Sunday, June 15, 2025
Breaking News

ਭਰੂਣ ਹੱਤਿਆ ਤੇ ਕਰਵਾਇਆ ਸੈਮੀਨਾਰ

PPN110501
ਬਠਿੰਡਾ, 11 ਮਈ ( ਜਸਵਿੰਦਰ ਸਿੰਘ ਜੱਸੀ)- ‘ਕਲੀਓਂ ਕੋ ਖਿਲ ਜਾਨੇ ਦੋ, ਮੀਠੀ ਖ਼ੁਸ਼ਬੂ ਫੈਲਾਨੇ ਦੋ, ਬੰਦ ਕਰੋ ਉਨ ਕੀ ਹੱਤਿਆ ਅਬ, ਜੀਵਨ ਜਯੋਤੀ ਜਲਾਨੇ ਦੋ’ ਇਹ ਕਿਸੇ ਗੀਤ ਦੀਆਂ ਸਤਰਾਂ ਨਹੀਂ ਸਗੋਂ ਉਨ੍ਹਾਂ ਮਾਪਿਆਂ ਦੀ ਮਾੜੀ ਮਾਨਸਿਕਤਾ ਨੂੰ ਝੰਜੋੜਨ ਵਾਲੇ ਸ਼ਬਦ ਹਨ, ਜਿਹੜੇ ਆਪਣੇ ਘਰ ਵਿੱਚ ਧੀ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਕੁੱਖ ਵਿੱਚ ਕਤਲ ਕਰਵਾ ਦਿੰਦੇ ਹਨ ਇਹ ਵਿਚਾਰ ਪ੍ਰਗਟ ਕਰਦਿਆਂ ਪਾਵਰ ਹਾਊਸ ਰੋਡ ਤੇ ਸਥਿਤ ਆਂਗਣਵਾੜੀ ਵਰਕਰਜ਼ ਟ੍ਰੇਨਿੰਗ ਸੈਂਟਰ ਵਿਖੇ ਕੰਨਿਆ ਭਰੂਣ ਹੱਤਿਆ ਨੂੰ ਰੋਕਣ ਲਈ ਯੂਥ ਵੀਰਾਂਗਣਾਂਏ ਇਕਾਈ ਬਠਿੰਡਾ ਵੱਲੋਂ  ਕਰਵਾਏ ਇੱਕ ਸੈਮੀਨਾਰ ਦੌਰਾਨ ਕੀਤੇ ਗਏ।ਇਸ ਮੌਕੇ ਵਲੰਟੀਅਰ ਰੇਨੂੰ ਮੌਂਗਾ ਅਤੇ ਵੀਨਾ ਗਰਗ ਨੇ ਹਾਜ਼ਰੀਨ ਆਂਗਣਵਾੜੀ ਦੀ ਟ੍ਰੇਨਿੰਗ ਹਾਸਿਲ ਕਰਨ ਵਾਲੀਆਂ ਔਰਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੰਨਿਆ ਭਰੂਣ ਹੱਤਿਆ ਸਭ ਤੋਂ ਵੱਡਾ ਪਾਪ ਹੈ ਪ੍ਰੰਤੂ ਫਿਰ ਵੀ ਲੋਕ ਇਸ ਪਾਪ ਨੂੰ ਅੰਜਾਮ ਦੇ ਰਹੇ ਹਨ। ਸਾਨੂੰ ਭਰੂਣ ਹੱਤਿਆਂ ਤੋਂ ਬਚਣ ਦੀ ਲੋੜ ਹੈ ਅਤੇ ਨਾਲ ਹੀ ਆਪਣੇ ਆਸ- ਪਾਸ ਵੀ ਭਰੂਣ ਹੱਤਿਆ ਨੂੰ ਰੋਕਣ ਲਈ ਕਦਮ ਚੁੱਕਣੇ ਚਾਹੀਦੇ ਹਨ। ਸਾਨੂੰ ਹੁਣੇ ਹੀ ਇਸ ਪ੍ਰਤੀ ਜਾਗਰੂਕ ਹੋਣਾ ਪਵੇਗਾ ਨਹੀਂ ਤਾਂ ਬਹੁਤ ਦੇਰ ਹੋ ਜਾਵੇਗੀ ਜਿਸ ਦੇ ਭਿਆਨਕ ਸਿੱਟੇ ਨਿਕਲਣਗੇ। ਉਨ੍ਹਾਂ ਕਿਹਾ ਕਿ ਲੜਕਾ- ਲੜਕੀ ਨੂੰ ਇੱਕ ਸਮਾਨ ਸਮਝਣਾ ਚਾਹੀਦਾ ਹੈ ਅੱਜ ਹਰ ਖੇਤਰ ਵਿਚ ਲੜਕੀਆਂ ਦੇਸ਼ ਦਾ ਨਾਂਅ ਰੌਸ਼ਨ ਕਰ ਰਹੀਆਂ ਹਨ। ਲੜਕੀਆਂ ਲੜਕਿਆਂ ਤੋਂ ਘੱਟ ਨਹੀਂ ਸਗੋਂ ਦੋ ਕਦਮ ਅੱਗੇ ਹਨ। ਅੰਤ ਵਿਚ ਉਨ੍ਹਾਂ ਇਸ ਨੇਕ ਕਾਰਜ ਲਈ ਉਨ੍ਹਾਂ ਦਾ ਸਾਥ ਮੰਗਿਆ। ਇਸ ਮੌਕੇ ਆਂਗਣਵਾੜੀ ਵਰਕਰਾਂ ਪਰਮਜੀਤ ਕੌਰ ਅਤੇ ਜਸਵੀਰ ਕੌਰ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ। ਆਂਗਣਵਾੜੀ ਵਰਕਰ ਡੇਜੀ ਗੁਪਤਾ ਨੇ ਸੰਸਥਾ ਵਰਕਰਾਂ ਦਾ ਸੈਮੀਨਾਰ ਲਈ ਧੰਨਵਾਦ ਕੀਤਾ। ਇਸ ਮੌਕੇ ਆਂਗਣਵਾੜੀ ਟ੍ਰੇਨਿੰਗ ਸੈਂਟਰ ਦੇ ਇੰਚਾਰਜ ਇੰਸਟਰਕਟਰ ਕੁਲਦੀਪ ਕੌਰ, ਸਟਾਫ ਮੈਡਮ ਪਿੰਕੀ ਸਿੰਗਲਾ, ਸੁਖਦੀਪ ਕੌਰ, ਪ੍ਰੇਮ ਕੌਰ ਤੋਂ ਇਲਾਵਾ ਹੋਰ  ਮੈਂਬਰ ਹਾਜ਼ਰ ਸਨ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …

Leave a Reply