Wednesday, September 9, 2026

ਨਾਬਾਰਡ ਦੇ ਸਹਿਯੋਗ ਨਾਲ ਬੈਂਕ ਬਰਾਂਚ ਅਲ਼ਗੋਂ ਕੋਠੀ ਵਲੋਂ ਐਫ.ਐਲ. ਸੀ ਵਰਕਸ਼ਾਪ ਲਾਈ

PPN1503201601 PPN1503201602
ਅਲ਼ਗੋਂ ਕੋਠੀ, 15 ਮਾਰਚ (ਹਰਦਿਆਲ ਸਿੰਘ ਭੈਣੀੂ)- ਜਿਲ੍ਹਾ ਮੈਨੇਜਰ ਹਰਜਿੰਦਰ ਸਿੰਘ ਸੰਧੂ ਦੀਆਂ ਹਦਾਇਤਾਂ ਅਤੇ ਨਾਬਾਰਡ ਦੇ ਸਹਿਯੋਗ ਨਾਲ ਬੈਂਕ ਬਰਾਂਚ ਅਲ਼ਗੋਂ ਕੋਠੀ ਵਲੋਂ ਫਾਈਨੈਂਸ਼ੀਅਲ ਲਿਟਰੇਸੀ (ਐਫ.ਐਲ.ਸੀ) ਵਰਕਸ਼ਾਪ ਕੀਤੀ ਗਈ, ਜਿਸ ਵਿੱਚ ਬਰਾਂਚ ਮੈਨੇਜਰ ਸੁਖਵਿੰਦਰਪਾਲ ਸਿੰਘ ਨੇ ਬੈਂਕ ਦੀਆਂ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿਤੀ।ਉਨਾਂ ਕਿਹਾ ਕਿ ਸਰਕਾਰ ਵਲੋਂ ਲੋਕਾਂ ਦੀ ਭਲਾਈ ਲਈ ਅਨੇਕਾਂ ਸਕੀਮਾਂ ਚਲਾਈਆਂ ਜਾ ਰਹੀਆਂ ਹਨ।ਜਿੰਨਾਂ ਦਾ ਲਾਭ ਲੈਣ ਲੋਕਾਂ ਨੂੰ ਬੈਂਕਾਂ ਨਾਲ ਜੁੜ ਕੇ ਹਾਸਲ ਕਰਨਾ ਚਾਹੀਦਾ ਹੈ।ਸ੍ਰੀਮਤੀ ਕੁਲਦੀਪ ਕੌਰ ਐਫ.ਐਲ.ਸੀ ਅਤੇ ਸੁਖਬੀਰ ਸਿੰਘ ਮੈਨੇਜਰ ਬਰਾਂਚ ਖਾਲੜਾ ਨੇ ਵੀ ਹਾਜਰ ਲੋਕਾਂ ਨੂੰ ਸੰਬੋਧਨ ਕੀਤਾ।ਇਸ ਮੌਕੇ ਨਰਿੰਦਰ ਸਿੰਘ ਕੈਸ਼ੀਅਰ, ਹਰਜਿੰਦਰ ਸਿੰਘ, ਸਵਰਨ ਸਿੰਘ, ਸਰਪੰਚ ਸਿਮਰਨਜੀਤ ਸਿੰਘ ਭੈਣੀ, ਬਲਦੇਵ ਸਿੰਘ, ਦਰਬਾਰਾ ਸਿੰਘ, ਪਿੱਪਲ ਸਿੰਘ, ਹੀਰਾ ਸਿੰਘ, ਬਾਬਾ ਦਲੇਰ ਸਿੰਘ, ਅੰਮ੍ਰਿਤ ਕੌਰ, ਗੁਰਜੰਤ ਸਿੰਘ ਭੈਣੀ, ਬਲਵਿੰਦਰ ਸਿੰਘ ਸੈਕਟਰੀ, ਲਖਵਿੰਦਰ ਸਿੰਘ, ਅੰਗ੍ਰੇਜ ਸਿੰਘ, ਮੰਗਾ ਸਿੰਘ, ਬੋਹੜ ਸਿੰਘ, ਸ਼ਮਸ਼ੇਰ ਸਿੰਘ ਨਿੱਕੀ ਅਲ਼ਗੋਂ ਆਦਿ ਹਾਜਰ ਸਨ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ

ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …

Leave a Reply