Thursday, September 3, 2026

ਬੀ.ਬੀ.ਕੇ ਡੀ.ਏ.ਵੀ ਕਾਲਜ ਦੀਆਂ ਖਿਡਾਰਣਾਂ 15ਵੇਂ ਵਰਲਡ ਸਾਫਟਬਾਲ ਚੈਂਪੀਅਨਸ਼ਿਪ ਵਿੱਚ ਭਾਰਤ ਦੀ ਕਰਨਗੀਆਂ ਪ੍ਰਤੀਨਿਧਤਾ

PPN1203201603

ਅੰਮ੍ਰਿਤਸਰ, 12 ਮਾਰਚ (ਜਗਦੀਪ ਸਿੰਘ ਸੱਗੂ)- ਬੀ. ਬੀ. ਕੇ ਡੀ. ਏ. ਵੀ ਕਾਲਜ ਦੀਆਂ ਤਿੰਨ ਸਾਫਟਬਾਲ ਖਿਡਾਰਣਾਂ ਗਗਨਦੀਪ ਕੌਰ, ਹਰਪ੍ਰੀਤ ਕੌਰ ਅਤੇ ਮਨਦੀਪ ਕੌਰ ਨੂੰ 15ਵੇਂ ਵਰਲਡ ਵੁਮੈਨ ਸਾਫਟਬਾਲ ਚੈਂਪੀਅਨਸ਼ਿਪ ਕਨੇਡਾ ਵਾਸਤੇ ਚੁਣਿਆ ਗਿਆ, ਜੋ 15 ਜੁਲਾਈ ਤੋਂ 24 ਜੁਲਾਈ 2016 ਨੂੰ ਸਰੀ ਕਨੇਡਾ ਵਿਖੇ ਹੋਣ ਜਾ ਰਹੀ ਹੈ।ਇੰਨਾਂ ਖਿਡਾਰਣਾਂ ਦੀ ਉਚ-ਪੱਧਰੀ ਸਿਖਲਾਈ ਇੰਦੌਰ ਕੈਂਪ ਵਿਖੇ ਚੱਲ ਰਹੀ ਹੈ। ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਕਿਹਾ ਕਿ ਇਸ ਚੈਂਪੀਅਨਸ਼ਿਪ ਵਿੱਚ ਭਾਗ ਲੈਣ ਲਈ ਜਾ ਰਹੀਆਂ ਖਿਡਾਰਣਾਂ ਨੂੰ ਕਾਲਜ ਵਲੋਂ ਆਰਥਿਕ ਸਹਾਇਤਾ ਦਿੱਤੀ ਗਈ ਹੈ, ਜੋ ਲੋਕਲ ਮੈਨੇਜਿੰਗ ਕਮੇਟੀ ਚੇਅਰਮੈਨ ਸ਼੍ਰੀ ਸੁਦਰਸ਼ਨ ਕਪੂਰ, ਮੈਂਬਰ ਸ਼੍ਰੀ ਸਲਿਲ ਕਪੂਰ ਵਲੋਂ ਚੈਕਾਂ ਦੇ ਰੂਪ ਵਿੱਚ ਖਿਡਾਰਣਾਂ ਨੂੰ ਦਿਤੀ ਗਈ।ਇਸ ਸਮੇਂ ਡਾ. ਪੁਸ਼ਪਿੰਦਰ ਵਾਲੀਆ ਨੇ ਕਾਲਜ ਦੇ ਸਰੀਰਕ ਸਿੱਖਿਆ ਵਿਭਾਗ ਦੀ ਭਰਪੂਰ ਪ੍ਰਸੰਸ਼ਾ ਕਰਦਿਆਂ ਭਰੋਸਾ ਦਿੱਤਾ ਕਿ ਕਾਲਜ ਅਜਿਹੀਆਂ ਹੋਣਹਾਰ ਖਿਡਾਰਣਾਂ ਨੂੰ ਅੱਗੋਂ ਵੀ ਉਤਸ਼ਾਹਿਤ ਕਰਦਾ ਰਹੇਗਾ।ਸ਼੍ਰੀਮਤੀ ਸਵੀਟੀ ਬਾਲਾ ਮੁਖੀ ਸਰੀਰਕ ਸਿੱਖਿਆ ਵਿਭਾਗ ਸਮੇਤ ਹੋਰ ਸਟਾਫ਼ ਮੈਂਬਰਾਂ ਨੇ ਵੀ ਚੁਣੀਆਂ ਖਿਡਾਰਣਾਂ ਨੂੰ ਉਹਨਾਂ ਦੀਆਂ ਪ੍ਰਾਪਤੀਆਂ ‘ਤੇ ਮੁਬਾਰਕਾਂ ਦਿੱਤੀਆਂ।

Check Also

ਜਿਲ੍ਹੇ ਦੇ ਸਾਰੇ ਪਿੰਡਾਂ ਵਿੱਚ ਸੋਲਿਡ ਵੇਸਟ ਮੈਨੇਜਮੈਂਟ ਪ੍ਰੋਜੈਕਟ ਲਾਗੂ ਕਰਨ ਲਈ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾਣ- ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 2 ਸਤੰਬਰ (ਸੁਖਬੀਰ ਸਿੰਘ) – ਜਿਲ੍ਹਾ ਅੰਮ੍ਰਿਤਸਰ ਦੇ ਸਮੂਹ ਪਿੰਡਾਂ ਨੂੰ ਸਾਫ਼-ਸੁਥਰਾ, ਸਵੱਛ ਅਤੇ …

Leave a Reply