Wednesday, July 3, 2024

ਅੱਜ ਦੀਆਂ ਸੁਰਖੀਆਂ…..

⁠⁠⁠⁠⁠⁠📝 ਅੱਜ ਦੀਆਂ ਸੁਰਖੀਆਂ…..
ਮਿਤੀ : 10 ਅਪ੍ਰੈਲ 2016

〰〰〰〰〰〰〰〰〰〰
ਪੰਜਾਬ ਪੋਸਟ (ਰੋਜ਼ਾਨਾ ਆਨਲਾਈਨ)
www.punjabpost.in/welcome
〰〰〰〰〰〰〰〰〰〰

▶ ਨੇਪਾਲ ‘ਚ ਅੱਜ 4.5 ਰਿਐਕਟਰ ਸਕੇਲ ਦੇ ਮਹਿਸੂਸ ਹੋਏ ਭੂਚਾਲ ਦੇ ਝਟਕੇ।

▶ ਕੇਜਰੀਵਾਲ ਵੱਲ ਸੁੱਟੀ ਗਈ ਜੁੱਤੀ – ਮੁੜ ਸ਼ੁਰੂ ਹੋਣ ਵਾਲੀ ਈਵਨ ਓਡ ਫਾਰਮੁਲੇ ‘ਤੇ ਹੋ ਰਹੀ ਸੀ ਪ੍ਰੈਸ ਕਾਨਫਰੰਸ।

▶ ਆਮ ਆਦਮੀ ਸੈਨਾ ਨਾਲ ਸਬੰਧਤ ਸੀ ਜੁੱਤੀ ਸੁੱਟਣ ਵਾਲਾ ਵੇਦ ਪ੍ਰਕਾਸ਼ – ਪੁਲਿਸ ਨੇ ਕੀਤਾ ਗ੍ਰਿਫਤਾਰ।

▶ ਪ੍ਰਦੇਸ਼ ਪ੍ਰਧਾਨ ਬਣਨ ਉਪਰੰਤ ਵਿਜੇ ਸਾਂਪਲਾ ਨੇ ਵਿੱਤ ਮੰਤਰੀ ਜੇਤਲੀ ਨਾਲ ਕੀਤੀ ਮੁਲਾਕਾਤ – ਪੰਜਾਬ ਦੀ ਚੋਣ ਰਣਨੀਤੀ ਘੜੀ।

▶ ਪੰਜਾਬ ਦੇ ਆਗੂਆਂ ਨੂੰ ਮਿਲੇ ਰਾਹੁਲ ਗਾਂਧੀ – ਪੰਜਾਬ ਦੀ ਨਵੀਂ ਟੀਮ ਤੇ 2017 ਚੋਣਾਂ ਬਾਰੇ ਕੀਤੀ ਚਰਚਾ – ਕੈਪਟਨ ਅਮਰਿੰਦਰ, ਸ਼ਕੀਲ ਅਹਿਮਦ, ਅੰਬੀਕਾ ਸੋਨੀ, ਚਰਨਜੀਤ ਚੰਨੀ ਰਹੇ ਮੌਜ਼ੂਦ।

▶ ਫਰੀਦਕੋਟ ‘ਚ ਮੋਰਾਂਵਾਲੀ ਦੇ ਕਿਸਾਨ ਬਲਦੇਵ ਸਿੰਘ ਨੇ ਕੀਤੀ ਖੁਦਕੁਸ਼ੀ, 16 ਲੱਖ ਕਰਜੇ ਹੇਠ ਹੋਣ ਕਰਕੇ 6 ਅਪ੍ਰੈਲ ਤੋਂ ਸੀ ਲਾਪਤਾ।

▶ ਸ੍ਰੀਨਗਰ ਸਥਿਤ ਐਨ.ਆਈ.ਟੀ ‘ਚ ਤਨਾਅ ਜਾਰੀ – ਜੰਮੂ ਕਸ਼ਮੀਰ ਦੇ ਉਪ ਮੁੱਖ ਮੰਤਰੀ ਨਿਰਮਲ ਸਿੰਘ ਗੈਰ ਕਸ਼ਮੀਰੀ ਵਿਦਿਆਰਥੀਆਂ ਨੂੰ ਮਿਲੇ, ਸੁਰੱਖਿਆ ਦਾ ਦਿੱਤਾ ਭਰੋਸਾ।

▶ ਈ.ਡੀ ਸਾਹਮਣੇ ਅੱਜ ਵੀ ਪੇਸ਼ ਨਹੀਂ ਹੋਏ ਵਿਜੇ ਮਾਲੀਆ – ਪੇਸ਼ੀ ਲਈ ਮਈ ਤੱਕ ਦਾ ਮੰਗਿਆ ਸਮਾਂ।

▶ ਪੰਜਾਬ ਵਿੱਚ ਜਲਦ ਚੋਣਾਂ ਦਾ ਰੋਲਾ ਪਾਉਣਾ ਕੈਪਟਨ ਦੀ ਬੁਖਲਾਹਟ – ਅਕਾਲੀ ਆਗੂ ਚੀਮਾ।

▶ ਕਿਸੇ ਸਮੇਂ ਵੀ ਪੰਜਾਬ ਵਿੱਚ ਹੋਣ ਚੋਣਾਂ, ਆਮ ਆਦਮੀ ਪਾਰਟੀ ਹਮੇਸ਼ਾਂ ਤਿਆਰ ਬਰ ਤਿਆਰ – ਛੋਟੇਪੁਰ।

▶ ਪੀਲੀਭੀਤ ਵਿੱਚ ਫਰਜ਼ੀ ਮੁਕਾਬਲਾ ਮਾਮਲਾ ਉਠਾਉਣ ਵਾਲੇ ਹਰਜਿੰਦਰ ਸਿੰਘ ਕਾਹਲੋਂ ਨੇ ਧਮਕੀਆਂ ਮਿਲਣ ‘ਤੇ ਮੰਗੀ ਸੁਰੱਖਿਆ।

▶ ਬਾਂਦਰਾਂ ਦੀ ਦਹਿਸ਼ਤ ਤੋਂ ਮੁਕਤ ਹੋਵੇਗਾ ਸ਼ਿਮਲਾ – ਹਿਮਾਚਲ ਸਰਕਾਰ ਨੇ ਬਾਂਦਰਾਂ ਦੇ ਖਾਤਮੇ ਦਾ ਲਿਆ ਫੈਸਲਾ।

▶ ਮੁੰਬਈ ‘ਚ ਖੇਡੇ ਗਏ ਪਹਿਲੇ ਆਈ.ਪੀ.ਐਲ ਕ੍ਰਿਕਟ ਮੁਕਾਬਲੇ ‘ਚ ਪੂਨੇ ਨੇ ਮੁੰਬਈ ਨੂੰ 9 ਵਿਕਟਾਂ ਨਾਲ ਹਰਾਇਆ।

▶ ਹਰਿਆਣਾ ਦੇ ਹਿਸਾਰ ਵਿੱਚ ਆਟੋ ਪਲਟਨ ਨਾਲ ਤਿੰਨ ਦੀ ਮੌਤ।

▶ ਲਾਸ ਏਂਜਲਸ ਤੋਂ ਦੋ ਸ਼ੱਕੀ ਪੁਲਿਸ ਨੇ ਕੀਤੇ ਕਾਬੂ।

▶ SYL ਮੁੱਦਾ – ਸੁਪਰੀਮ ਕੋਰਟ ‘ਚ ਹਰਿਆਣਾ ਦੇ ਹੱਕ ਵਿੱਚ ਪੱਖ ਰੱਖਣ ਵਾਲੇ ਵਕੀਲ ਨੂੰ ਕੇਜ਼ਰੀਵਾਲ ਸਰਕਾਰ ਨੇ ਕੱਢਿਆ।

📰 ਰੋਜ਼ਾਨਾ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਵੈਬਸਾਇਟ www.punjabpost.in/welcome  ‘ਤੇ ਜਾਓ ਜੀ 🙏

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply