Sunday, August 16, 2026

ਪਿੰਡ ਬਰਵਾਲਾ ਤੋਂ ਕਈ ਪਰਿਵਾਰ ਆਪ ‘ਚ ਸ਼ਾਮਲ – ਸੰਧੂ

PPN1104201619

ਪੱਟੀ, 11 ਅਪ੍ਰੈਲ (ਰਣਜੀਤ ਸਿੰਘ ਮਾਹਲਾ, ਅਵਤਾਰ ਸਿੰਘ ਢਿੱਲੋ)- ਆਮ ਆਦਮੀ ਪਾਰਟੀ ਦੇ ਕਿਸਾਨ ਅਤੇ ਲੇਬਰ ਵਿੰਗ ਦੇ ਜੋਨ ਇੰਚਾਰਜ ਸਰਤਾਜ ਸਿੰਘ ਸੰਧੂ ਦੀ ਪ੍ਰੇਰਨਾ ਸਦਕਾ ਕਈ ਪਰਿਵਾਰਾ ਨੇ ਆਪ ਦਾ ਝਾੜੂ ਚੱਕਿਆ। ਆਪ ‘ਚ ਸ਼ਾਮਲ ਹੋਏ ਗੁਰਭੇਜ ਸਿੰਘ, ਮੋਹਣ ਸਿੰਘ, ਗੁਰਪਾਲ ਸਿੰਘ, ਦਲਬੀਰ ਸਿੰਘ, ਇੰਦਰਜੀਤ ਸਿੰਘ, ਬਲਰਾਜ ਸਿੰਘ ਆਦਿ ਨੇ ਕਿਹਾ ਕਿ ਪੰਜਾਬ ਦੇ ਲੋਕ ‘ਆਪ’ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ। ਸਰਤਾਜ ਸਿੰਘ ਸੰਧੂ ਨੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਕਿਹਾ ਕਿ ਕਿਸਾਨ ਹਮੇਤੀ ਅਖਵਾਉਣ ਵਾਲੀ ਸਰਕਾਰ ਨੇ ਕਿਸਾਨ ਤੇ ਮਜਦੂਰ ਦਾ ਖੂਨ ਨਿਚੋੜ ਕੇ ਰੱਖ ਦਿੱਤਾ ਹੈ। ਕਣਕ ਦਾ ਪਿਛਲੇ ਸੀਜਣ ਦਾ ਭੁਗਤਾਨ ਨਾ ਕਰਣ ਵਾਲੀ ਸਰਕਾਰ ਦਾ ਅਸਲ ਚਿਹਰਾ ਸਾਹਣੇ ਆ ਗਿਆ ਹੈ। ਉਹਨਾ ਕਿਹਾ ਕਿ ਪੰਜਾਬ ਦੇ ਲੋਕ ਆਮਆਦਮੀ ਪਾਰਟੀ ਦੇ ਹੱਕ ਵਿੱਚ ਫਤਵਾ ਦੇ ਰਹੇ ਹਨ।ਇਸ ਮੋਕੇ ਪ੍ਰਭਜੀਤ ਸਿੰਘ, ਜੋਣਕੇ, ਸਵਰਨ ਸਿੰਘ ਹਰੀਕ ਆਦਿ ਹਾਜਰ ਸਨ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …

Leave a Reply