂ ਵਲੋਂ ਦਿੱਤੇ ਮਾਨਵਤਾ ਦੀ ਭਲਾਈ ਲਈ ਕੀਤੀਆਂ ਕੁਰਬਾਨੀਆਂ ਨੂੰ ਧਿਆਨ ਵਿਚ ਰੱਖਦਿਆਂ, ਵੱਡੀਆਂ-ਵੱਡੀਆਂ ਧਾਰਮਿਕ ਬਿਲਡਿੰਗਾਂ ਬਣਾਉਣ ਅਤੇ ਚਿਟਕੱਪੜੀਏ ਪਾਖੰਡੀ ਬਾਬਿਆਂ ਤੋਂ ਲੁੱਟ ਨਾਂ ਕਰਵਾਉਦੇ ਹੋਏ ਸਿੱਧੇ ਤੌਰ ਤੇ ਗਰੀਬ ਲੋਕਾਂ ਦੀ ਬੇਹਤਰੀ ਲਈ ਅੱਗੇ ਆਉਣ।ਉਨਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਜਲਦੀ ਹੀ ਝੁੱਗੀਆਂ ਵਿਚ ਰਹਿਕੇ ਚੁਣੌਤੀਆਂ ਭਰਿਆ ਜੀਵਨ ਬਸ਼ਰ ਕਰ ਰਹੇ ਗਰੀਬਾਂ ਨੂੰ ਘਰ ਬਣਾ ਕੇ ਦੇਣ ਦਾ ਆਪਣਾ ਵਾਅਦਾ ਪੂਰਾ ਕਰੇ ਤਾਂਕਿ ਇਹ ਗਰੀਬ ਲੋਕ ਵੀ ਜਿੰਦਗੀ ਦੇ ਕੁਝ ਚੰਗੇ ਦਿਨ ਵੇਖ ਸਕਣ।
Check Also
ਸਾਹਿਤਕਾਰ ਡਾ. ਗੁਰਵਿੰਦਰ ਅਮਨ ‘ਸੁਰਜੀਤ ਸਿੰਘ ਜੋਬਨ ਸਿਮ੍ਰਿਤੀ ਰਾਸ਼ਟਰੀ ਸਾਹਿਤ ਗੌਰਵ ਸਨਮਾਨ’ ਨਾਲ ਸਨਮਾਨਿਤ
ਰਾਜਪੁਰਾ/ ਦਿੱਲੀ, 3 ਨਵੰਬਰ (ਪੰਜਾਬ ਪੋਸਟ ਬਿਊਰੋ) – ਅਹਿੰਦੀ ਭਾਸ਼ੀ ਹਿੰਦੀ ਲੇਖਕ ਸੰਘ ਦਿੱਲੀ, ਸਾਹਿਤ …
Punjab Post Daily Online Newspaper & Print Media