Monday, April 13, 2026

ਆਰਿਆ ਸਮਾਜ ਦਾ ਸਥਾਪਨਾ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ

PPN0804201606ਅੰਮ੍ਰਿਤਸਰ, 8 ਅਪ੍ਰੈਲ (ਜਗਦੀਪ ਸਿੰਘ ਸੱਗੂ)- ਆਰਿਆ ਸਮਾਜ ਦਾ ਸਥਾਪਨਾ ਦਿਵਸ ਡੀ.ਏ.ਵੀ ਪਬਲਿਕ ਸਕੂਲ, ਲਾਰੈਂਸ ਰੋਡ ਵਿੱਚ ਬਹੁਤ ਉਤਸ਼ਾਹ ਨਾਲ ਮਨਾਇਆ ਗਿਆ। ਆਰਿਆ ਸਮਾਜ ਦੇ ਸੰਸਥਾਪਕ ਸਵਾਮੀ ਦਇਆਨੰਦ ਸਰਸਵਤੀ ਜੀ ਦੇ ਸੰਦੇਸ਼ ਨੂੰ ਲੋਕਾਂ ਵਿੱਚ ਆਰਿਆ ਸਮਾਜ ਪ੍ਰਤੀ ਧਾਰਨਾਵਾਂ ਨੂੰ ਪ੍ਰਚਾਰਿਤ ਕਰਲ ਲਈ ਸਕੂਲ ਦੀ ਯਜਸ਼ਾਲਾ ਵਿੱਚ ਹਵਨ ਦਾ ਅਯੋਜਨ ਕੀਤਾ ਗਿਆ।
ਇਸ ਸ਼ੁੱਭ ਮੌਕੇ ਤੇੇ ਭਾਰਤ ਵਿਕਾਸ ਪਰਿਸ਼ਦ ਦੇ ਮੈਂਬਰ ਸ਼੍ਰੀ ਤਰਸੇਮ ਮਹਾਜਨ ਪ੍ਰਧਾਨ ਬੀ.ਵੀ.ਪੀ., ਅੰਮ੍ਰਿਤਸਰ ਮੇਨ ਬ੍ਰਾਂਚ ਸ਼੍ਰੀ ਨੈਨਿਸ਼ ਸੈਕਟਰੀ, ਸ਼੍ਰੀ ਸੁਧੀਰ ਬਜਾਜ ਖਜਾਨਚੀ, ਪੂਰਵ ਰਾਸ਼ਟਰੀ ਕਨਵੇਅਰ, ਸ਼੍ਰੀ ਜੇ. ਐਸ. ਨਾਗਪਾਲ ਅਤੇ ਸੀਨੀਅਰ ਮੈਂਬਰ ਭਾਰਤ ਵਿਕਾਸ ਪਰਿਸ਼ਦ ਹਾਜ਼ਰ ਸਨ । ਸ਼੍ਰੀ ਤਰਸੇਮ ਮਹਾਜਨ ਜੀ ਨੇ ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਜੀ ਦੀਆਂ ਇਨ੍ਹਾਂ ਸਫ਼ਲ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ ਕਿ ਉਹ ਸਮਾਜ ਵਿੱਚ ਫ਼ੈਲੀਆਂ ਬੁਰਾਈਆਂ ਜਿਵੇਂ ਕਿ ਦਾਜ ਪ੍ਰਥਾ, ਭਰੂਣ ਹੱਤਿਆ, ਬਾਲ ਮਜ਼ਦੂਰੀ ਤੇ ਨਸ਼ਾਖੋਰੀ ਆਦਿ ਲਈ ਸਮਾਜ ਵਿੱਚ ਜਾਗਰੁਕਤਾ ਪੈਦਾ ਕਰ ਰਹੇ ਹਨ।
ਪੰਜਾਬ ਜ਼ੋਨ ਂਏਂ ਦੇ ਖੇਤਰੀ ਨਿਰਦੇਸ਼ਕ ਡਾ. ਸ਼੍ਰੀਮਤੀ ਨੀਲਮ ਕਾਮਰਾ ਅਤੇ ਸਕੂਲ ਦੇ ਪ੍ਰਬੰਧਕ ਡਾ. ਰਾਜੇਸ਼ ਕੁਮਾਰ ਪ੍ਰਿੰਸੀਪਲ ਡੀ.ਏ.ਵੀ. ਕਾਲਜ ਨੇ ਵਿਦਿਆਰਥੀਆਂ ਨੂੰ ਆਪਣੀਆਂ ਸ਼ੁੱਭ ਕਾਮਨਾਵਾ ਭੇਜੀਆਂ। ਆਪਣੇ ਸੰਦੇਸ਼ ਵਿੱਚ ਉਨ੍ਹਾਂ ਨੇ ਕਿਹਾ ਕਿ ਂਂਬੈਕ ਟੂ ਵੇਦਾਸਂਂ ਦਾ ਸੱਦਾ ਸੁਆਮੀ ਦਇਆਨੰਦ ਜੀ ਦੀ ਸਿੱਖਿਆਵਾਂ ਦੀ ਨੀਂਹ ਹੈ। ਸੁਆਮੀ ਦਇਅਨੰਦ ਜੀ ਨੇ ਸਮਾਜ ਵਿੱਚ ਵਿਅਰਥ ਰੀਤੀ ਰਿਵਾਜ਼ਾਂ ਉੁਤੇ ਚਾਨਣਾ ਪਾਇਆ ਅਤੇ ਸਭ ਨੂੰ ਬਰਾਬਰੀ ਦਾ ਅਤੇ ਪੜ੍ਹਾਉਣ ਨੂੰ ਟੀਚਾ ਬਣਾਇਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਰਿਅ ਸਮਾਜ ਦੇ ਸਿਧਾਤਾਂ ਨੂੰ ਅਪਨਾ ਕੇ ਇਕ ਸ਼ਾਂਤੀ ਭਰਪੂਰ ਜੀਵਨ ਜੀਊਣ ਲਈ ਕਿਹਾ।
ਆਏ ਹੋਏ ਮਹਿਮਾਨਾਂ ਦਾ ਨਿੱਘਾ ਸਵਾਵਤ ਅਤੇ ਧੰਨਵਾਦ ਕਰਦੇ ਹੋਏ ਸਕੂਲ ਦੇ ਪ੍ਰਿੰਸੀਪਲ ਡਾ. ਨੀਰਾ ਸ਼ਰਮਾ ਨੇ ਕਿਹਾ ਕਿ ਉਹ ਅੱਜ ਦੀ ਨੌਜਵਾਨ ਪੀੜ੍ਹੀ ਨੁੰ ਦੇਸ਼ ਦੇ ਈਮਾਨਦਾਰ ਨੇਤਾ ਅਤੇ ਦੇਸ਼ ਦਾ ਮਾਨ, ਜ਼ਿੰਮੇਵਾਰ ਨਾਗਰਿਕ ਦੇ ਰੂਪ ਵਿੱਚ ਦੇਖਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਆਰਿਆ ਸਮਾਜ ਂਈਮਾਨਦਾਰ ਜੀਵਨਂ ਅਤੇ ਂਕਰਮ ਦੇ ਸਿਧਾਂਤਂ ਵਿੱਚ ਵਿਸ਼ਵਾਸ ਕਰਦਾ ਹੈ। ਸਾਨੂੰ ਚੰਗੇ ਕਰਮ ਕਰਨੇ ਚਾਹੀਦੇ ਹਨ ਅਤੇ ਸਾਡੇ ਕੰਮਾਂ ਨਾਲ ਦੂਜਿਆਂ ਨੂੰ ਖ਼ੁਸ਼ੀ ਮਿਲਣੀ ਚਾਹੀਦੀ ਹੈ। ਉਨ੍ਹਾਂ ਨੇ ਵਿਦਿਆਰਥੀਆਂ ਸਮਾਜ ਦੇ ਵਿਅਰਥ ਦੇ ਆਡੰਬਰ ਅਤੇ ਬੁਰਾਈਆਂ ਤੋਂ ਉਪਰ ਉਠੱਣ ਅਤੇ ਅਰਥ ਭਰਪੂਰ ਜੀਵਨ ਜੀਊਣ ਲਈ ਵੇਦ ਦਾ ਰਸਤਾ ਅਪਣਾਉਣ ਲਈ ਕਿਹਾ।

Check Also

ਸੂਬਾ ਸਰਕਾਰ ਵੱਲੋਂ 6000 ਖੇਡ ਸੇਟਡੀਅਮ ਹੋਰ ਬਣਾਏ ਜਾਣਗੇ – ਖ਼ਜ਼ਾਨਾ ਮੰਤਰੀ ਚੀਮਾ

ਅੰਮ੍ਰਿਤਸਰ, 12 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਐਲਾਨ …

Leave a Reply