Sunday, August 9, 2026

ਬੱਲ ਕਲਾਂ ਤੇ ਫਤਿਹ ਸਿੰਘ ਨਗਰ ਵਿਖੇ ਲਗਾਏ ਹੋਮਿਓਪੈਥੀ ਅਤੇ ਆਯੂਰਵੈਦਿਕ ਕੈਂਪ

PPN1903201608

ਅੰਮ੍ਰਿਤਸਰ, 19 ਮਾਰਚ (ਜਗਦੀਪ ਸਿੰਘ ਸੱਗੂ)- ਸਿਹਤ ਵਿਭਾਗ ਪੰਜਾਬ ਵੱਲੋਂ ਰਾਜ ਦੇ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਦੇ ਕੀਤੇ ਜਾ ਰਹੇ ਉਪਰਾਲੇ ਤਹਿਤ ਆਯੂਸ ਤਹਿਤ ਬੱਲ ਕਲਾਂ ਅਤੇ ਫਤਿਹ ਸਿੰਘ ਨਗਰ ਵਿਖੇ ਡਾਕਟਰੀ ਕੈਂਪ ਲਗਾਇਆ ਗਿਆ, ਜਿਸ ਵਿਚ ਹੋਮਿਓਪੈਥੀ ਅਤੇ ਆਯੂਰਵੈਦਿਕ ਪ੍ਰਣਾਲੀ ਤਹਿਤ ਮਰੀਜ਼ਾਂ ਦਾ ਇਲਾਜ ਕੀਤਾ ਗਿਆ। ਜ਼ਿਲ੍ਹਾ ਹੋਮਿਓਪੈਥੀ ਅਫਸਰ ਸ੍ਰੀ ਰਾਕੇਸ਼ ਖੁੱਲਰ ਨੇ ਇਹ ਜਾਣਕਾਰੀ ਦਿੰਦੇ ਦੱਸਿਆ ਕਿ ਗੰਭੀਰ ਅਤੇ ਲੰਮੀਆਂ ਚੱਲਣ ਵਾਲੀਆਂ ਦੇ ਇਲਾਜ ਲਈ ਹੋਮਿਓਪੈਥੀ ਇਕ ਕਾਰਗਰ ਇਲਾਜ ਪ੍ਰਣਾਲੀ ਹੈ ਅਤੇ ਇਸ ਨਾਲ ਵਿਗੜੀਆਂ ਬਿਮਾਰੀਆਂ ਦਾ ਇਲਾਜ ਵੀ ਸੰਭਵ ਹੈ। ਉਨਾਂ ਨੇ ਆਏ ਹੋਏ ਮਰੀਜਾਂ ਨੂੰ ਹੋਮਿਓਪੈਥੀ ਵਿਧੀ ਰਾਹੀਂ ਵੱਧ ਤੋਂ ਵੱਧ ਇਲਾਜ ਕਰਵਾਉਣ ਦੀ ਅਪੀਲ ਕੀਤੀ। ਇਸ ਮੌਕੇ ਆਯੂਰਵੈਦਿਕ ਵਿਭਾਗ ਅਤੇ ਹੋਮਿਓਪੈਥੀ ਵਿਭਾਗ ਵੱਲੋਂ ਸਾਂਝੇ ਤੌਰ ‘ਤੇ 1638 ਮਰੀਜਾਂ ਦਾ ਮੁਆਇਨਾ ਕੀਤਾ ਗਿਆ ਅਤੇ ਬੀਮਾਰਾਂ ਨੂੰ ਮੁਫਤ ਦਵਾਈ ਦਿੱਤੀ ਗਈ। ਉਨਾਂ ਦੱਸਿਆ ਕਿ ਫਤਿਹ ਸਿੰਘ ਨਗਰ ਵਿਖੇ ਲਗਾਏ ਗਏ ਕੈਂਪ ਵਿਚ 880 ਅਤੇ ਬੱਲ ਕਲਾਂ ਵਿਖੇ ਲਗਾਏ ਗਏ ਮੈਡੀਕਲ ਕੈਂਪ ਵਿਚ 758 ਮਰੀਜਾਂ ਦਾ ਡਾਕਟਰੀ ਮੁਆਇਨਾ ਕੀਤਾ ਗਿਆ। ਉਨਾਂ ਦੱਸਿਆ ਕਿ ਕੈਪ ਵਿਚ ਡਾ. ਨਵਜੋਤ ਕੌਰ, ਡਾ. ਅਤਵਾਰ ਕ੍ਰਿਸ਼ਨ ਵਰਮਾ, ਡਾ. ਸੰਦੀਪ ਕੌਰ, ਡਾ. ਉਮਾ ਗਿਲ, ਡਾ. ਗੁਰਿੰਦਰ ਸਿੰਘ, ਡਾ. ਆਤਮਜੀਤ ਸਿੰਘ ਬਸਰਾ, ਅਮਰਦੀਪ ਸਿੰਘ, ਰਾਜ ਕੁਮਾਰ, ਅਵਤਾਰ ਸਿੰਘ, ਅਨਮੋਲਦੀਪ ਸਿੰਘ ਨੇ ਮੀਰਜਾਂ ਦਾ ਮੁਆਇਨਾ ਕੀਤਾ ਅਤੇ ਦਵਾਈਆਂ ਦਿੱਤੀਆਂ। ਡਾ. ਖੁਲਰ ਨੇ ਦੱਸਿਆ ਕਿ ਨਿਕਟ ਭਵਿੱਖ ਵਿਚ ਹੋਰ ਇਲਾਕਿਆਂ ਵਿਚ ਲੋਕਾਂ ਦੀ ਮੰਗ ਅਨੁਸਾਰ ਮੁਫਤ ਕੈਂਪ ਲਗਾਏ ਜਾਣਗੇ, ਤਾਂ ਜੋ ਆਮ ਲੋਕ ਇੰਨਾਂ ਵਿਧੀਆਂ ਰਾਹੀਂ ਇਲਾਜ ਕਰਵਾ ਸਕਣ।

Check Also

ਵਿਧਾਇਕ ਡਾ. ਗੁਪਤਾ ਨੇ ਵਿਧਾਨ ਸਭਾ ਵਿੱਚ ਸੀਵਰੇਜ਼ ਅਤੇ ਪਾਰਕਿੰਗ ਸਟੈਂਡ ਪ੍ਰੋਜੈਕਟ ਸਬੰਧੀ ਮੁੱਦੇ ਉਠਾਏ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਸਿੰਘ) – ਪੰਜਾਬ ਵਿਧਾਨ ਸਭਾ ਦੇ ਚੱਲ ਰਹੇ ਸੈਸ਼ਨ ਦੌਰਾਨ ਕੇਂਦਰੀ …

Leave a Reply