ਬਟਾਲਾ, 19 ਮਾਰਚ (ਨਰਿੰਦਰ ਸਿੰਘ ਬਰਨਾਲ)- ਕਾਦੀਆਂ ਤੋਂ ਬਟਾਲਾ ਆ ਰਹੀ ਪ੍ਰਾਇਵੇਟ ਕੰਪਨੀ ਦੀ ਬੱਸ ਦੇ ਟਰੈਕਟਰ ਟਰਾਲੀ ਨਾਲ ਟਕਾਉਣ ਨਾਲ ਲਗਭਗ 20 ਦੇ ਕਰੀਬ ਸਵਾ
ਰੀਆਂ ਦੇ ਜਖਮੀਂ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮੌਕੇ ਤੋਂ ਇੱਕਤਰ ਕੀਤੀ ਜਾਣਕਾਰੀ ਅਨੁਸਾਰ ਇਕ ਪ੍ਰਾਇਵੇਟ ਕੰਪਨੀ ਦੀ ਸਵਾਰੀਆਂ ਨਾਲ ਭਰੀ ਬੱਸ ਕਾਦੀਆਂ ਤੋਂ ਬਟਾਲਾ ਵੱਲ ਨੂੰ ਆ ਰਹੀ ਸੀ ਕਿ ਜਦੋਂ ਇਹ ਬਾਜਵਾ ਹਸਪਤਾਲ ਨੇੜੇ ਪੁੱਜੀ ਤਾਂ ਅੱਗੋ ਆ ਰਹੀ ਇਕ ਤੇਜ ਰਫਤਾਰ ਟਰੈਕਟਰ ਟਰਾਲੀ ਨਾਲ ਬੱਸ ਨਾਲ ਟੱਕਰ ਹੋ ਗਈ। ਜਿਸ ਨਾਲ ਬੱਸ ਵਿੱਚ ਸਵਾਰ ਬਲਬੀਰ ਕੌਰ ਪਤਨੀ ਰਤਨ ਸਿੰਘ ਵਾਸੀ ਦੀਨਾਨਗਰ, ਵਿਜੇ ਪੁੱਤਰ ਤਰਸੇਮ ਵਾਸੀ ਸ਼ਕਰੀ, ਹਰਵਿੰਦਰ ਕੌਰ ਪਤਲੀ ਦਲੀਪ ਸਿੰਘ ਵਾਸੀ ਬਸੰਤ ਨਗਰ, ਜੋਗਿੰਦਰ ਕੌਰ ਪਤਨੀ ਸੁਖਦੇਵ, ਕੁਲਵਿੰਦਰ ਕੌਰ ਪਤਨੀ ਪ੍ਰਭਜੀਤ, ਪਰਮਿੰਦਰ ਕੌਰ ਪਤਨੀ ਸਤਨਾਮ ਸਿੰਘ ਵਾਸੀ ਬਸੰਤ ਕੋਟ, ਭੋਲੀ ਪਤਨੀ ਹਰਦੇਵ, ਬਚਨ, ਕਵਿਤਾ ਪਤਨੀ ਬਲਰਾਮ ਵਾਸੀ ਕਾਦੀਆਂ, ਸਿਮਰਨਜੀਤ ਪੁੱਤਰੀ ਗੁਰਸ਼ਰਨ ਵਾਸੀ ਕਾਦੀਆਂ, ਗੁਰਮੀਤ ਕੌਰ ਪਤਨੀ ਬਲਬੀਰ ਸਿੰਘ ਵਾਸੀ ਸੋਹਲ, ਅਮਰਬੀਰ ਸਿੰਘ ਪੁੱਤਰ ਗੁਰਸਿਮਰਨ ਸਿੰਘ, ਹਰਵਿੰਦਰ ਕੌਰ, ਸਿਮਰਨਜੀਤ ਕੌਰ ਕਾਦੀਆਂ, ਬਲਰਾਮ, ਨਰਿੰਦਰ ਕੌਰ, ਹਰਪ੍ਰੀਤ ਕੌਰ, ਅਜਮੇਰ ਸਿੰਘ, ਸਿਮਰਜੀਤ ਸਿੰਘ ਆਦਿ ਜਖਮੀਂ ਹੋ ਗਏ। ਜਖਮੀਂਆਂ ਨੂੰ ਤੁਰੰਤ 108 ਨੰ. ਐਬੂਲੈਂਸ ਕਰਮਚਾਰੀਆਂ ਨੇ ਬਟਾਲਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ।
Punjab Post Daily Online Newspaper & Print Media