Sunday, August 16, 2026

ਬਰਿੰਦਰ ਸਿੰਘ ਅਠਵਾਲ ਐਸੋਸੀਏਸਨ ਆਫ ਪ੍ਰਿੰਟਰ ਬਟਾਲਾ ਦੇ ਪ੍ਰਧਾਨ ਬਣੇ

PPN1204201606

ਬਟਾਲਾ, 12 ਅਪ੍ਰੈਲ (ਨਰਿੰਦਰ ਬਰਨਾਲ)- ਬਟਾਲਾ ਸਹਿਰ ਦੇ ਪ੍ਰਿੰਟਰ ਦੀ ਇਕ ਜਰੂਰੀ ਮੀਟਿੰਗ ਬਟਾਲਾ ਕਲੱਬ ਵਿਖੇ ਕੀਤੀ ਗਈ।ਜਿਸ ਮੀਟਿੰਗ ਦਾ ਮੁੱਖ ਮਕਸਦ ਐਸੋਸੀਏਸਨ ਆਫ ਪ੍ਰਿੰਟਰਜ ਬਟਾਲਾ ਦੇ ਪ੍ਰਧਾਨ ਦੀ ਚੋਣ ਕਰਨੀ ਸੀ। ਕਲੱਬ ਵਿਖੇ ਹਾਜਰ ਸਾਰੇ ਮੈਬਰਾਂ ਵੱਲੋ ਬਰਿੰਦਰ ਸਿੰਘ ਅਠਵਾਲ ਅੰਕੁਰ ਪ੍ਰੈਸ ਬਟਾਲਾ ਨੂੰ ਸਰਵਸੰਮਤੀ ਨਾਲ ਇਕ ਸਾਲ ਵਾਸਤੇ ਪ੍ਰਧਾਨ ਨਿਯੁਕਤ ਕੀਤਾ ਗਿਆ।ਜਦ ਕਿ ਕਪਿਲ ਚੋਪੜਾ ਸੈਕਟਰੀ ਤੇ ਚੰਦਰ ਸੇਖਰ ਨੂੰ ਕੈਸ਼ੀਅਰ ਨਿਯੁੱਕਤ ਕੀਤਾ ਗਿਆ।ਬਟਾਲਾ ਕਲੱਬ ਵਿਖੇ ਕੀਤੀ ਗਈ ਇਸ ਮੀਟਿੰਗ ਵਿਚ ਪ੍ਰਿਤਪਾਲ ਸਿੰਘ ਵਾਲੀਆ, ਭਾਰਤ ਭੂੂਸ਼ਨ ਮਹਾਜਨ, ਹਰਦੀਪ ਸਿੰਘ ਭਾਟੀਆ, ਰਜਨੀਸ਼ ਸ਼ਰਮਾ, ਮੋਹਿਤ ਲੂਥਰਾ,ਹੰਸ ਰਾਜ, ਗੁਰਮੁੱਖ ਸਿੰਘ, ਸੁਿਰੰਦਰ ਕੁਮਾਰ, ਹਰਬਖਸ਼ ਸਿੰਘ ਆਦਿ ਪ੍ਰਿੰਟਟਿੰਗ ਖੇਤਰ ਨਾਲ ਸਬੰਧਿਤ ਮੈਂਬਰ ਹਾਜਰ ਸਨ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ

ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸-  ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …

Leave a Reply