Monday, August 10, 2026

ਇਫਕੋ ਵੱਲੋਂ ਸਿਖਲਾਈ ਪ੍ਰੋਗਰਾਮ ਦਾ ਆਯੋਜਨ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ ਸੱਗੂ)- ਵਿਸ਼ਵ ਪੱਧਰੀ ਸਹਿਕਾਰੀ ਖਾਦ ਸੰਸਥਾ ਇਫਕੋ ਵੱਲੋਂ ਕਿਰਸ਼ੀ ਵਿਗਿਆਨ ਕੇਂਦਰ ਅੰਮ੍ਰਿਤਸਰ ਦੇ ਸਹਿਯੋਗ ਨਾਲ ਕੇ.ਵੀ.ਕੇ ਨਾਗ ਕਲਾਂ ਵਿਖੇ ਚਾਰ ਰੋਜਾ ਸਿਖਲਾਈ ਤੇ ਵਿਜਿਟ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਜਿਸ ਦੇ ਉਦਘਾਟਨ ਸਮਾਰੋਹ ਵਿੱਚ ਡਾ. ਬਲਵਿੰਦਰ ਸਿੰਘ ਛੀਨਾ ਮੁੱਖ ਖੇਤੀਬਾੜੀ ਅਫਸਰ ਅੰਮ੍ਰਿਤਸਰ ਮੁੱੱਖ ਮਹਿਮਾਨ ਦੇ ਤੋਰ ਤੇ ਸ਼ਾਮਿਲ ਹੋਏ ਅਤੇ ਪ੍ਰੋਗਰਾਮ ਦੀ ਪ੍ਰਧਾਨਗੀ ਸ਼੍ਰੀ ਪਰਮਜੀਤ ਸਿੰਘ ਡੱਲੇਕੇ ਇਫਕੋ ਡੇਲੀਗੇਟ ਨੇ ਕੀਤੀ।ਇਸ ਪ੍ਰੋਗਰਾਮ ਵਿੱਚ ਡਾ. ਪ੍ਰੀਤੀ ਯਾਦਵ ਆਈ.ਏ.ਐਸ ਉੱਚੇਚੇ ਤੋਰ ਤੇ ਸ਼ਾਮਿਲ ਹੋਈ।
ਇਸ ਪ੍ਰੋਗਰਾਮ ਦੇ ਸ਼ੁਰੂ ਵਿੱਚ ਸ. ਹਰਮੇਲ ਸਿੰਘ ਸੰਧੂ ਸੀਨੀਅਰ ਏਰੀਆ ਮੈਨੇਜਰ ਇਫਕੋ ਅੰਮ੍ਰਿਤਸਰ ਨੇ ਆਏ ਮਹਿਮਾਨਾਂ ਤੇ ਭਾਗੀਦਾਰਾਂ ਦਾ ਨਿਘਾ ਸਵਾਗਤ ਕੀਤਾ ਅਤੇ ਇਫਕੋ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਉਂਦੇ ਹੋਏ ਹੰਡਣਸਾਰ ਖੇਤੀ ਸਬੰਧੀ ਚਰਚਾ ਕੀਤੀ।ਡਾ. ਬੀ.ਐਸ ਛੀਨਾ ਨੇ ਇਫਕੋ ਦੀ ਸ਼ਲਾਘਾ ਕਰਦੇ ਕਿਹਾ ਕਿ ਇਫਕੋ ਜਿੱਥੇ ਖੇਤੀ ਲਈ ਉੱਚ ਮਿਆਰੀ ਖਾਦਾਂ ਆਦਿ ਸਪਲਾਈ ਕਰਦਾ ਹੈ , ਉੱਥੇ ਕਿਸਾਨਾਂ ਨੂੰ ਜਾਣਕਾਰੀ ਦੇਣ ਵਿੱਚ ਵੀ ਉੱਘਾ ਯੋਗਦਾਨ ਪਾ ਰਿਹਾ ਹੈ।
ਡਾ. ਪਰਮਜੀਤ ਸਿੰਘ ਜਿਲ੍ਹਾ ਖੇਤੀ ਪਸਾਰ ਮਾਹਿਰ ਤੇ ਉਹਨਾਂ ਦੀ ਟੀਮ ਨੇ ਕਿਸਾਨਾਂ ਨੂੰ ਖੇਤੀ ਸਬੰਧੀ ਵੱਖ-ਵੱਖ ਪਹਲੂਆਂ ਤੇ ਚਾਨਣਾ ਪਾਇਆ।ਡਾ. ਜੇ ਐਸ ਭਾਟੀਆ ਅਤੇ ਕੇ.ਵੀ.ਕੇ ਦੇ ਖੇਤੀ ਮਾਹਿਰਾਂ ਨੇ ਖੇਤੀ ਦੇ ਨਾਲ-ਨਾਲ ਸਹਾਇਕ ਧੰਦਿਆਂ ਜਿਵੇਂ ਕਿ ਸ਼ਹਿਦ ਦੀਆਂ ਮੱਖੀਆਂ, ਡੇਅਰੀ ਫਾਰਮ, ਖੁੰਬਾ ਉਗਾਣਾ, ਮੱਛੀ ਪਾਲਣ ਆਦਿ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ। ਡਾ. ਗੁਰਦੀਪ ਸਿੰਘ ਵੱਲੋਂ ਖੇਤੀ ਵਿਭਾਗ ਰਾਹੀਂ ਕਿਸਾਨਾਂ ਵਾਸਤੇ ਭਲਾਈ ਸਕੀਮਾਂ ਦਾ ਜਿਕਰ ਕੀਤਾ। ਪ੍ਰੋਗਰਾਮ ਦੇ ਸਮਾਪਤੀ ਸਮਾਰੋਹ ਦੇ ਮੁੱਖ ਮਹਿਮਾਨ ਸ਼੍ਰੀ ਬਲਵਿੰਦਰ ਸਿੰਘ ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਅੰਮ੍ਰਿਤਸਰ ਨੇ ਇਫਕੋ ਨੂੰ ਸਹਿਕਾਰਤਾ ਦੀ ਸਿਰਮੋਰ ਸੰਸਥਾ ਦੱਸਦੇ ਕਿਹਾ ਕਿ ਇਫਕੋ ਵੱਲੋਂ ਸਹਿਕਾਰੀ ਲਹਿਰ ਅਤੇ ਕਿਸਾਨਾਂ ਦੀ ਪ੍ਰਫੁਲਤਾ ਲਈ ਮਿਸਾਲ ਯੋਗ ਕੰਮ ਕੀਤਾ ਜਾ ਰਿਹਾ ਹੈ।
ਡਾ. ਬੀ.ਐਸ ਢਿੱਲੋ ਐਸੋਸਇਏਟ ਡਾਇਰੈਕਟਰ ਕੇ.ਵੀ.ਕੇ ਅੰਮ੍ਰਿਤਸਰ ਨੇ ਆਪਣੀ ਪ੍ਰਧਾਨਗੀ ਭਾਸ਼ਣ ਵਿੱਚ ਕੇ.ਵੀ.ਕੇ ਦੀਆਂ ਸਕੀਮਾਂ ਬਾਰੇ ਚਾਨਣਾ ਪਾਇਆ ਅਤੇ ਇਫਕੋ ਵੱਲੋਂ ਕੀਤੇ ਜਾਂਦੇ ਖੇਤੀ ਸਬੰਧੀ ਅਤੇ ਸਮਾਜ ਭਲਾਈ ਕੰਮਾਂ ਦੀ ਭਰਪੂਰ ਸ਼ਲਾਘਾ ਕੀਤੀ। ਇਸ ਪ੍ਰੋਗਰਾਮ ਵਿੱਚ ਹਿੱਸਾ ਲੈ ਰਹੇ ਸਾਰੇ ਸਿਖਿਆਰਥੀਆਂ ਨੂੰ ਇਫਕੋ ਵੱਲੋਂ ਪੰਜਾਬ ਖੇਤੀਬਾੜੀ ਯੂਨਿਵਰਸਿਟੀ ਲੁਧਿਆਣਾ ਵਿਖੇ ਕਿਸਾਨ ਮੇਲੇ ਤੇ ਘੁਮਾਇਆ ਗਿਆ।ਜਿਸ ਤੋਂ ਸਾਰੇ ਹਿੱਸਾ ਲੈ ਰਹੇ ਕਿਸਾਨ ਤੇ ਸਹਿਾਕਰੀ ਵੀਰ ਬਹੁਤ ਖੁਸ਼ ਤੇ ਪ੍ਰਭਾਵਿਤ ਹੋਏ।ਜਿਸ ਲਈ ਸਾਰਿਆਂ ਨੇ ਇਫਕੋ ਦੀ ਸ਼ਲਾਘਾ ਕੀਤੀ।ਇਸ ਪ੍ਰੋਗਰਾਮ ਵਿੱਚ ਅੰਮ੍ਰਿਤਸਰ, ਤਰਨਤਾਰਨ ਜਿਲ੍ਹਿਆ ਦੇ ਵੱਖ-ਵੱਖ ਪਿੰਡਾਂ ਤੋਂ 50 ਦੇ ਕਰੀਬ ਕਿਸਾਨਾਂ ਅਤੇ ਸਹਿਕਾਰੀ ਅਹੁੱਦੇਦਾਰਾਂ ਨੇ ਹਿੱਸਾ ਲਿਆ। ਪ੍ਰੋਗਰਾਮ ਦੇ ਅਖੀਰ ਵਿੱਚ ਸ਼੍ਰੀ ਸ਼ਮਸ਼ੇਰ ਸਿੰਘ ਫੀਲਡ ਅਫਸਰ ਇਫਕੋ ਵੱਲੋਂ ਸਭਾ ਦਾ ਧੰਨਵਾਦ ਕੀਤਾ ਗਿਆ।

Check Also

ਖਾਲਸਾ ਯੂਨੀਵਰਸਿਟੀ ਵੱਲੋਂ ‘ਵਿਕਲਪਿਕ ਵਿਵਾਦ ਨਿਪਟਾਰਾ ਪ੍ਰਣਾਲੀ’ ‘ਤੇ ਅੰਤਰਰਾਸ਼ਟਰੀ ਸੈਮੀਨਾਰ

ਅੰਮ੍ਰਿਤਸਰ, 8 ਅਗਸਤ (ਸੁਖਬੀਰ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ਆਧੁਨਿਕ ਕਾਨੂੰਨੀ ਯੁੱਗ …

Leave a Reply