Saturday, April 25, 2026

ਪੰਜ ਦਿਨ ਲਈ ਨਹੀਂ ਜਾ ਸਕੋਗੇ ਬੈਂਕ

Bank photo

ਸੰਦੌੜ 22 ਮਾਰਚ (ਹਰਮਿੰਦਰ ਭੱਟ ਸਿੰਘ) – ਦੇਸ਼ ਦੇ ਸਾਰੇ ਬੈਂਕ ਪੰਜ ਦਿਨ ਲਈ ਬੰਦ ਰਹਿਣਗੇ। ਇਸ ਲਈ ਜੇਕਰ ਤੁਸੀਂ ਬੈਂਕ ਵਿੱਚ ਪੈਸੇ ਦਾ ਲੈਣ ਦੇਣ ਕਰਨਾ ਹੈ ਜਾਂ ਬੈਂਕ ਨਾਲ ਸਬੰਧਤ ਕੋਈ ਹੋਰ ਕੰਮ ਕਰਵਾਉਣਾ ਹੈ ਤਾਂ ਅੱਜ ਹੀ ਕਰ ਲਵੋ ਕਿਉਂਕਿ ਕੱਲ੍ਹ ਤੋਂ ਦੇਸ਼ ਭਰ ਦੇ ਬੈਂਕਾਂ ਵਿੱਚ ਪੰਜ ਦਿਨਾਂ ਲਈ ਛੁੱਟੀਆਂ ਹੋਣ ਜਾ ਰਹੀਆਂ ਹਨ।ਰਿਜ਼ਰਵ ਬੈਂਕ ਆਫ਼ ਇੰਡੀਆ ਵੱਲੋਂ ਐਲਾਨੀਆਂ ਗਈਆਂ ਛੁੱਟੀਆਂ ਮੁਤਾਬਕ ਕੱਲ੍ਹ ਤੋਂ ਬੰਦ ਹੋਣ ਵਾਲੇ ਬੈਂਕ ਹੁਣ 28 ਮਾਰਚ ਨੂੰ ਹੀ ਖੁੱਲ੍ਹਣਗੇ। ਬੈਂਕਾਂ ਵੱਲੋਂ ਲੰਮੀ ਛੁੱਟੀ ਦੇ ਐਲਾਨ ਤੋਂ ਬਾਅਦ ਕਈ ਬੈਂਕ ਅਧਿਕਾਰੀਆਂ ਵੱਲੋਂ ਗਾਹਕਾਂ ਦੀ ਸਹੂਲਤ ਨੂੰ ਦੇਖਦਿਆਂ ਏ.ਟੀ.ਐਮ. ਮਸ਼ੀਨਾਂ ਵਿੱਚ ਵਧੇਰੇ ਕੈਸ਼ ਲੋਡ ਕੀਤੇ ਜਾਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ।ਬੇਸ਼ੱਕ ਬੈਂਕਾਂ ਵੱਲੋਂ ਗਾਹਕਾਂ ਨੂੰ ਸਹੂਲਤ ਦੇਣ ਲਈ ਪੁਖਤਾ ਬੰਦੋਬਸਤ ਕੀਤੇ ਜਾ ਰਹੇ ਹਨ ਪਰ ਬਾਵਜੂਦ ਇਸ ਦੇ ਬੈਂਕ ਦੀ ਲਗਾਤਾਰ ਛੁੱਟੀ ਕਾਰਨ ਆਮ ਜਨਤਾ ਨੂੰ ਪ੍ਰਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Check Also

ਡਿਪਟੀ ਕਮਿਸ਼ਨਰ ਨੇ ਕਿਸਾਨ ਜਾਗਰੂਕਤਾ ਵੈਨਾਂ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਅੰਮ੍ਰਿਤਸਰ 24 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਵੱਲੋਂ ਕਣਕ ਦੇ ਨਾੜ ਨੂੰ …

Leave a Reply