
ਬਟਾਲਾ, 21 ਮਾਰਚ (ਨਰਿੰਦਰ ਬਰਨਾਲ) – ਮੁੱਖ ਮੰਤਰੀ ਸ. ਪਰਕਾਸ਼ ਸਿੰਘ ਬਾਦਲ ਦੀ ਯੋਗ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਰਾਜ ਦੀਆਂ ਧੀਆਂ ਨੂੰ ਉਨ੍ਹਾਂ ਦੇ ਵਿਆਹ ਸਮੇਂ ਸ਼ਗਨ ਦੇਣ ਦੀ ਯੋਜਨਾ ਸਫਲਤਾ ਨਾਲ ਚੱਲ ਰਹੀ ਹੈ ਅਤੇ ਰਾਜ ਸਰਕਾਰ ਨੇ ਆਪਣੀ ਧੀਆਂ ਨੂੰ ਸ਼ਗਨ ਦੇ ਕੇ ਇੱਕ ਜਿੰਮੇਵਾਰੀ ਵਾਲਾ ਕਾਰਜ ਨਿਭਾਇਆ ਹੈ। ਇਹ ਪ੍ਰਗਟਾਵਾ ਮੁੱਖ ਪਾਰਲੀਮਾਨੀ ਸਕੱਤਰ ਸ. ਦੇਸਰਾਜ ਧੁੱਗਾ ਨੇ ਅੱਜ ਸ੍ਰੀ ਹਰਗੋਬਿੰਦਪੁਰ ਵਿੱਖੇ ਲੋੜਵੰਦ ਪਰਿਵਾਰਾਂ ਨੂੰ ਵਿਆਹ ਮੌਕੇ ਦਿਤੀ ਜਾਣ ਵਾਲੀ ਸ਼ਗਨ ਸਕੀਮ ਦੇ ਚੈੱਕ ਵੰਡਦਿਆਂ ਕੀਤਾ। ਸ. ਧੁੱਗਾ ਵੱਲੋਂ 67 ਲਾਭਪਾਤਰੀ ਪਰਿਵਾਰਾਂ ਨੂੰ 15-15 ਹਜ਼ਾਰ ਰੁਪਏ ਦੇ ਹਿਸਾਬ ਨਾਲ 10 ਲੱਖ ਪੰਜ ਹਜ਼ਾਰ ਰੁਪਏ ਦੇ ਚੈੱਕ ਤਕਸੀਮ ਕੀਤੇ ਗਏ।
ਮੁੱਖ ਸੰਸਦੀ ਸਕੱਤਰ ਸ. ਦੇਸਰਾਜ ਸਿੰਘ ਧੁੱਗਾ ਨੇ ਕਿਹਾ ਕਿ ਬਾਦਲ ਸਰਕਾਰ ਦੇਸ਼ ਦੀ ਪਹਿਲੀ ਸਰਕਾਰ ਹੈ ਜਿਸਨੇ ਹਰ ਵਰਗ ਲਈ ਭਲਾਈ ਸਕੀਮਾਂ ਸ਼ੁਰੂ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦੇ ਦੂਜੇ ਸੂਬੇ ਵੀ ਪੰਜਾਬ ਸਰਕਾਰ ਦੀਆਂ ਭਲਾਈ ਯੋਜਨਾਵਾਂ ਦੀ ਤਾਰੀਫ ਕਰਦੇ ਹੋਏ ਉਨ੍ਹਾਂ ਨੂੰ ਆਪਣੇ ਰਾਜਾਂ ਵਿੱਚ ਲਾਗੂ ਕਰਨ ਦੀ ਸੋਚ ਰਹੇ ਹਨ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਸਰਕਾਰ ਦੀਆਂ ਨੀਤੀਆਂ ਤੋਂ ਸੂਬੇ ਦੇ ਲੋਕ ਪੂਰੀ ਤਰਾਂ ਸੰਤੁਸ਼ਟ ਹਨ ਅਤੇ ਇਹੀ ਵਜ੍ਹਾ ਹੈ ਕਿ ਰਾਜ ਦੇ ਲੋਕ ਤੀਸਰੀ ਵਾਰ ਵੀ ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਨੂੰ ਸੇਵਾ ਦੇਣ ਦਾ ਮਨ ਬਣਾ ਚੁੱਕੇ ਹਨ।
ਸ਼ਗਨ ਸਕੀਮ ਦੀ ਰਾਸੀ ਦੇ ਚੈਕ ਤਕਸੀਮ ਕਰਨ ਮੋਕੇ ਉਹਨਾਂ ਨਾਲ ਤਹਿਸੀਲ ਭਲਾਈ ਅਫਸਰ ਹਰਭਜਨ ਸਿੰਘ, ਪਵਨ ਕੁਮਾਰ, ਸੁਖਦੇਵ ਸਿੰਘ ਚੈਅਰਮੈਨ ਬਲਾਕ ਸਮੰਤੀ ਸ੍ਰੀ ਹਰਗੋਬਿੰਦਪੁਰ, ਹਰਵਿੰਦਰ ਸਿੰਘ ਕਾਹਲੋ, ਅਮਰੀਕ ਸਿੰਘ ਬੇਲੋਵਾਲ, ਬੱਬੂ ਕਾਹਲੋਂ, ਬ੍ਰਿਜਮੋਹਨ ਮੱਪੀ, ਹੈਪੀ ਪੱਡਾ, ਬਚਨ ਸਿੰਘ ਭਾਮੜੀ, ਜਗਬੀਰ ਸਿੰਘ ਸਖੋਵਾਲ, ਸਰਪੰਚ ਦਲੇਰ ਸਿੰਘ ਮਨੇਸ, ਸੁਖਵਿੰਦਰ ਸਿੰਘ ਭਾਮ, ਬੱਬੂ ਸਰਪੰਚ ਮਾੜੀ ਬੁੱਚੀਆਂ, ਲਖਵਿੰਦਰ ਸਿੰਘ ਬੱਗਾ ਸਮਰਾਵਾਂ, ਕਾਕਾ ਚੋਪੜਾ, ਸਤਨਾਮ ਸਿੰਘ ਸਰਪੰਚ, ਗੁਰਵਿੰਦਰ ਸਿੰਘ ਸਰਪੰਚ, ਵੱਸਣ ਸਿੰਘ ਭੋਮਾ, ਲਖਵਿੰਦਰ ਸਿੰਘ ਸਰਪੰਚ ਨੀਲ ਕਲਾਂ, ਲਖਵਿੰਦਰ ਸਿੰਘ ਸਕਾਲਾ, ਸੁਖਦੇਵ ਸਿੰਘ ਊਧਨਵਾਲ, ਸੁਨੀਲ ਕੁਮਾਰ ਸਰਪੰਚ ਕਿਸਨਕੋਟ, ਅਵਤਾਰ ਸਿੰਘ ਸਰਪੰਚ ਧੀਰੇਵਾਲ, ਬਾਬਾ ਹਰਜਿੰਦਰ ਸਿੰਘ, ਜਰਨੈਲ ਸਿੰਘ ਸਰਪੰਚ ਖੁਜਾਲਾ, ਦਿਲਬਾਗ ਸਿੰਘ ਨੱਤ, ਪ੍ਰਭ ਅਤੇਪੁਰ, ਸਰਪੰਚ ਜਗਪਾਲ ਸਿੰਘ ਸਮਰਾਵਾ ਹਾਜ਼ਰ ਸਨ।
Punjab Post Daily Online Newspaper & Print Media