ਫਾਜਿਲਕਾ, 4 ਅਪ੍ਰੈਲ (ਵਨੀਤ ਅਰੋੜਾ) – ਮਲੋਟ ਦੀ ਮਸ਼ਹੁਰ ਪੈਸਟੀਸਾਈਡ ਵਿਕਰੇਤਾ ਫਰਮ ਹੇਮਰਾਜ ਐਂਡ ਕੰਪਨੀ ਦੇ ਸੰਚਾਲਕ ਸ੍ਰੀ ਦਇਆ ਭੂਸ਼ਨ ਗਰਗ ਦੇ ਪੋਤਰੇ ਮਾਨਵਿਕ ਗਰਗ ਪੁਤਰ ਹਿਤੇਸ਼ ਗਰਗ ਅਤੇ ਨੈਂਨਸੀ ਗਰਗ ਦਾ ਪਹਿਲਾ ਜਨਮ ਦਿਨ ਪਰਿਵਾਰ ਵੱਲੋ ਮਹਾਮਾਈ ਦਾ ਜਾਗਰਣ ਕਰਵਾਕੇ ਮਨਾਇਆ ਗਿਆ। ਇਸ ਮੋਕੇ ਜਾਗਰਨ ਕਰਨ ਆਈ ਭਜਨ ਮੰਡਲੀ ਨੇ ਸੁੰਦਰ ਸੁੰਦਰ ਭੇਟਾ ਨਾਲ ਮਾਤਾ ਰਾਣੀ ਦਾ ਗੁਨਗਾਨ ਕੀਤਾ। ਇਸ ਮੋਕੇ ਬਠਿੰਡੇ qo ਉਚੇਚੇ ਤੋਰ ਤੇ ਪੁੱਜੇ ਬੱਚਿਆਂ ਦੇ ਮਾਹਰ ਡਾਕਟਰ ਸੁਨੀਲ ਗਰਗ, ਅਭਿਰੁਚੀ ਗਰਗ, ਰਸ਼ਿਤਾ ਗਰਗ, ਸਕਸ਼ਮ ਗਰਗ ਅਤੇ ਸਹਿਰ ਦੇ ਹੋਰ ਪਤਵੰਤੇ ਸੱਜਣਾ ਨੇ ਮਾਨਵਿਕ ਨੇ ਪਹਿਲੇ ਵਰ੍ਹੇਗੰਢ ਦੀ ਵਧਾਈ ਦੀਤੀ ਅਤੇ ਉਸਦੀ ਵੱਡੀ ਉਮਰ ਦੀ ਅਰਦਾਸ ਕੀਤੀ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਫੋਟੋਗ੍ਰਾਫੀ ਦਿਵਸ ‘ਤੇ ਵਿਸ਼ੇਸ਼ ਲੈਕਚਰ
ਅੰਮ੍ਰਿਤਸਰ, 22 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ …
Punjab Post Daily Online Newspaper & Print Media