Monday, July 20, 2026

ਪੰਜਾਬ ਨੂੰ ਨਸ਼ਾ ਮੁਕਤ ਕਰਨਾ ਪੰਜਾਬ ਸਰਕਾਰ ਦਾ ਟੀਚਾ – ਸੁਰਜੀਤ ਜਿਆਣੀ

PPN1903201609
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਨੇ ਕੀਤਾ ਪੁਨਰਵਾਸ ਕੇਂਦਰ ਦਾ ਉਦਘਾਟਨ

ਫਾਜ਼ਿਲਕਾ, 19 ਮਾਰਚ (ਵਨੀਤ ਅਰੋੜਾ)- ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਚੌਧਰੀ ਸੁਰਜੀਤ ਕੁਮਾਰ ਜਿਆਣੀ ਨੇ ਅੱਜ ਇੱਥੇ ਪਿੰਡ ਜੱਟ ਵਾਲੀ ਵਿਚ ਪੰਜਾਬ ਸਰਕਾਰ ਵੱਲੋਂ ਬਣਾਏ 50 ਬਿਸਤਰਿਆਂ ਦੇ ਪੂਨਰਵਾਸ ਕੇਂਦਰ ਦਾ ਉਦਘਾਟਨ ਕਰਨ ਮੌਕੇ ਕਿਹਾ ਕਿ ਪੰਜਾਬ ਨੂੰ ਇਕ ਨਸ਼ਾ ਮੁਕਤ ਸੂਬਾ ਬਣਾਉਣਾ ਹੀ ਪੰਜਾਬ ਸਰਕਾਰ ਦਾ ਟੀਚਾ ਹੈ। ਇਸ ਦੇ ਨਿਰਮਾਣ ਤੇ ਪੰਜਾਬ ਸਰਕਾਰ ਨੇ 4 ਕਰੋੜ ਤੋਂ ਵੱਧ ਦੀ ਰਕਮ ਖਰਚ ਕੀਤੀ ਹੈ।
ਇਸ ਮੌਕੇ ਇੱਕਠ ਨੂੰ ਸੰਬੋਧਨ ਕਰਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਚੌਧਰੀ ਸੁਰਜੀਤ ਕੁਮਾਰ ਜਿਆਣੀ ਨੇ ਕਿਹਾ ਕਿ ਨਸ਼ਿਆਂ ਦੇ ਨਾਂਅ ਤੇ ਸੂਬੇ ਨੂੰ ਪੰਜਾਬ ਵਿਰੋਧੀ ਤਾਕਤਾਂ ਵੱਲੋਂ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਇਸ ਮੁੱਦੇ ਤੇ ਵਿਰੋਧੀਆਂ ਨੂੰ ਸਿਆਸੀ ਰੋਟੀਆਂ ਨਾ ਸੇਕਨ ਦੀ ਸਲਾਹ ਦਿੰਦਿਆਂ ਕਿਹਾ ਕਿ ਪੰਜਾਬ ਵਿਚ ਕੇਂਦਰ ਸਰਕਾਰ ਵੱਲੋਂ 10 ਜ਼ਿਲ੍ਹਿਆਂ ਵਿਚ ਕਰਵਾਏ ਸਰਵੇਖਣ ਦੌਰਾਨ ਸਾਹਮਣੇ ਆਇਆ ਹੈ ਕਿ ਵਿਰੋਧੀਆਂ ਵੱਲੋਂ ਪ੍ਰਚਾਰੇ ਜਾਂਦੇ ਤੱਥਹੀਣ ਆਂਕੜਿਆਂ ਦੇ ਉਲਟ ਕੇਵਲ 1.8 ਫੀਸਦੀ ਲੋਕ ਹੀ ਇਸ ਬਿਮਾਰੀ ਤੋਂ ਪੀੜਤ ਹਨ ਅਤੇ ਪੰਜਾਬ ਸਰਕਾਰ ਨੇ ਇਸ ਸਬੰਧੀ ਤਹਈਆ ਕੀਤਾ ਹੈ ਕਿ ਨਸ਼ੇ ਦੀ ਬਿਮਾਰੀ ਤੋਂ ਪੀੜਤ ਲੋਕਾਂ ਦਾ ਨਾ ਕੇਵਲ ਇਲਾਜ ਕੀਤਾ ਜਾਵੇਗਾ ਸਗੋਂ ਉਨ੍ਹਾਂ ਦੇ ਪੂਨਰਵਾਸ ਲਈ ਵੀ ਸੂਬੇ ਭਰ ਵਿਚ 22 ਪੂਨਰਵਾਸ ਕੇਂਦਰ ਸਥਾਪਿਤ ਕੀਤੇ ਗਏ ਹਨ ਜਿੱਥੇ ਉਨ੍ਹਾਂ ਨੂੰ ਮੁੜ ਤੋਂ ਸਮਾਜ ਦੀ ਮੁੱਖ ਧਾਰਾ ਨਾਲ ਜੋੜਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸ: ਪਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ-ਭਾਜਪਾ ਸਰਕਾਰ ਦ੍ਰਿੜ ਸਕੰਲਪਤ ਹੈ ਕਿ ਰਾਜ ਵਿਚੋਂ ਇਸ ਬੁਰਾਈ ਦਾ ਮੁਕੰਮਲ ਖਾਤਮਾ ਕਰ ਦਿੱਤਾ ਜਾਵੇ। ਉਨ੍ਹਾਂ ਨੇ ਜ਼ਿਲ੍ਹੇ ਦੀਆਂ ਪੰਚਾਇਤਾਂ, ਗੈਰ ਸਰਕਾਰੀ ਸੰਸਥਾਵਾਂ ਨੂੰ ਵੀ ਇਕ ਸਿਹਤਮੰਦ ਸਮਾਜ ਦੀ ਸਿਰਜਣਾ ਦਾ ਸੱਦਾ ਦਿੰਦਿਆਂ ਕਿਹਾ ਕਿ ਜੇਕਰ ਕੋਈ ਵੀ ਨਸ਼ੇ ਦੀ ਬਿਮਾਰੀ ਤੋਂ ਪੀੜਤ ਹੈ ਤਾਂ ਉਸ ਨੂੰ ਪੰਜਾਬ ਸਰਕਾਰ ਦੇ ਹਸਪਤਾਲਾਂ ਵਿਚ ਬਣਾਏ ਨਸ਼ਾ ਮੁਕਤੀ ਕੇਂਦਰਾਂ ਵਿਚ ਭੇਜਿਆ ਜਾਵੇ ਜਿੱਥੇ ਇਸ ਬਿਮਾਰੀ ਦੇ ਸ਼ਰੀਰਕ ਲੱਛਣਾਂ ਦੇ ਇਲਾਜ ਤੋਂ ਬਾਅਦ ਵਿਅਕਤੀ ਦੇ ਮਾਨਸਿਕ ਅਤੇ ਸਮਾਜਿਕ ਪੱਧਰ ਵਿਚ ਸੁਧਾਰ ਲਈ ਉਸ ਨੂੰ ਇਸ ਪੂਨਰਵਾਸ ਕੇਂਦਰ ਵਿਚ ਰੱਖਿਆ ਜਾਵੇਗਾ ਜਿੱਥੇ ਉਸ ਨੂੰ ਮਾਹਿਰਾਂ ਦੀ ਹਾਜਰੀ ਵਿਚ ਇਕ ਆਦਰਸ਼ ਵਾਤਾਵਰਨ ਵਿਚ ਇਸ ਬਿਮਾਰੀ ਤੋਂ ਸਦਾ ਲਈ ਕਿਨਾਰਾ ਕਰਨ ਲਈ ਪ੍ਰੇਰਿਤ ਕਰਨ ਦੇ ਨਾਲ ਨਾਲ ਕਿੱਤਾ ਮੁੱਖੀ ਸਿਖਲਾਈ ਵੀ ਦਿੱਤੀ ਜਾਵੇਗੀ।
ਇਸ ਮੌਕੇ ਉਨ੍ਹਾਂ ਨੇ ਲੋਕਾਂ ਨੂੰ ਸਿਹਤਮੰਦ ਜੀਵਨ ਲਈ ਜੀਵਨ ਜਾਂਚ ਕੁਦਰਤ ਅਨੁਸਾਰ ਕਰਨ ਦੀ ਸਲਾਹ ਦਿੰਦਿਆਂ ਕਿਹਾ ਕਿ ਕੁਦਰਤ ਨਾਲੋਂ ਟੁੱਟ ਕੇ ਹੀ ਮਨੁੱਖ ਅੱਜ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ।
ਇਸ ਤੋਂ ਪਹਿਲਾਂ ਬੋਲਦਿਆਂ ਏ.ਡੀ.ਸੀ. ਸ: ਚਰਨਦੇਵ ਸਿੰਘ ਮਾਨ ਨੇ ਕਿਹਾ ਕਿ ਨਸ਼ੇ ਦੀ ਸਮਾਜਿਕ ਬੁਰਾਈ ਖਿਲਾਫ ਸਭ ਨੂੰ ਸਾਂਝੇ ਯਤਨ ਕਰਨੇ ਚਾਹੀਦੇ ਹਨ ਅਤੇ ਘਰ ਪਰਿਵਾਰ ਤੋਂ ਲੈ ਕੇ ਸਮਾਜ ਵਿਚ ਸਾਨੂੰ ਅਜਿਹੇ ਹਾਲਾਤ ਸਿਰਜਣੇ ਚਾਹੀਦੇ ਹਨ ਤਾਂ ਜੋ ਕਿਸੇ ਨੂੰ ਵੀ ਨਸ਼ੇ ਦੀ ਲੱਤ ਨਾ ਲੱਗੇ। ਇਸ ਮੌਕੇ ਡਾ: ਮਹੇਸ਼ ਕੁਮਾਰ ਨੇ ਨਸ਼ੇ ਦੇ ਰੋਗੀਆਂ ਦੀਆਂ ਇਲਾਜ ਵਿਧੀਆਂ ਬਾਰੇ ਜਾਣਕਾਰੀਆਂ ਦਿੱਤੀਆਂ ਜਦ ਕਿ ਐਸ.ਐਮ.ਓ. ਡਾ: ਡੀ.ਕੇ.ਭੁੱਕਲ ਨੇ ਇਸ ਕੇਂਦਰ ਬਾਰੇ ਜਾਣਕਾਰੀ ਦਿੱਤੀ। ਸਹਾਇਕ ਸਿਵਲ ਸਰਜਨ ਡਾ: ਰਾਜੇਸ ਸਰਮਾ ਨੇ ਸਭ ਨੂੰ ਜੀ ਆਇਆਂ ਨੂੰ ਕਿਹਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਿਵਲ ਸਰਜਨ ਡਾ: ਜਗਪਾਲ ਸਿੰਘ ਬੱਸੀ, ਚੇਅਰਮੇਨ ਮਾਰਕਿਟ ਕੇਮਟੀ ਸ੍ਰੀ ਵਿਨੋਦ ਬਜਾਜ, ਭਾਜਪਾ ਆਗੂ ਸ੍ਰੀ ਕੰਵਰ ਸੇਨ, ਸ੍ਰੀ ਓਮ ਪ੍ਰਕਾਸ਼, ਸ੍ਰੀ ਸੁਬੋਧ ਵਰਮਾ, ਸ੍ਰੀ ਬਲਜੀਤ ਸਹੋਤਾ, ਸ੍ਰੀ ਅਨਿਲ ਸੁਥਾਰ, ਸ੍ਰੀ ਹਰਨੇਕ ਸਿੰਘ, ਸ੍ਰੀ ਪਰਮਜੀਤ ਸਿੰਘ ਸ਼ੇਰਾ, ਸਰਪੰਚ ਦੇਸ਼ ਰਾਜ, ਸ੍ਰੀ ਸੰਪੂਰਨ, ਡਾ: ਪਰਨਾਮੀ ਡੀ.ਐਮ.ਸੀ., ਸ੍ਰੀ ਗੁਰਚਰਨ ਤਨੇਜਾ ਮੈਨੇਜਰ ਪੂਰਨਰਵਾਸ ਕੇਂਦਰ, ਡਾ: ਰਾਣਾ ਰਮਨੀਕ ਸਿੰਘ ਬਰਾੜ ਇੰਚਾਰਜ ਪੂਨਰਵਾਸ ਕੇਂਦਰ, ਡਾ: ਹੰਸ ਰਾਜ ਮਲੇਠੀਆ, ਡਾ: ਰਾਜੇਸ ਖੁੰਗਰ ਡੀ.ਐਚ.ਓ., ਡਾ: ਲਾਲ ਚੰਦ ਐਸ.ਐਮ.ਓ. ਅਬੋਹਰ, ਡਾ: ਗੋਬਿੰਦ, ਡਾ: ਵਿਜੈ ਵਰਮਾ, ਡਾ: ਮਹੇਸ਼ ਕੁਮਾਰ, ਮਾਸ ਮੀਡੀਆ ਅਫਸ਼ਰ ਸ੍ਰੀ ਅਨਿਲ ਧਾਮੂ ਆਦਿ ਵੀ ਹਾਜਰ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply