Sunday, August 30, 2026

ਰੰਗਾਂ ਦੇ ਤਿਉਹਾਰ ‘ਤੇ ਦੇਸ਼ ਭਗਤੀ ਦੇ ਰੰਗ ਵਿੱਚ ਝੂਮੇ ਭਾਜਪਾਈ

PPN2503201601

ਅੰਮ੍ਰਿਤਸਰ, 25 ਮਾਰਚ (ਜਗਦੀਪ ਸਿੰਘ ਸੱਗੂ) ਖੁਸ਼ੀਆਂ ਅਤੇ ਰੰਗਾਂ ਦਾ ਤਿਉਹਾਰ ਹੋਲੀ ਭਾਜਪਾ ਦਫਤਰ ਸ਼ਹੀਦ ਹਰਬੰਸ ਲਾਲ ਖੰਨਾ ਸਮਾਰਕ ਵਿਖੇ ਬੜੇ ਉਤਸ਼ਾਹ ਨਾਲ ਮਨਾਈ ਗਈ।ਜਿਲ੍ਹਾ ਭਾਜਪਾ ਪ੍ਰਧਾਨ ਨਰੇਸ਼ ਸ਼ਰਮਾ ਨੇ ਸ਼ਹਿਰ ਦੀ ਜਨਤਾ ਅਤੇ ਭਾਜਪਾ ਵਰਕਰਾਂ ਨੂੰ ਹੋਲੀ ਦੀ ਵਧਾਈ ਦਿੱਤੀ ਅਤੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਹੌਲੀ ਦੇ ਤਿਉਹਾਰ ਦੀ ਖੁਸ਼ੀ ਵਿੱਚ ਲੋਕ ਕੁੜੱਤਣ ਅਤੇ ਦੁਸ਼ਮਣੀ ਭੁੱਲ ਕਿ ਭਾਈਚਾਰੇ ਦਾ ਸੰਦੇਸ਼ ਦੇਣ। ਇਸ ਅਵਸਰ ਤੇ ਉਨ੍ਹਾਂ ਕਿਹਾ ਕਿ ਇਹ ਤਿਉਹਾਰ ਖੁਸ਼ੀਆਂ ਦਾ ਸੰਦੇਸ਼ ਦੇਣ ਵਾਲਾ, ਸਦਭਾਵਨਾ ਅਤੇ ਭਾਈਚਾਰੇ ਨੂੰ ਡੂੰਘਾ ਕਰਨ ਵਾਲਾ ਹੈ।ਭਾਜਪਾ ਵਰਕਰਾਂ ਨੇ ਇੱਕ-ਦੂਸਰੇ ਨੂੰ ਲਾਲ, ਪੀਲੇ, ਨੀਲੇ ਰੰਗਾਂ ਵਿੱਚ ਰੰਗ ਦਿੱਤਾ ਅਤੇ ਖੁਸ਼ੀ ਵਿੱਚ ਝੂਮ ਕੇ ਇਕ ਦੂਜੇੇ ਨੂੰ ਵਧਾਈ ਦਿੱਤੀ। ਭਾਜਪਾ ਪ੍ਰਵਾਸੀ ਸੈਲ ਦੇ ਵਰਕਰਾਂ ਨੇ ਵੀ ਢੋਲ ਅਤੇ ਨਗਾੜਾਂ ਦੀ ਥਾਪ ‘ਤੇ ਡਾਂਸ ਕੀਤਾ। ਇਸ ਅਵਸਰ ‘ਤੇ ਸੁਰਿੰਦਰ ਸ਼ਰਮਾ, ਸੁਖਵਿੰਦਰ ਪਿੰਟੂ, ਪੂਨਮ ਸੂਰਬੀ, ਸੁਭਾਸ਼ ਨਰੂਲਾ, ਮਨੋਹਰ ਸਿੰਘ ਸੈਣੀ, ਰਜਿੰਦਰ ਕੁਮਾਰ, ਜਨਾਦਨ ਸ਼ਰਮਾ, ਸੰਜੇ ਕੁੰਦਰਾ, ਰਿਤਿਕ ਕੁੰਦਰਾ, ਗੁਰਪ੍ਰੀਤ ਸਿੰਘ, ਜਯੋਤੀ ਬਾਲਾ, ਰਾਜ ਅਗਰਵਾਲ, ਰਜੇਸ਼ ਕੰਧਾਰੀ, ਹਰਸ਼ ਖੰਨਾ, ਬਲਵਿੰਦਰ ਬੱਬਾ, ਬਲਦੇਵ ਧਵਨ, ਮੋਹਿਤ ਵਰਮਾ, ਕੰਵਰ ਜਗਦੀਪ ਸਿੰਘ, ਡਾ. ਲਛਮੀ ਨਰਾਇਣ ਟੰਡਨ, ਰੰਗਜਨ ਝਾਅ, ਰਾਮ ਅਵਤਾਰ, ਅਸ਼ੋਕ ਕੁਮਾਰ ਆਦਿ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ `ਰੱਖੜੀ ਪ੍ਰਦਰਸ਼ਨੀ-ਕਮ-ਸੇਲ-2026` ਦਾ ਆਯੋਜਿਤ

ਅੰਮ੍ਰਿਤਸਰ, 29 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵੱਲੋਂ `ਰੱਖੜੀ …

Leave a Reply