Wednesday, June 17, 2026

ਪਰਮਿੰਦਰ ਕੌਰ ਬਰਾੜ ਨੂੰ ਸਕਾਊਟ ਅਤੇ ਗਾਈਡੈਂਸ ਐਵਾਰਡ ਮਿਲਣ ‘ਤੇ ਖੁਸ਼ੀ ਦੀ ਲਹਿਰ

PPN1304201604

ਬਠਿੰਡਾ, 13 ਅਪ੍ਰੈਲ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਭਾਰਤ ਸਕਾਊਟਸ ਅਤੇ ਗਾਈਡਜ਼ ਪੰਜਾਬ ਦੁਆਰਾ ਸਵਾਈਟ ਕਾਲਜ ਬਨੂੜ ਵਿਖੇ ਕਰਵਾਏ ਗਏ ਰਾਜ ਪੱਧਰੀ ਐਵਾਰਡ ਸਮਾਗਮ ਦੌਰਾਨ ਬਠਿੰਡਾ ਜਿਲ੍ਹੇ ਦੇ ਅੱਠ ਸਕਾਊਟ ਮਾਸਟਰ,ਗਾਈਡ ਕੈਪਟਨ ਮੈਡਲ ਆਫ ਮੈਰਿਟ ਐਵਾਰਡ ਨਾਲ ਸਨਮਾਨਿਤ ਕੀਤੇ ਗਏ।ਜਿੰਨਾਂ ਚੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਰੁਲਦੂ ਸਿੰਘ ਵਾਲਾ ਦੀ ਸਮਾਜਿਕ ਸਿੱਖਿਆ ਅਧਿਆਪਕਾ ਪਰਮਿੰਦਰ ਕੌਰ ਬਰਾੜ ਨੂੰ ਮੈਡਲ ਆਫ ਮੈਰਿਟ ਨਾਲ ਸਨਮਾਨਿਤ ਕੀਤਾ ਗਿਆ ਹੈ।ਜਿਲ੍ਹਾ ਸਿੱਖਿਆ ਅਫਸਰ ਡਾ.ਅਮਰਜੀਤ ਕੌਰ ਕੋਟਫੱਤਾ,ਅਤੇ ਜਿਲਾ ਆਰਗੇਨਾਇਜਿੰਗ ਕਮਿਸ਼ਨਰ ਅਮ੍ਰਿਤਪਾਲ ਸਿੰਘ ਬਰਾੜ ਦੀ ਅਗਵਾਈ ਵਿੱਚ ਇਹ ਸਕਾਊਟਿੰਗ ਗਾਈਡਿੰਗ ਦਾ ਵਧੀਆ ਯੁਨਿਟ ਚਲਾ ਰਹੇ ਹਨ।ਇਸ ਐਵਾਰਡ ਬਦਲੇ ਸਕੂਲ ਪ੍ਰਿੰਸੀਪਲ ਅਸ਼ੋਕ ਕੁਮਾਰ ਬਿੰਦਰਾ, ਮੈਨਜਮੈਂਟ ਕਮੇਟੀ ਦੇ ਚੇਅਰਮੈਨ ਬਾਵਾ ਸਿੰਘ, ਸਮੂਹ ਸਟਾਫ,ਪਿੰਡ ਵਾਸੀਆਂ ਅਤੇ ਸਮੂਹ ਵਿਦਿਆਰਥੀਆਂ ਨੇ ਮੈਡਮ ਪਰਮਿੰਦਰ ਕੌਰ ਬਰਾੜ ਨੂੰ ਵਧਾਈ ਦਿੱਤੀ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸਕਾਊਟ ਅਤੇ ਗਾਈਡੈਂਸ ਵਿੱਚ ਵਧੀਆਂ ਪ੍ਰਾਪਤੀਆਂ ਕਾਰਨ ਮਿਲੇ ਰਾਜ ਪੱਧਰੀ ਐਵਾਰਡ ਕਾਰਨ ਇਲਾਕੇ ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।

Check Also

ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ

ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …

Leave a Reply