
ਬਠਿੰਡਾ, 17 ਮਾਰਚ (ਅਵਤਾਰ ਸਿੰਘ ਕੈਂਥ, ਜਸਵਿੰਦਰ ਸਿੰਘ ਜੱਸੀ) – ਸਥਾਨਕ ਸ਼ਹਿਰ ਦੇ ਲਾਇਨੋਪਾਰ ਇਲਾਕੇ ਵਿਚ ਲੜਕੀਆਂ ਨੂੰ ਸਵੈ ਰੁਜ਼ਗਾਰ ਰਾਹੀਂ ਆਰਥਿਕ ਪੱਖੋਂ ਆਤਮ-ਨਿਰਭਰ ਬਨਾਉਣ ਲਈ ਯੂਥ ਵੀਰਾਂਗਨਾਂਏਂ (ਰਜਿ.) ਇਕਾਈ ਬਠਿੰਡਾ ਵੱਲੋਂ ਇੱਕ ਮੁਫ਼ਤ ਸਿਲਾਈ ਸੈਂਟਰ ਊਸ਼ਾ ਗਰਗ ਪਤਨੀ ਪਵਨ ਗਰਗ ਦੇ ਘਰ ਗਲੀ ਨੰ: 11-ਜੀ, ਪਰਸ ਰਾਮ ਨਗਰ, ਬਠਿੰਡਾ ਵਿਖੇ ਖੋਲ੍ਹਿਆ ਗਿਆ ਹੈ। ਤਿੰਨ ਮਹੀਨੇ ਚੱਲਣ ਵਾਲੇ ਇਸ ਸੈਂਟਰ ਵਿਚ ਲਗਭਗ 30 ਲੜਕੀਆਂ ਨੂੰ ਯੂਥ ਵਲੰਟੀਅਰਾਂ ਊਸ਼ਾ, ਰਾਜ ਅਤੇ ਸੋਮਵਤੀ ਵੱਲੋਂ ਟ੍ਰੇਨਿੰਗ ਦਿੱਤੀ ਜਾਵੇਗੀ। ਇਸ ਮੌਕੇ ਬਲਾਕ ਕਮੇਟੀ ਮੈਂਬਰ ਜਸਵੰਤ ਕੌਰ ਨੇ ਸਿਲਾਈ ਦੀ ਸਿੱਖਿਆ ਹਾਸਿਲ ਕਰਨ ਦੀਆਂ ਇੱਛੁਕ ਬੇਰੁਜ਼ਗਾਰ ਲੜਕੀਆਂ ਨੂੰ ਉਨ੍ਹਾਂ ਨਾਲ ਸੰਪਰਕ ਕਰਕੇ ਇਹ ਹੁਨਰ ਹਾਸਿਲ ਕਰਨ ਦੀ ਅਪੀਲ ਵੀ ਕੀਤੀ। ਇਸ ਮੌਕੇ ਮੋਨਿਕਾ, ਸੁਨੀਤਾ, ਵਿਨਾਕਸ਼ੀ, ਰਜਨੀ ਅਤੇ ਹੋਰ ਮੈਂਬਰਾਂ ਹਾਜਰ ਸਨ।
Punjab Post Daily Online Newspaper & Print Media