Monday, November 23, 2026

2017 ‘ਚ’ ਬਨਣ ਜਾ ਰਹੀ ਹੈ ਆਪ ਦੀ ਸਰਕਾਰ ‘ਚ ਹੋਵੇਗਾ ਨੌਜਵਾਨਾਂ ਦਾ ਅਹਿਮ ਰੋਲ- ਅਜ਼ਾਦ, ਖਾਲਸਾ

PPN1703201622ਪੱਟੀ 17 ਮਾਰਚ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿਲੋਂ)- ਵੀਰਵਾਰ ਨੁੰ ਪੱਤਰਕਾਰਾ ਨਾਲ ਗੱਲ ਕਰਦਿਆ ਹਲਕਾ ਪੱਟੀ ਆਮ ਆਦਮੀ ਪਾਰਟੀ ਦੇ ਯੂਥ ਕੋਆਰਡੀਨੇਟਰ ਬਲਜੀਤ ਸਿੰਘ ਅਜਾਦ ਅਤੇ ਯੂਥ ਸਰਕਲ ਇੰਨਚਾਰਜ ਸਤਨਾਮ ਸਿੰਘ ਖਾਲਸਾ ਨੇ ਕਿਹਾ ਕਿ 2017 ‘ਚ ਆਪ ਦੀ ਸਰਕਾਰ ਬਨਣੀ ਤੈਅ ਹੋ ਚੁੱਕੀ ਹੈ ਤੇ ਪਹਿਲਾ ਦੀ ਤਰ੍ਹਾ ਇਸ ਵਾਰ ਵੀ ਸਭ ਤੋ ਵੱਡਾ ਅਹਿਮ ਰੋਲ ਯੂਥ ਦਾ ਹੋਵੇਗਾ। ਉਹਨਾ ਕਿਹਾ ਕਿ ਨੌਜਵਾਨ ਦੇਸ਼ ਦੀ ਰੀਢ ਦੀ ਹੱਡੀ ਹੁੰਦੇ ਹਨ ਤੇ ਪਰ ਸਾਡੇ ਨੌਜਵਾਨਾ ਨੂੰ ਬੇਰੋਜਗਾਰੀ ਤੇ ਨਸ਼ਿਆ ਦੀ ਮਾਰ ਨੇ ਦਿੱਤਾ ਹੈ ਉਹਣਾ ਕਿਹਾ ਕਿ ਡਬਲਯੂ. ਐਚ. ਉ ਦੀ ਰਿਪੋਟ ਦੇ ਮੁਤਾਬਕ 70% ਪੰਜਾਬ ਦੇ ਨੌਜਵਾਨ ਨਸ਼ਿਆਂ ਦੇ ਆਦੀ ਹੋ ਚੁੱਕੇ ਹਨ ਤੇ ਜੋ ਬਚ ਗਏ ਨੇ ਉਹਣਾ ਨੂੰ ਬੇਰੋਜਗਾਰੀ ਨੇ ਮਾਰ ਦਿੱਤਾ ਹੈ ਉਹਨਾ ਕਿਹਾ ਕਿ ਆਪ ਦੀ ਸਰਕਾਰ ਆਉਣ ਤੇ ਨਸ਼ੇ ਰੂਪੀ ਕੋਹੜ ਨੂੰ ਜੜ ਤੋ ਖਤਮ ਕਰਨ ਦੇ ਉਪਰਾਲੇ ਕੀਤੇ ਜਾਣਗੇ ਤੇ ਨੌਜਵਾਨਾ ਨੂੰ ਰੋਜਗਾਰ ਮੁਹਾਇਆ ਕਰਵਾਇਆ ਜਾਵੇਗਾ। ਅਜਾਦ ਨੇ ਨੌਜਵਾਨਾ ਨੂੰ ਅਪੀਲ ਕੀਤੀ ਕਿ ਜੇਕਰ ਪੰਜਾਬ ਨੂੰ ਬਚਾਉਣਾ ਹੈ ਤੇ ਅਕਾਲੀ ਕਾਗਰਸੀਆ ਨੂੰ ਮੂਹ ਨਾ ਲਾਇਆ ਜਾਵੇ ਤੇ ਇਸ ਵਾਰ ਆਪ ਨੂੰ ਇੱਕ ਮੋਕਾ ਦਿੱਤਾ ਜਾਵੇ ਤਾ ਜੋ ਪੰਜਾਬ ਨੂੰ ਮੁੜ ਤੋ ਖੁਸਹਾਲ ਰਾਜ ਬਣਾਇਆ ਜਾਵੇ।

Check Also

ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ

ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …

Leave a Reply