Friday, July 5, 2024

ਖਾਲਸਾ ਸਾਜਨਾ ਦਿਵਸ ਤੇ ਵਿਸਾਖੀ ਨੂੰ ਸਮਰਪਿਤ ਕਾਹਨੂੰਵਾਨ ਤੋਂ ਸੱਜਿਆ ਵਿਸ਼ਾਲ ਨਗਰ ਕੀਰਤਨ

PPN1204201604

ਬਟਾਲਾ, 12 ਅਪ੍ਰੈਲ (ਨਰਿੰਦਰ ਬਰਨਾਲ)- ਹਰ ਸਾਲ ਦੀ ਇਸ ਸਾਲ ਵੀ ਕਸਬਾ ਕਾਹਨੂੰਵਾਨ ਦੀ ਸੰਗਤ ਵੱਲੋਂ ਗੁਰਦੁਆਰਾ ਕਲਗੀਧਰ ਸਿੰਘ ਸਭਾ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਇੱਕ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ। ਜਿਸ ਦੀ ਅਗਵਾਈ ਪੰਜਾਂ ਪਿਆਰਿਆਂ ਨੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਕੀਤੀ। ਇਸ ਮੌਕੇ ਵੱਖ ਵੱਖ ਰਾਗੀ ਢਾਡੀ ਕੀਰਤਨੀਆ ਅਤੇ ਗਤਕਾ ਪਾਰਟੀਆਂ ਨੇ ਨਗਰ ਕੀਰਤਨ ਦੀ ਸ਼ੋਭਾ ਵਧਾਈ। ਇਹ ਨਗਰ ਕੀਰਤਨ ਕਾਹਨੂੰਵਾਨ ਤੋਂ ਹੋ ਕੇ ਕਈ ਪਿੰਡਾਂ ਵਿਚੋਂ ਗੁਜਰਦਾ ਹੋਇਆ ਰਾਤ ਦੇ ਸਮੇਂ ਗੁਰਦੁਆਰਾ ਸਾਹਿਬ ਵਿਖੇ ਸਮਾਪਤ ਹੋਇਆ। ਇਹ ਨਗਰਕੀਰਤਨ ਪਿੰਡ ਸੱਲ੍ਹੋਪੁਰ, ਕੋਟਲੀ ਹਰਚੰਦਾਂ, ਭੈਣੀ ਮੀਆਂ ਖਾਂ, ਝੰਡਾ ਲੁਬਾਣਾ, ਚੱਕ ਸ਼ਰੀਫ, ਗੁਨੋਪੁਰ, ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ ਤੋਂ ਹੁੰਦਾ ਹੋਇਆ ਪਿੰਡ ਕੋਟਲੀ ਸੈਣੀਆਂ, ਮਾਨ, ਸਿੱਧਵਾਂ, ਸਠਿਆਲੀ ਪੁੱਲ ਵਾਪਸ ਕਾਹਨੂੰਵਾਨ ਪਹੁੰਚਿਆ। ਇਸ ਨਗਰ ਕੀਰਤਨ ਦੀ ਸੇਵਾ ਵਿੱਚ ਸਰਦਾਰ ਕਾਬਲ ਸਿੰਘ, ਗੁਰਮੇਜ ਸਿੰਘ, ਸਰਦਾਰ ਈਸ਼ਰ ਸਿੰਘ, ਮਾਸਟਰ ਮਲਕੀਤ ਸਿੰਘ, ਲੱਖਵਿੰਦਰ ਸਿੰਘ, ਜਸਵਿੰਦਰ ਸਿੰਘ, ਕਰਨੈਲ ਸਿੰਘ,ਬੂਆ ਸਿੰਘ, ਮਾਸਟਰ ਜਤਿਦੰਰ ਸਿੰਘ, ਤਰਸੇਮ ਸਿੰਘ, ਜਗੀਰ ਸਿੰਘ, ਮਾਸਟਰ ਨਿਰਮਲ ਸਿੰਘ,ਦਰਬਾਰਾ ਸਿੰਘ, ਸਤਨਾਮ ਸਿੰਘ ਨੇ ਹਿੱਸਾ ਪਾਇਆ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply