Friday, August 14, 2026

ਜੀ.ਐਨ.ਡੀ.ਯੂ ਵਿਖੇ ਅੰਤਰ ਵਿਭਾਗੀ ਆਰਮ ਰੈਸਲਿੰਗ ਮੁਕਾਬਲੇ ਸ਼ੁਰੂ

PPN1104201616

ਅੰਮ੍ਰਿਤਸਰ, 11 ਅਪ੍ਰੈਲ (ਗੁਰਮੀਤ ਸੰਧੂ)- ਗੁਰੂ ਨਾਨਕ ਦੇਵ ਯੂਨਿਵਰਸਿਟੀ ਦੇ ਵੱਖ ਵੱਖ ਵਿਭਾਗਾਂ ਵਿਚ ਪੜਨ ਵਾਲੇ ਲੜਕੇ-ਲੜਕੀਆਂ ਦੇ ਅੰਤਰ ਵਿਭਾਗੀ ਆਰਮ ਰੈਸਲਿੰਗ ਮੁਕਾਬਲੇ ਸ਼ੁਰੂ ਹੋ ਗਏ। ਡਿਪਟੀ ਡਾਇਰੈਕਟਰ ਸਪੋਰਟਸ ਪ੍ਰੋਫ: ਡਾ: ਐਚਐਸ ਰੰਧਾਵਾ ਦੇ ਦਿਸ਼ਾ ਨਿਰਦੇਸ਼ਾਂ, ਇੰਚਾਰਜ ਕੋਚ ਜਗਦੀਪ ਸਿੰਘ ਦੇ ਪ੍ਰਬੰਧਾਂ ਤੇ ਅੰਤਰਾਸ਼ਟਰੀ ਆਰਮ ਰੈਸਲਿੰਗ ਕੋਚ ਬਲਬੀਰ ਸਿੰਘ ਗਿੱਲ ਰੇਲਵੇ ਦੀ ਦੇਖ ਰੇਖ ਹੇਠ ਆਯੋਜਤ ਇਨ੍ਹਾਂ ਖੇਡ ਮੁਕਾਬਲਿਆਂ ਵਿਚ ਸੈਂਕੜੇ ਲੜਕੇ ਲੜਕੀਆਂ ਨੇ ਦਿਲਚਸਪੀ ਦਿਖਾਉਂਦੇ ਹੋਏ ਦਸਤ ਪੰਜੇ ਲੜਾ ਕੇ ਜੋਰ ਅਜਮਾਈ ਕੀਤੀ। ਇਸ ਮੋਕੇ ਜਿਥੇ ਲੜਕਿਆਂ ਦੇ ਵਰਗ ਵਿਚ ਖੂਬ ਦਿਲਚਸਪ ਤੇ ਸੰਘਰਸ਼ਪੂਰਣ ਮੁਕਾਬਲੇ ਹੋਏ ਉਥੇ ਲੜਕੀਆਂ ਦੀ ਆਰਮ ਰੈਸਲਿੰਗ ਪ੍ਰਤੀਯੋਗਿਤਾ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਇਸ ਮੋਕੇ ਕੋਚ ਬਲਬੀਰ ਸਿੰਘ ਗਿੱਲ ਨੇ ਦੱਸਿਆ ਕਿ ਇਹ ਮੁਕਾਬਲੇ ਜੀਐਨਡੀਯੂ ਤੋਂ ਬਾਹਰ ਵੀ ਸਫਲਤਾ ਪੂਰਵਕ ਆਯੋਜਤ ਹੋ ਰਹੇ ਹਨ। ਖਿਡਾਰੀਆਂ ਦਾ ਇਸ ਵਿਚ ਦਿਲਚਸਪੀ ਦਿਖਾਉਂਣਾ ਚੰਗੀ ਪਿਰਤ ਹੈ। ਇਸ ਮੋਕੇ ਦੀਦਾਰ ਸਿੰਘ, ਹਰਗੁਰਭਜਨ ਸਿੰਘ, ਮਹਾਂਵੀਰ ਸਿੰਘ ਕਾਹਲੋਂ, ਸੋਨੂੰ ਆਦਿ ਹਾਜਰ ਸਨ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …

Leave a Reply