Sunday, April 26, 2026

ਪੁਲਿਸ ਚਾਕੀ ਪੱਟੀ ਮੋੜ ਥਾਣਾ ਸਦਰ ਵਿੱਚ ਤਬਦੀਲ-ਐਸ.ਆਈ ਬਿਕਰਮ ਸਿੰਘ ਐੱਸ.ਐਚ.ਓ ਬਣੇ

PPN1503201527

ਪੱਟੀ, 15 ਮਾਰਚ (ਅਵਤਾਰ ਸਿੰਘ ਢਿਲੋਂ, ਰਣਜੀਤ ਮਾਹਲਾ)- ਲੋਕਾਂ ਨੂੰ ਇਨਸਾਫ ਦੇਣ ਅਤੇ ਲੋਕਾਂ ਨਾਲ ਹੋਰ ਸਾਂਝ ਵਧਾਉਣ ਲਈ ਪੰਜਾਬ ਪੁਲਿਸ ਵਿਭਾਗ ਵੱਲੋਂ ਅੱਜ ਨਵੇਂ ਥਾਣੇ ਦੀ ਸ਼ੁਰੂਆਤ ਕੀਤੀ ਗਈ।ਇਸ ਤਹਿਤ ਪੁਲਿਸ ਚਾਕੀ ਪੱਟੀ ਮੋੜ ਨੂੰ ਅੱਜ ਤੋਂ ਥਾਣਾ ਸਦਰ ਵਿਚ ਤਬਦੀਲ ਕਰ ਦਿੱਤਾ ਗਿਆ।ਇਸ ਮੌਕੇ ਥਾਣੇ ਦੇ ਨਵੇਂ ਰੋਜ਼ਨਾਮਚੇ ਦੀ ਸ਼ੁਰੂਆਤ ਡੀ.ਐੱਸ.ਪੀ. ਪੱਟੀ ਦਵਿੰਦਰ ਸਿੰਘ ਸੰਧੂ ਨੇ ਕੀਤੀ।ਇਸ ਮੌਕੇ ਥਾਣੇ ਦੇ ਪਹਿਲੇ ਐੱਸ.ਐੱਚ.ਓ ਵਜੋਂ ਐੱਸ.ਆਈ ਬਿਕਰਮ ਸਿੰਘ ਨੇ ਵੀ ਕੰਮਕਾਰ ਸੰਭਾਲਿਆ।ਦਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਇਸ ਥਾਣਾ ਸਦਰ ਅਧੀਨ ਹੁਣ ਤਿੰਨ ਪੁਲਸ ਚਾਕੀਆਂ ਸਭਰਾ, ਤੂਤ ਅਤੇ ਕੈਰੋਂ ਆਉਣਗੀਆਂ ਜਿਨ੍ਹਾਂ ਅਧੀਨ 56 ਪਿੰਡਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹੋਵੇਗੀ ।ਇਹ ਚਾਕੀਆਂ ਪਹਿਲਾਂ ਪੁਲੀਸ ਥਾਣਾ ਪੱਟੀ ਦੇ ਅਧੀਨ ਆਉਂਦੀਆਂ ਸਨ।ਹੁਣ ਪੱਟੀ ਥਾਣੇ ਨੂੰ ਸਿਟੀ ਥਾਣੇ ਵਿਚ ਤਬਦੀਲ ਕਰ ਦਿੱਤਾ ਗਿਆ ਹੈ ਜਿਸ ਅਧੀਨ ਪੱਟੀ ਸ਼ਹਿਰ ਦੀਆਂ 19 ਵਾਰਡਾਂ ਆਉਂਦੀਆਂ ਹਨ।ਪੱਟੀ ਸ਼ਹਿਰ ਵਾਸੀਆਂ ਦੀ ਸੁਰੱਖਿਆ ਹੁਣ ਪੱਟੀ ਸਿਟੀ ਥਾਣੇ ਦੀ ਜ਼ਿੰਮੇਦਾਰੀ ਹੋਵੇਗੀ।ਪੱਟੀ ਸਦਰ ਥਾਣੇ ਵਿਚ ਛੇ ਐੱਨ.ਜੀ.ਓ. ਕੰਮ ਕਰਨਗੇ ਅਤੇ ਜਲਦ ਦੀ ਸਾਰਾ ਅਮਲਾ ਇਥੇ ਹਾਜ਼ਿਰ ਹੋ ਜਾਵੇਗਾ।ਇਸ ਥਾਣੇ ਦਾ ਮੁੱਖ ਮੁਨਸ਼ੀ ਗੁਰਨਾਮ ਸਿੰਘ ਨੂੰ ਲਗਾਇਆ ਗਿਆ ਹੈ।ਇਸ ਤੋਂ ਪਹਿਲਾਂ ਅੱਜ ਜ਼ਿਲ੍ਹਾ ਪੁਲਿਸ ਮੁਖੀ ਮਨਮੋਹਨ ਕੁਮਾਰ ਸ਼ਰਮਾ ਵੀ ਇਸ ਥਾਣੇ ਦਾ ਮੁਆਇਨਾ ਕਰ ਕੇ ਗਏ ਸਨ ।

Check Also

ਖ਼ੁਰਾਕ ਮੰਤਰਾਲੇ ਦੀ ਐਡੀਸ਼ਨਲ ਸਕੱਤਰ ਸ੍ਰੀਮਤੀ ਅਪਰਨਾ ਭਾਟੀਆ ਵੱਲੋਂ ਟਾਂਗਰਾ ਦਾਣਾ ਮੰਡੀ ਦਾ ਦੌਰਾ

ਅੰਮ੍ਰਿਤਸਰ, 26 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਭਾਰਤ ਸਰਕਾਰ ਦੇ ਫੂਡ ਸਪਲਾਈ ਅਤੇ ਵੰਡ ਮੰਤਰਾਲੇ …

Leave a Reply