Tuesday, September 29, 2026

ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਹਫ਼ਤਾਵਾਰੀ ਧਾਰਮਿਕ ਸਮਾਗਮ ਆਯੋਜਿਤ

PPN2703201601

ਬਠਿੰਡਾ, 27 ਮਾਰਚ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਸ਼ਹਿਰ ਵਿਚ ਧਾਰਮਿਕ ਸਮਾਜ ਸੇਵੀ ਸੰਸਥਾ ਸ੍ਰੀ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਵਲੋਂ ਹਫ਼ਤਾਵਾਰੀ ਸਮਾਗਮ ਭਾਈ ਅਵਤਾਰ ਸਿੰਘ ਦੇ ਗ੍ਰਹਿ ਭਾਈ ਮਤੀ ਦਾਸ ਨਗਰ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਨਿਤਨੇਮ ਦੀਆਂ ਬਾਣੀਆਂ, ਸ੍ਰੀ ਸੁਖਮਨੀ ਸਾਹਿਬ ਦੇ ਸੰਪੂਰਨ ਪਾਠ ਉਪਰੰਤ ਸਹਿਜ ਪਾਠ ਦੇ ਭੋਗ ਪਾਉਣ ਉਪੰਰਤ ਸਬਦ ਕੀਰਤਨ ਕੀਤਾ ਗਿਆ। ਸੁਸਾਇਟੀ ਵਲੋਂ ਚਲ ਰਹੀ ਰੀਤ ਮੁਤਾਬਕ ਗ੍ਰਹਿ ਨਿਵਾਸੀ ਅਵਤਾਰ ਸਿੰਘ ਦੀ ਬੇਟੀ ਅਮਨਦੀਪ ਕੌਰ ਨੂੰ ਕੇਸ ਗੁਰੂ ਦੀ ਮੋਹਰ ਵਾਲਾ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਇਤਿਹਾਸਕਾਰ ਹਰਵਿੰਦਰ ਸਿੰਘ ਖਾਲਸਾ , ਨਸ਼ਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਦੇ ਮੁੱਖ ਸੇਵਾਦਾਰ ਭਾਈ ਜਸਕਰਨ ਸਿੰਘ ਸਿਵੀਆਂ, ਸੁਖਦੇਵ ਸਿੰਘ, ਸੁਰਿੰਦਰ ਸਿੰਘ ਮੈਨੇਜਰ ਗੁਰੁਦੁਆਰਾ ਸਿੰਘ ਸਭਾ, ਮੈਨੇਜਰ ਸੁਮੇਰ ਸਿੰਘ, ਭਰਪੂਰ ਸਿੰਘ, ਬਲਵੰਤ ਸਿੰਘ ਪੰਛੀ ਤੋਂ ਇਲਾਵਾ ਸਹਿਰ ਦੇ ਪਤਵੰਤੇ ਸੱਜਣਾ ਵਿਚ ਪੱਤਰਕਾਰ ਭਾਈਚਾਰਾ, ਧਾਰਮਿਕ ਅਤੇ ਸਮਾਜ ਸੇਵੀਆਂ ਦੇ ਅਹੁੱਦੇਦਾਰ ਵੀ ਹਾਜ਼ਰ ਸੀ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply