ਬਠਿੰਡਾ, 17 ਮਾਰਚ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਦਾਸਤਾਰ ਸਿਖਲਾਈ ਅਤੇ ਕਿਰਦਾਰ ਕੈਂਪ ਸਥਾਨਕ ਸ਼ਹਿਰ ਦੇ ਨਜਦੀਕ ਪਿੰਡ ਲੇਹਰਾ ਖਾਨਾ ਵਿਖੇ ਲਗਾਇਆ ਗਿਆ। ਇਹ ਕੈਂਪ ਦੀ ਐਂਟੀ ਡਰੱਗ ਸੁਸਾਇਟੀ ਦੀ ਮਦਦ ਕਾਰਨ 70 ਕੁ ਛੋਟੇ ਅਤੇ ਵੱਡੇ ਨੌਜਵਾਨਾਂ ਨੇ ਮਿਲ ਕੇ ਇਸ ਕੈਂਪ ਵਿਚ ਸਮੂਲੀਅਤ ਕੀਤੀ। ਨੌਜਵਾਨ ਵੀਰਾਂ ਵਿਚ ਦਾਸਤਾਰ ਸਜਾਉਣ ਦਾ ਬਹੁਤ ਉਤਸ਼ਾਹ ਦੇਖਨ ਨੂੰ ਮਿਲਿਆ ਬੇਸ਼ੱਕ ਕੁਝ ਬਹੁਤ ਛੋਟੇ ਛੋਟੇ ਬੱਚੇ ਦਾਸਤਾਰ ਬੱਨਣ ਹਾਲੇ ਨਹੀਂ ਸੀ ਸਿਖ ਸਕੇ । ਇਨ੍ਹਾਂ ਨੂੰ ਸਿਖਾਉਣ ਦੀ ਜਿੰਮੇਵਾਰੀ ਪਿੰਡ ਦੇ ਵੱਡੇ ਵੀਰਾਂ ਨੇ ਲੈ ਲਈ। ਦਾਸਤਾਰ ਸਿਖਾਉਣ ਲਈ ਵੀਰ ਜੈਦੀਪ ਸਿੰਘ ਹਰ ਰੋਜ ਬਠਿੰਡਾ ਤੋਂ ਆਉਂਦੇ ਸਨ। ਉਚੇਚੇ ਤੌਰ ‘ਤੇ ਸਕਾਡਨ ਲੀਡਰ ਬਲਵੰਤ ਸਿੰਘ ਮਾਨ ਪ੍ਰਧਾਨ ਬਠਿੰਡਾ ਸਰਕਲ ਨੇ ਦਾਸਤਾਰ ਤੇ ਸੈਮੀਨਾਰ ਕਰਕੇ ਇਸ ਦੀ ਮਹੱਤਤਾ ਅਤੇ ਇਤਿਹਾਸ ਤੇ ਚਾਨਣਾ ਪਾਇਆ ਅਤੇ ਦਸਤਾਰ ਤੇ ਕਿਰਦਾਰ ਦਾ ਸਬੰਧ ਦੱਸਿਆ ਇਸ ਮੌਕੇ ਕੈਂਪ ਵਿੱਚ ਚਾਰ ਛੋਟੀਆਂ ਛੋਟੀਆਂ ਫਿਲਮਾਂ ਦਿਖਾਕੇ ਦਸਤਾਰ ਅਤੇ ਕਿਰਦਾਰ ਦੀ ਜਰੂਰਤ ਨੂੰ ਹੋਰ ਉਜਾਗਰ ਕੀਤਾ।
Check Also
ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ
ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …
Punjab Post Daily Online Newspaper & Print Media