Tuesday, April 21, 2026

ਸਹਾਇਕ ਖੇਡ ਡਾਇਰੈਕਟਰ ਨੇ ਪੰਜ ਜਿਲ੍ਹਿਆਂ ਦੇ ਖੇਡ ਪ੍ਰਬੰਧਕਾਂ ਤੇ ਕੋਚਾਂ ਨਾਲ ਕੀਤੀ ਵਿਸ਼ੇਸ਼ ਮੁਲਾਕਾਤ

PPN2803201616

ਅੰਮ੍ਰਿਤਸਰ, 28 ਮਾਰਚ (ਪੰਜਾਬ ਪੋਸਟ ਬਿਊਰੋ)- ਪੰਜਾਬ ਦੇ ਖੇਡ ਖੇਤਰ ਨੂੰ ਪਹਿਲਾ ਨਾਲੋ ਹੋਰ ਵੀ ਬੇਹਤਰ ਹੋਰ ਵੀ ਚੁਸਤ ਫੁਰਤ ਬਣਾਉਣ ਦੇ ਮੰਤਵ ਨਾਲ ਪੰਜਾਬ ਸਰਕਾਰ ਤੇ ਪੰਜਾਬ ਖੇਡ ਵਿਭਾਗ ਦੇ ਵੱਲੋਂ ਲਈ ਜਾ ਰਹੀ ਜਿਲ੍ਹਾ ਵਾਰ ਜਾਣਕਾਰੀ ਦੇ ਤਹਿਤ ਪੰਜਾਬ ਦੇ ਸਹਾਇਕ ਖੇਡ ਡਾਇਰੈਕਟਸ ਕਰਤਾਰ ਸਿੰਘ ਨੇ ਅੰਮ੍ਰਿਤਸਰ ਵਿਖੇ ਪੰਜਾਬ ਜਿਲ੍ਹਿਆ ਗੁਰਾਦਰਪੁਰ, ਫਰੀਦਕੋਟ, ਫਿਰੋਜਪੁਰ, ਤਰਨਤਾਰਨ ਤੇ ਅੰਮ੍ਰਿਤਸਰ ਦੇ ਜਿਲ੍ਹਾ ਖੇਡ ਪ੍ਰਬੰਧਕਾ ਤੇ ਕੋਚਾ ਦੇ ਨਾਲ ਵਿਸ਼ੇਸ਼ ਮੀਟਿੰਗ ਕੀਤੀ।ਸਹਾਇਕ ਖੇਡ ਡਾਇਰੈਕਟਰ ਕਰਤਾਰ ਸਿੰਘ ਨੂੰ ਜਿਲ੍ਹਾ ਖੇਡ ਅਫਸਰ ਮੈਡਮ ਹਰਪਾਲਜੀਤ ਕੋਰ ਸੰਧੂ ਨੇ ਫੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ।ਉਨ੍ਹਾਂ ਨੇ ਗੁਰਦਾਸਪੁਰ, ਫਰੀਦਕੋਟ, ਫਿਰੋਜਪੁਰ, ਤਰਨਤਾਰਨ ਤੇ ਅੰਮ੍ਰਿਤਸਰ ਦੇ ਜਿਲ੍ਹਾ ਖੇਡ ਪ੍ਰਬੰਧਕਾ ਤੇ ਕੋਚਾ ਦੇ ਕੋਲੋ ਬੀਤੇ ਖੇਡ ਸੈਸ਼ਨ ਦੀਆਂ ਪ੍ਰਾਪਤੀਆਂ ਦੀ ਜਾਣਕਾਰੀ ਹਾਸਲ ਕੀਤੀ ਤੇ ਪ੍ਰਾਪਤੀਆਂ ਦਾ ਮੁਲਾਂਕਣ ਕਰਨ ਦੇ ਨਾਲ ਨਾਲ ਖੇਡ ਪ੍ਰਬੰਧਾਂ ਦੀ ਸਮੀਖਿਆ ਵੀ ਕੀਤੀ।
ਕਰਤਾਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਜਿੱਥੇ ਕਈ ਦਿਸ਼ਾ ਨਿਰਦੇਸ਼ ਦਿੱਤੇ ਤੇ ਪੰਜਾਬ ਦੇ ਖੇਡ ਖੇਤਰ ਦੇ ਪ੍ਰਚਾਰ ਤੇ ਪ੍ਰਸਾਰ ਲਈ ਜਿਲ੍ਹਾ ਖੇਡ ਅਧਿਕਾਰੀਆਂ ਤੇ ਕੋਚਾਾਂ ਨੂੰ ਆਪਣੀ ਤੇ ਖਿਡਾਰੀਆਂ ਦੀ ਹਾਜਰੀ ਤੇ ਗਿਣਤੀ ਵਿੱਚ ਵਾਧਾ ਕਰਨ ਬਾਰੇ ਵੀ ਕਿਹਾ।ਉਨ੍ਹਾਂ ਬੀਤੇ ਵਰੇ ਦੀਆਂ ਪ੍ਰਾਪਤੀਆ ਤੇ ਸੰਤੁਸ਼ਟੀ ਅਤੇ ਖੁੁਸ਼ੀ ਦਾ ਇਜ਼ਹਾਰ ਕਰਦਿਆਂ ਨਵੇਂ ਚਾਲੂ ਖੇਡ ਸੈਸ਼ਨ ਦੇ ਦੋਰਾਨ ਕੁੱਝ ਹੋਰ ਨਵਾਂ ਤੇ ਵੱਖਰਾ ਕਰਨ ਬਾਬਤ ਵੀ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਖੇਡ ਵਿਭਾਗ ਨੂੰ ਕਰੋੜਾ ਰੁਪਏ ਦੇ ਫੰਡ ਜਾਰੀ ਕੀਤੇ ਜਾਂਦੇ ਹਨ। ਜਿਨ੍ਹਾਂ ਦਾ ਜਿਲ੍ਹਾ ਪੱਧਰ ‘ਤੇ ਢੁੱਕਵਾਂ ਤੇ ਸਹੀ ਇਸਤੇਮਾਲ ਹੋਣਾ ਲਾਜਮੀ ਹੈ ਤਾਂ ਕਿ ਖਿਡਾਰੀ ਕਿਸੇ ਸਹੂਲਤ ਤੋਂ ਵਾਂਝੇ ਨਾ ਰਹਿ ਸਕਣ। ਉਨ੍ਹਾਂ ਹੱਸਦਾ ਵੱਸਦਾ ਤੇ ਖੁਸ਼ਹਾਲ ਪੰਜਾਬ ਬਣਾਉਣ ਲਈ ਨੋਜਵਾਨ ਵਰਗ ਨੂੰ ਖੇਡ ਖੇਤਰ ਵਲ ਦਿਲਚਸਪੀ ਬਣਾਉਣ ਤੇ ਜੋਰ ਦਿੱਤਾ।
ਇਸ ਮੋਕੇ ਡੀ.ਐਸ.ਓ ਹਰਪਾਲਜੀਤ ਕੋਰ ਸੰਧੂ, ਡੀ.ਐਸ.ਓ ਸੁਖਬੀਰ ਕੋਰ, ਡੀ.ਐਸ.ਓ ਜਸਮੀਤ ਕੋਰ, ਸੀਨੀਅਰ ਸਹਾਇਕ ਗੁਰਿੰਦਰ ਸਿੰਘ ਹੁੰਦਲ, ਗਰਾਂਉਂਡ ਸੁਪਰਵਾਈਜਰ ਮੁਖਤਾਰ ਮਸੀਹ, ਕਲਰਕ ਨੇਹਾ ਚਾਵਲਾ, ਵੇਟ ਲਿਫਟਿੰਗ ਕੋਚ ਅਮਰੀਕ ਸਿੰਘ, ਜਿਮਨਾਸਟਿਕ ਕੋਚ ਬਲਬੀਰ ਸਿੰਘ, ਬੈਡਮਿਟਨ ਕੋਚ ਰੇਨੂੰ ਵਰਮਾ, ਜਿਮਨਾਸਟਿਕ ਕੋਚ ਰਜਨੀ ਸੈਣੀ, ਹਾਕੀ ਕੋਚ ਮਨਮਿੰਦਰ ਸਿੰਘ, ਐਥਲੈਟਿਕਸ ਕੋਚ ਮਨੋਹਰ ਸਿੰਘ, ਤੈਰਾਕੀ ਕੋਚ ਰਜਿੰਦਰ ਕੁਮਾਰ, ਵਿਨੋਦ ਸਾਂਗਵਾਨ, ਕਬੱਡੀ ਕੋਚ ਸ਼ਮਸ਼ੇਰ ਸਿੰਘ ਬਹਾਦਰ, ਨੀਤੂ, ਰਾਜਬੀਰ ਕੋਰ, ਕੁਲਦੀਪ ਕੋਰ, ਫੁਟਬਾਲ ਕੋਚ ਖੁਸ਼ਵੰਤ ਸਿੰਘ, ਹਾਕੀ ਕੋਚ ਪਰਮੀਤ ਸਿੰਘ, ਟੇਬਲ ਟੈਨਿਸ ਕੋਚ ਅਸ਼ੋਕ ਕੁਮਾਰ ਆਦਿ ਹਾਜਰ ਸਨ।

Check Also

ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ

ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …

Leave a Reply