
ਪੱਟੀ, 19 ਮਾਰਚ (ਅਵਤਾਰ ਸਿੰਘ ਢਿੱਲੋਂ)- ਪੰਜਾਬ ਕਾਂਗਰਸ ਵਲੋਂ ਜਾਗੋ ਮਹਿੰਮ ਤਹਿਤ ਪਿੰਡ ਜੱਲੇਵਾਲ ਵਿਖੇ ਮੀਟਿੰਗ ਚੇਅਰਮੈਨ ਭੋਲਾ ਸਿੰਘ ਦੀ ਅਗਵਾਈ ਹੇਠ ਕੀਤੀ। ਇਸ ਮੌਕੇ ਮੀਟਿੰਗ ਨੂੰ ਸਬੰਧੋਨ ਕਰਦੇ ਚੇਅਰਮੈਨ ਭੋਲਾ ਸਿੰਘ ਤੇ ਪਿ੍ਰੰ: ਹਰਦੀਪ ਸਿੰਘ ਨੇ ਕਿਹਾ ਕਿ 9 ਸਾਲ ਬਾਦ ਚੋਣਾਂ ਸਮੇਂ ਫਿਰ ਅਕਾਲੀ ਦਲ ਬਾਦਲ ਵਲੋਂ ਐਸ ਵਾਈ ਐਲ ਬਾਰੇ ਨਵਾਂ ਵਿਵਾਦ ਛੇੜ ਦਿੱਤਾ ਹੈ। ਬਿੱਲ ਪਾਸ ਹੋਣ ਤੋਂ ਪਹਿਲਾਂ ਹੀ 191 ਕਰੋੜ ਰੁਪਏ ਦਾ ਚੈਕ ਹਰਿਆਣਾ ਨੂੰ ਭੇਜਿਆ ਹੈ। ਉਨਾਂ ਕਿਹਾ ਕਿ ਬਾਦਲ ਜਾਣ ਬੁਝ ਕੇ ਚੋਣਾਂ ਸਮੇਂ ਨਹਿਰ ਦਾ ਵਿਵਾਦ ਛੇੜ ਦਿੰਦਾ ਹੈ। ਪਿ੍ਰੰ: ਹਰਦੀਪ ਸਿੰਘ ਨੇ ਕਿਹਾ ਕਿ ਬਾਦਲ ਨੂੰ ਜੇ ਪਾਣੀ ਨਾਲ ਮੋਹ ਹੈ ਤਾਂ ਰਾਜਸਥਾਨ ਨੂੰ ਜਾ ਰਿਹਾ ਪਾਣੀ ਵੀ ਮਤਾ ਪਾਸ ਰਕੇ ਬੰਦ ਕਰੇ। ਇਸ ਮੋਕੇ ਦੀਦਾਰ ਸਿੰਘ, ਹਰਦੀਪ ਸਿੰਘ, ਉਜਾਗਰ ਸਿੰਘ, ਕੁਲਵੰਤ ਸਿੰਘ, ਗੁਰਿੰਦਰ ਸਿੰਘ, ਪਰਸਾਨ ਸਿੰਘ, ਇਕਬਾਲ ਸਿੰਘ, ਕੁਲਬੀਰ ਸਿੰਘ ਆਦਿ ਹਾਜ਼ਰ ਸਨ।
Punjab Post Daily Online Newspaper & Print Media