Saturday, June 20, 2026

 ਰਾਹੁਲ ਗਾਂਧੀ ‘ਤੇ ਨਸ਼ਿਆਂ ਨੂੰ ਵਧਾਵਾ ਦੇਣ ਦੇ ਸੁਖਬੀਰ ਬਾਦਲ ਵਲੋਂ ਲਾਏ ਬੇਬੁਨਿਆਦ -ਔਜਲਾ

Aujla Gurjeetਅੰਮ੍ਰਿਤਸਰ, 21 ਮਾਰਚ (ਜਗਦੀਪ ਸਿੰਘ ਸੱਗੂ) – ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵਲੋਂ ਕਾਂਗਰਸ ਮੀਤ-ਪ੍ਰਧਾਨ ਸ੍ਰੀ ਰਾਹੁਲ ਗਾਂਧੀ ਅਤੇ ਯੂਥ ਕਾਂਗਰਸੀ ਆਗੂਆਂ ਤੇ ਨਸ਼ਿਆਂ ਨੂੰ ਵਧਾਵਾ ਦੇਣ ਦੇ ਲਾਏ ਦੋਸ਼ ਗਲਤ ਤੇ ਬੇਬੁਨਿਆਦ ਹਨ ਹੈ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਜਿਲ੍ਹਾ ਕਾਂਗਰਸ ਦਿਹਾਤੀ ਦੇ ਪ੍ਰਧਾਨ ਸ੍ਰ: ਗੁਰਜੀਤ ਸਿੰਘ ਔਜਲਾ ਨੇ ਕਿਹਾ ਹੈ ਕਿ ਕਾਂਗਰਸ ਨੂੰ ਸੂਬੇ ਵਿੱਚ ਫੈਲੇ ਨਸ਼ਾ ਜਾਲ ਲਈ ਦੋਸ਼ੀ ਦੱਸਣ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਨੂੰ ਆਪਣੀ ਪੀੜ੍ਹੀ ਹੇਠ ਸੋਟਾ ਫੇਰ ਲੈਣਾ ਚਾਹੀਦਾ ਹੈ ਕਿ ਦੁਨੀਆਂ ਦਾ ਸਭ ਤੋਂ ਮਹਿੰਗਾ ਨਸ਼ਾ ਕਰਨ ਦੇ ਜਨਤਕ ਦੋਸ਼ ਕਿਸ ਅਕਾਲੀ ਆਗੂ ਉਪਰ ਲੱਗਦੇ ਹਨ।ਸ੍ਰ: ਔਜਲਾ ਨੇ ਕਿਹਾ ਕਿ ਡੋਪ ਟੈਸਟ ਕਰਾਉਣ ਤੋਂ ਪਹਿਲਾਂ ਸੁਖਬੀਰ ਬਾਦਲ ਤੇ ਉਸ ਦੇ ਚਹੇਤੇ ਨਸ਼ਾ ਸੌਦਾਗਰ ਭੱਜਣਗੇ ਨਾ ਕਿ ਕਾਂਗਰਸੀ ਆਗੂ ਜਾਂ ਯੂਥ ਕਾਂਗਰਸੀ ਵਰਕਰ ।ਸ੍ਰ: ਔਜਲਾ ਨੇ ਸੁਖਬੀਰ ਬਾਦਲ ਨੂੰ ਚਣੌਤੀ ਦਿੱਤੀ ਹੈ ਕਿ ਕਾਂਗਰਸ ਮੀਤ ਪ੍ਰਧਾਨ ਸ੍ਰੀ ਰਾਹੁਲ ਗਾਂਧੀ ਨੂੰ ਪੰਜਾਬ ਵਿਰੋਧੀ ਦੱਸਣ ਵਾਲੇ ਉਪ ਮੁੱਖ ਮੰਤਰੀ ਜੇਕਰ ਵਾਕਿਆ ਹੀ ਪੰਜਾਬ ਦੁਸ਼ਮਣਾਂ ਬਾਰੇ ਜਾਨਣਾ ਚਾਹੁੰਦੇ ਹਨ ਤਾਂ ਨਸ਼ਾ ਤਸਕਰ ਭੋਲਾ ਅਤੇ ਸਾਬਕਾ ਡੀਜੀ.ਪੀ ਜੇਲ੍ਹਾਂ ਸ੍ਰੀ ਸਸ਼ੀਕਾਂਤ ਵਲੋਂ ਲਾਏ ਦੋਸ਼ਾਂ ਦੀ ਕਿਸੇ ਨਿਰਪੱਖ ਏਜੰਸੀ ਪਾਸੋਂ ਜਾਂਚ ਕਰਵਾ ਲਵੇ ।ਸ੍ਰ: ਔਜਲਾ ਨੇ ਸੁਖਬੀਰ ਬਾਦਲ ਨੂੰ ਯਾਦ ਕਰਵਾਇਆ ਹੈ ਕਿ ਜਦੋਂ ਪੰਜਾਬ ਤੇ ਬੁਰੇ ਦਿਨ ਆਏ ਸਨ ਤਾਂ ਕੁਰਬਾਨੀਆਂ ਕਾਂਗਰਸੀ ਆਗੂਆਂ ਤੇ ਯੂਥ ਕਾਂਗਰਸੀ ਵਰਕਰਾਂ ਨੇ ਦਿੱਤੀਆਂ ਸਨ, ਲੇਕਿਨ ਸੁਖਬੀਰ ਬਾਦਲ ਉਸ ਵੇਲੇ ਦੇਸ਼ ਛੱਡ ਕੇ ਅਮਰੀਕਾ ਲੁਕੇ ਬੈਠੇ ਸਨ।ਉਨ੍ਹਾਂ ਕਿਹਾ ਕਿ ਜਿਸ ਉਪ ਮੁੱਖ ਮੰਤਰੀ ਦੀ ਕੁਰਸੀ ਤੇ ਸੁਖਬੀਰ ਬਾਦਲ ਬੈਠਾ ਹੈ ਇਹ ਸਾਡੀਆਂ ਕੁਰਬਾਨੀਆਂ ਦੀ ਦੇਣ ਹੈ।ਦਿਹਾਤੀ ਪ੍ਰਧਾਨ ਨੇ ਦੁਹਰਾਇਆ ਹੈ ਕਿ ਸੂਬੇ ਦੀ ਸਮੁੱਚੀ ਕਾਂਗਰਸ ਲੀਡਰਸ਼ਿਪ ਤੇ ਵਰਕਰ ਪਾਰਟੀ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਦੀ ਨਸ਼ਾ ਮੁਕਤ ਪੰਜਾਬ ਮੁਹਿੰਮ ਲਈ ਚਟਾਨ ਵਾਂਗ ਖੜੇ ਹਨ, ਸਮਾਂ ਆਉਣ ‘ਤੇ ਵਿਦੇਸ਼ ਨਹੀ ਭੱਜਣ ਦੇਣਾ, ਪਹਿਲਾ ਡੋਪ ਟੈਸਟ ਸੁਖਬੀਰ ਦਾ ਹੀ ਕਰਵਾਇਆ ਜਾਵੇਗਾ।

Check Also

ਵੋਟਰ ਸੂਚੀਆਂ ਦੀ ਸ਼ੁੱਧਤਾ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਹਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਿਭਾਵੇ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਸੁਖਬੀਰ ਸਿੰਘ) – ਭਾਰਤੀ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਲਾਈ ਜਾ ਰਹੀ …

Leave a Reply