Sunday, April 26, 2026

ਲੋਧੀਨੰਗਲ ਨੇ ਲਾਭਪਾਤਰੀਆਂ ਨੂੰ ਸ਼ਗਨ ਸਕੀਮ ਦੇ ਚੈਕ ਵੰਡੇ

PPN1503201509

ਬਟਾਲਾ, 15 ਮਾਰਚ (ਨਰਿੰਦਰ ਬਰਨਾਲ)- ਪੰਜਾਬ ਸਰਕਾਰ ਨੇ ਸੂਬੇ ਦੀਆਂ ਧੀਆਂ ਦੇ ਵਿਆਹ ਮੌਕੇ ਸ਼ਗਨ ਸਕੀਮ ਤਹਿਤ ਮਾਲੀ ਮਦਦ ਕਰਕੇ ਇੱਕ ਜਿੰਮੇਵਾਰ ਸਰਕਾਰ ਦਾ ਰੋਲ ਨਿਭਾਇਆ ਹੈ। ਲੋੜਵੰਦ ਲੜਕੀਆਂ ਦੇ ਵਿਆਹ ਸਮੇਂ ਸ਼ਗਨ ਪਾਉਣ ਦੀ ਜੋ ਰਿਵਾਇਤ ਬਾਦਲ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਹੈ ਇਹ ਆਪਣੇ ‘ਚ ਨਿਵੇਕਲੀ ਤੇ ਬੇਮਿਸਾਲ ਹੈ। ਇਹ ਸ਼ਬਦ ਸ. ਲਖਬੀਰ ਸਿੰਘ ਲੋਧੀਨੰਗਲ ਨੇ ਅੱਜ ਬਟਾਲਾ ਵਿਖੇ ਲੋੜਵੰਦ ਪਰਿਵਾਰਾਂ ਨੂੰ ਉਨ੍ਹਾਂ ਦੀਆਂ ਧੀਆਂ ਦੇ ਵਿਆਹ ਮੌਕੇ ਦਿੱਤੀ ਜਾਣ ਵਾਲੀ ਸ਼ਗਨ ਸਕੀਮ ਦੇ ਚੈੱਕ ਤਕਸੀਮ ਕਰਦਿਆਂ ਕਹੇ। ਸ਼ਗਨ ਸਕੀਮ ਦੇ ਚੈੱਕ ਦੇਣ ਸਮੇਂ ਸ. ਲੋਧੀਨੰਗਲ ਦੇ ਨਾਲ ਸਰਬਜਿੰਦਰ ਸਿੰਘ ਰੰਧਾਵਾ ਜ਼ਿਲ੍ਹਾ ਲੋਕ ਭਲਾਈ ਅਫਸਰ ਗੁਰਦਾਸਪੁਰ, ਹਰਭਜਨ ਸਿੰਘ ਵੜੈਚ ਤਹਿਸੀਲ ਭਲਾਈ, ਸੀਨੀਅਰ ਆਗੂ ਬਲਬੀਰ ਸਿੰਘ ਬਿੱਟੂ, ਟਹਿਲਪ੍ਰੀਤ ਸਿੰਘ ਲਾਢਾ, ਪੰਕਜ, ਗੁਰਿੰਦਰ ਨੀਨੂ, ਕੁਲਦੀਪ ਸਿੰਘ ਭੁੱਟੋ, ਸਤਪਾਲ, ਰਮਿੰਦਰ ਸਿੰਘ ਮਿੰਟਾ, ਹਰਨੇਕ ਸਿੰਘ ਨੇਕੀ, ਬਲਵਿੰਦਰ ਸਿੰਘ ਚੱਠਾ, ਹੀਰਾ ਲਾਲ, ਮਾਸਟਰ ਗੁਰਦੇਵ ਸਿੰਘ ਵੀ ਹਾਜ਼ਰ ਸਨ।
ਸ. ਲਖਬੀਰ ਸਿੰਘ ਲੋਧੀਨੰਗਲ ਨੇ ਕਿਹਾ ਕਿ ਸ. ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਆਪਣੇ ਕਾਰਜਕਾਲ ਦੌਰਾਨ ਸੂਬੇ ਦੇ ਲੋਕਾਂ ਲਈ ਇਤਿਹਾਸਕ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਹਨ, ਜਿਨ੍ਹਾਂ ‘ਚੋਂ ਸ਼ਗਨ ਸਕੀਮ ਵੀ ਅਹਿਮ ਯੋਜਨਾਹੈ। ਉਨ੍ਹਾਂ ਕਿਹਾ ਕਿ ਧੀਆਂ ਦੇ ਵਿਆਹ ਮੌਕੇ ਸ਼ਗਨ ਸਕੀਮ ਦੀ ਗਰੀਬ ਤੇ ਲੋੜਵੰਦ ਪਰਿਵਾਰਾਂ ਨੂੰ ਵੱਡੀ ਰਾਹਤ ਹੈ। ਉਨ੍ਹਾਂ ਕਿਹਾ ਸਰਕਾਰ ਨੇ ਹੁਣ ਇਹ ਵੀ ਫੈਸਲਾ ਕਰ ਲਿਆ ਹੈ ਕਿ ਭਵਿੱਖ ਵਿੱਚ ਸ਼ਗਨ ਸਕੀਮ ਦੀ ਰਾਸ਼ੀ ਲੜਕੀ ਦੇ ਵਿਆਹ ਮੌਕੇ ਹੀ ਦਿੱਤੀ ਜਾਇਆ ਕਰੇਗੀ ਤਾਂ ਜੋ ਇਸ ਸਕੀਮ ਦਾ ਹੋਰ ਵੀ ਵੱਧ ਲਾਭ ਲਾਭਪਾਤਰੀਆਂ ਨੂੰ ਮਿਲ ਸਕੇ। ਸ. ਲੋਧੀਨੰਗਲ ਵੱਲੋਂ ਅੱਜ 14 ਲਾਭਪਾਤਰੀਆਂ ਨੂੰ ਸ਼ਗਨ ਸਕੀਮ ਦੇ 15-15 ਹਜ਼ਾਰ ਦੇ ਚੈੱਕ ਤਕਸੀਮ ਕੀਤੇ ਗਏ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …

Leave a Reply