Monday, July 1, 2024

ਬਾਬਾ ਸੁੱਖਾ ਸਿੰਘ ਬੰਗਲਾ ਦੇਸ਼ ਦੇ ਗੁਰਧਾਮਾਂ ਦੇ ਪ੍ਰਬੰਧ ਬਾਰੇ ਤੱਥ ਰਹਿਤ ਬਿਆਨਬਾਜ਼ੀ ਨਾ ਕਰਨ – ਮਹਿਤਾ

ਅੰਮ੍ਰਿਤਸਰ, 4 ਅਪ੍ਰੈਲ (ਪੰਜਾਬ ਪੋਸਟ ਬਿਊਰੋ)- ਸਿਰਹਾਲੀ ਕਾਰ ਸੇਵਾ ਮੁਖੀ ਬਾਬਾ ਸੁੱਖਾ ਸਿੰਘ ਨੇ ਬੰਗਲਾ ਦੇਸ਼ ਸਥਿਤ ਗੁਰਧਾਮਾਂ ਦਾ ਉਲੇਖ ਕਰਦਿਆਂ ਕੁੱਝ ਬਿਆਨ ਜਾਰੀ ਕੀਤੇ ਹਨ। ਉਨ੍ਹਾਂ ਇੱਕ ਗੁਰੂ ਘਰ ਤੋਂ ਪਵਿੱਤਰ ਬੀੜ ਚੁੱਕਣ ਦੀ ਗਲ ਕਹੀ ਹੈ, ਜਿਸ ਦੀ ਭਰੋਸੇਦਾਇਕ ਪੁਸ਼ਟੀ ਉਹ ਨਹੀਂ ਕਰ ਸਕੇ। ਇਨ੍ਹਾਂ ਸ਼ਬਦਾਂ ਦਾ ਪ੍ਰਟਗਾਵਾ ਰਾਜਿੰਦਰ ਸਿੰਘ ਮਹਿਤਾ ਮੈਂਬਰ ਅੰਤ੍ਰਿੰਗ ਕਮੇਟੀ ਨੇ ਕੀਤਾ। ਉਨ੍ਹਾਂ ਕਿਹਾ ਕਿ ਬਾਬਾ ਸੁੱਖਾ ਸਿੰਘ ਨੇ ਬਿਨਾ ਕਿਸੇ ਸਪੱਸ਼ਟੀਕਰਨ ਦੇ ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਖਲ ਦੀ ਗੱਲ ਕਹੀ ਹੈ।
ਉਨ੍ਹਾਂ ਜਾਣਕਾਰੀ ਦੇਂਦਿਆਂ ਦੱਸਿਆ ਜਮੀਨੀ ਹਕੀਕਤ ਇਹ ਹੈ ਕਿ ਬਾਬਾ ਸੁੱਖਾ ਸਿੰਘ ਵਲੋਂ ਬੰਗਲਾ ਦੇਸ਼ ਨਿਯੁੱਕਤ ਗ੍ਰੰਥੀ ਸਿੰਘ ਪੂਰੀ ਤਰ੍ਹਾਂ ਅਸੰਤੁਸ਼ਟ ਹਨ।ਉਨ੍ਹਾਂ ਕਿਹਾ ਕਿ ਬੰਗਲਾ ਦੇਸ਼ ਸਰਕਾਰ ਵੱਲੋਂ ਪੰਜ ਗ੍ਰੰਥੀ ਸਿੰਘਾਂ ਵਾਸਤੇ ਮਿਸ਼ਨਰੀ ਵੀਜ਼ੇ ਦਿੱਤੇ ਗਏ ਸਨ, ਪਰ ਉਸ ਦੀ ਸਹੀ ਢੰਗ ਨਾਲ ਵਰਤੋਂ ਨਾ ਹੋਣ ਕਾਰਣ ਮਿਸ਼ਨਰੀ ਵੀਜ਼ੇ ਰੱਦ ਕਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਇਹ ਸਾਰੇ ਗ੍ਰੰਥੀ ਸਿੰਘ ਇਸ ਵਕਤ ਟੂਰਿਜ਼ਮ ਵੀਜੇ ਅਧੀਨ ਬੰਗਲਾ ਦੇਸ਼ ਸਥਿਤ ਗੁਰਧਾਮਾਂ ਦੀ ਸੇਵਾ ਨਿਭਾਅ ਰਹੇ ਹਨ।ਉਨ੍ਹਾਂ ਕਿਹਾ ਕਿ ਗਿਆਨੀ ਪਿਆਰਾ ਸਿੰਘ ਜੋ ਕਾਫੀ ਸਮੇਂ ਤੋਂ ਨਾਨਕਸ਼ਾਹੀ ਗੁਰਦੁਆਰਾ ਢਾਕਾ ਵਿਖੇ ਗੁਰਬਾਣੀ ਕੀਰਤਨ ਦੀ ਸੇਵਾ ਨਿਭਾਅ ਰਹੇ ਹਨ, ਉਨ੍ਹਾਂ ਨੂੰ ਅਚਾਨਕ ਭਾਰਤ ਵਾਪਸ ਭੇਜ ਦਿੱਤਾ ਗਿਆ ਅਤੇ ਪਿਛਲੇ ਕਾਫੀ ਸਮੇਂ ਤੋਂ ਕੋਈ ਕੀਰਤਨ ਸੇਵਾ ਨਿਭਾਉਣ ਵਾਲਾ ਸਿੰਘ ਨਿਯੁੱਕਤ ਨਹੀਂ ਕੀਤਾ ਗਿਆ। ਜਿਸ ਦਾ ਬੰਗਲਾ ਦੇਸ਼ ਦੀ ਸਿੱਖ ਸੰਗਤ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੇਵਾਦਾਰ ਵੀਰ ਸਿੰਘ ਆਪਣੇ ਨਿੱਜੀ ਕੰਮਾਂ ਵਾਸਤੇ 15ਫ਼20 ਦਿਨ੍ਹਾਂ ਦੀ ਛੁੱਟੀ ਲੈ ਕੇ ਭਾਰਤ ਗਏ ਸਨ। ਉਨ੍ਹੀਂ ਦਿਨੀ ਚਿੱਟਾਗਾਂਗ ਦੇ ਦੋਨਾਂ ਗੁਰਦੁਆਰਿਆਂ ਦੀ ਸੇਵਾ ਲਈ ਕੋਈ ਗ੍ਰੰਥੀ ਸਿੰਘ ਹਾਜ਼ਰ ਨਹੀਂ ਸੀ।ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਸਥਿਤੀਆਂ ਵਿੱੱੱੱੱਚ ਉਹ ਭੂਪਿੰਦਰਪਾਲ ਸਿੰਘ ਗਿਲ (ਪ੍ਰਧਾਨ, ਜ਼ਿਲ੍ਹਾ ਜੱਜ ਚਿੱਟਾਗਾਂਗ ਦੁਆਰਾ ਨਿਯੁੱਕਤ ਗੁਰਦੁਆਰਾ ਮੈਨੇਜਮੈਂਟ ਕਮੇਟੀ) ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੰਗਲਾ ਦੇਸ਼ ਦੀ ਸਿੱਖ ਸੰਗਤ ਵਲੋਂ ਉਚੇਚੇ ਤੌਰ ‘ਤੇ ਸਹਿਯੋਗ ਦੀ ਅਪੀਲ ਕਰਨੀ ਚਾਹੁਣਗੇ। ਉਨ੍ਹਾਂ ਬਾਬਾ ਸੁੱਖਾ ਸਿੰਘ ਨੂੰ ਨਿਮਰਤਾ ਸਹਿਤ ਬੇਨਤੀ ਕਰਦਿਆਂ ਕਿਹਾ ਕਿ ਉਹ ਇਸ ਸੰਵੇਦਨਸ਼ੀਲ ਸਮੇਂ ਤੱਥ ਰਹਿਤ ਬਿਆਨਬਾਜ਼ੀ ਨਾ ਕਰਨ।

Check Also

ਰਾਜਸਥਾਨ ਦੇ ਜੋਧਪੁਰ ਵਿਖੇ ਹਾਕੀ ਰੋਲਰ ਸਕੇਟਿੰਗ ‘ਚ ਸੰਗਰੂਰ ਦੇ ਖਿਡਾਰੀਆਂ ਨੇ ਮਾਰੀਆਂ ਮੱਲਾਂ

ਸੰਗਰੂਰ, 30 ਜੂਨ (ਜਗਸੀਰ ਲੌਂਗੋਵਾਲ) – ਰੋਲਰ ਸਕੇਟਿੰਗ ਫੈਡਰੇਸ਼ਨ ਆਫ ਇੰਡੀਆ ਵਲੋਂ 25 ਤੋਂ 27 …

Leave a Reply