Thursday, March 19, 2026

ਮਾਣ ਧੀਆਂ ‘ਤੇ ਸੰਸਥਾ ਵਲੋਂ ਵੱਖ ਵੱਖ ਸਕੂਲਾਂ ਦੀਆਂ ਲਗਭਗ 350 ਧੀਆਂ ਸਨਮਾਨਿਤ

PPN1604201606

ਅੰਮ੍ਰਿਤਸਰ, 16 ਅਪ੍ਰੈਲ (ਜਗਦੀਪ ਸਿੰਘ ਸੱਗੂ) – ਮਾਣ ਧੀਆਂ ਤੇ ਸਮਾਜ ਭਲਾਈ ਸੁਸਾਇਟੀ (ਰਜਿ.) ਅੰਮ੍ਰਿਤਸਰ ਵੱਲੋਂ 8ਵੇਂ ਮਾਣ ਧੀਆਂ ਤੇ ਸਮਾਗਮ ਦਾ ਆਯੋਜਨ ਬਸੰਤ ਐਵਨਿਊ ਸਥਿਤ ਅਜੰਤਾ ਪਬਲਿਕ ਸਕੂਲ ਵਿਖੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਦੀ ਅਗੁਵਾਈ ਵਿਚ ਕੀਤਾ ਗਿਆ।ਸਮਾਗਮ ਵਿਚ ਕੈਬਿਨੇਟ ਮੰਤਰੀ ਪੰਜਾਬ ਸ਼੍ਰੀ ਅਨਿਲ ਜੋਸ਼ੀ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਏ।ਸ਼੍ਰੀ ਜੋਸ਼ੀ ਨੇ ਸੰਸਥਾ ਵਲੋਂ ਕੀਤੇ ਜਾ ਰਹੇ ਸਮਾਜ ਭਲਾਈ ਦੇ ਕਾਰਜਾਂ ਲਈ ਸੰਸਥਾ ਨੂੰ ਆਪਣੀ ਗ੍ਰਾਂਟ ਵਿਚੋ 1 ਲੱਖ ਰੁਪਏ ਦੇਣ ਦਾ ਐਲਾਨ ਕੀਤਾ।
ਸ਼੍ਰੀ ਜੋਸ਼ੀ ਨੇ ਕਿਹਾ ਕਿ ਅੱਜ ਦੀਆਂ ਧੀਆਂ ਹਰ ਖੇਤਰ ਵਿਚ ਮੱਲਾ ਮਾਰ ਰਹੀਆਂ ਹਨ ਅਤੇ ਦੇਸ਼ ਦਾ ਨਾਮ ਰੌਸ਼ਨ ਕਰ ਰਹੀਆਂ ਹਨ।ਉਨਾਂ ਨੇ ਕਿਹਾ ਕਿ ਅੱਜ ਦੇਸ਼ ਦੀਆਂ ਧੀਆਂ ਸਰਹੱਦ ‘ਤੇ ਦੇਸ਼ ਦੀ ਸੁਰਖਿਆ ਕਰ ਰਹੀਆਂ ਹਨ, ਫਾਈਟਰ ਜਹਾਜ ਉੜਾ ਰਹੀਆਂ ਹਨ, ਵੱਡੇ ਵੱਡੇ ਅਹੁਦਿਆਂ ਤੇ ਤੈਨਾਤ ਹੋ ਕੇ ਦੇਸ਼ ਦੀ ਸੇਵਾ ਕਰ ਰਹੀਆਂ ਹਨ। ਉਹਨਾਂ ਨੇ ਕਿਹਾ ਕਿ ਅੱਜ ਕਲ ਲੋਕ ਵੀ ਜਾਗਰੁਕ ਹੋ ਗਏ ਹਨ ਅਤੇ ਧੀਆਂ ਨੂੰ ਅੱਗੇ ਵਧਣ ਦਾ ਮੌਕਾ ਪ੍ਰਦਾਨ ਕਰ ਰਹੇ ਹਨ।ਸਰਕਾਰ ਵਲੋਂ ਕੀਤੀ ਗਈ ਸਖਤੀ ਅਤੇ ਸਮਾਜ ਭਲਾਈ ਸੰਸਥਾਵਾਂ ਵਲੋਂ ਕੀਤੇ ਜਾ ਰਹੇ ਯਤਨਾਂ ਸਦਕਾ ਅੱਜ ਲੋਕਾਂ ਵਿਚ ਵਿਚ ਭਰੂਣ ਹੱਤਿਆ ਨਾ ਕਰਨ ਸਬੰਧੀ ਜਾਗਰੂਕਤਾ ਆਈ ਹੈ।ਸ਼੍ਰੀ ਜੋਸ਼ੀ ਨੇ ਕਿਹਾ ਕਿ ਅੱਜ ਦੇਸ਼ ਦੀਆਂ ਧੀਆਂ ਕੜੀ ਮਹਿਨਤ ਅਤੇ ਲਗਨ ਨਾਲ ਵੱਡੇ ਵੱਡੇ ਕਾਰਜ ਕਰਕੇ ਬੁਲੰਦੀਆਂ ਨੂੰ ਛੁਹ ਰਹੀਆਂ ਹਨ ਅਤੇ ਸਾਨੂੰ ਸਾਡੇ ਦੇਸ਼ ਦੀਆਂ ਇਹਨਾਂ ਧੀਆਂ ਦੇ ਉਤੇ ਮਾਣ ਹੈ । ਇਸ ਮੌਕੇ ਤੇ ਸੰਸਥਾ ਨੇ ਵੱਖ ਵੱਖ ਸਕੂਲਾਂ ਦੀਆਂ ਲਗਭਗ 350 ਧੀਆਂ ਨੂੰ ਸਨਮਾਨਿਤ ਕੀਤਾ ਜਿਨ੍ਹਾਂ ਨੇ ਵਿਧਿਆ ਅਤੇ ਖੇਡਾਂ ਦੇ ਖੇਤਰ ਵਿਚ ਬੁਲੰਦੀਆਂ ਹਾਸਲ ਕੀਤੀਆਂ ਹਨ ਅਤੇ ਉਹਨਾਂ ਦੇ ਨਾਲ ਹੀ ਸ਼ਹਿਰ ਦੀਆਂ 10 ਮਹਿਲਾਵਾਂ ਜਿਨ੍ਹਾਂ ਨੇ ਵੱਖ ਵੱਖ ਖੇਤਰਾਂ ਵਿਚ ਵਿਸ਼ੇਸ਼ ਯੋਗਦਾਨ ਪਾਉਂਦਿਆਂ ਸਮਾਜ ਭਲਾਈ ਵਿਚ ਵੱਡਾ ਯੋਗਦਾਨ ਪਾਇਆ ਹੈ। ਉਹਨਾਂ ਨੂੰ ਵੀ ਸਨਮਾਨ ਚਿਨ੍ਹ ਦੇ ਕੇ ਸਨਮਾਨਿਤ ਕੀਤਾ।ਸੰਸਥਾ ਨੇ ਮੈਬਰਾਂ ਵੱਲੋਂ ਸ਼੍ਰੀ ਜੋਸ਼ੀ ਨੂੰ ਸਨਮਾਨ ਚਿਨ੍ਹ ਦੇਕੇ ਸਨਮਾਨਿਤ ਕੀਤਾ ਗਿਆ ਅਤੇ ਉਨ੍ਹਾਂ ਵੱਲੋਂ ਸੰਸਥਾ ਨੂੰ ਦਿੱਤੇ ਗਏ 1 ਲੱਖ ਰੁਪਏ ਦੇ ਸਹਿਯੋਗ ਲਈ ਓਹਨਾਂ ਦਾ ਧੰਨਵਾਦ ਕੀਤਾ ਗਿਆ।ਇਸ ਮੌਕੇ ਤੇ ਨਵਦੀਪ ਸਿੰਘ ਗੋਲਡੀ, ਕੌਂਸਲਰ ਅਮਨ ਐਰੀ, ਡੀ.ਈ.ਓ ਸੈਕੰਡਰੀ ਸਤਿੰਦਰਬੀਰ ਸਿੰਘ, ਪ੍ਰਸ਼ਾਂਤ ਮਹਿਰਾ, ਰਮਨ ਸ਼ਰਮਾ, ਕੁਨਾਲ ਸ਼ਰਮਾ, ਰਮਨਦੀਪ ਗੋਰਾਇਆ, ਮਨਦੀਪ ਸਿੰਘ ਮਿੰਟਾ, ਜਸਪ੍ਰੀਤ ਸਿੰਘ ਅਰੋੜਾ ਆਦਿ ਮੌਜੂਦ ਸਨ ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply